ETV Bharat / bharat

ਕੋਰੋਨਾ ਸੰਕਟ: ਸਿਹਤ ਮੰਤਰੀ ਨੇ ਕਿਹਾ, ਹਰ ਮੁਸ਼ਕਲ ਸਥਿਤੀ ਤੋਂ ਨਜਿੱਠਣ ਲਈ ਤਿਆਰ ਭਾਰਤ - ਕੇਂਦਰੀ ਸਿਹਤ ਮੰਤਰੀ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਰੋਨਾ ਸੰਕਟ ਦੌਰਾਨ ਮੁਸ਼ਕਲ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਫੋਟੋ
ਫੋਟੋ
author img

By

Published : May 10, 2020, 11:24 AM IST

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸ਼ਨੀਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਉਮੀਦ ਨਹੀਂ ਕਰਦੇ ਕਿ ਹੋਰਨਾਂ ਵਿਕਸਤ ਦੇਸ਼ਾਂ ਵਾਂਗ ਕੋਰੋਨਾ ਵਾਇਰਸ ਨਾਲ ਸਥਿਤੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਫਿਰ ਵੀ ਅਸੀਂ ਭਾਰਤ ਨੂੰ ਸਭ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰੱਖਿਆ ਹੋਇਆ ਹੈ। ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ-ਪੂਰਬੀ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। ਕੋਰੋਨਾਵਾਇਰਸ ਸੰਕਟ ਦੇ ਹੱਲ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ‘ਤੇ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਮੌਤ ਦੀ ਦਰ ਕਰੀਬ 3.3 ਪ੍ਰਤੀਸ਼ਤ ਹੈ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ 29.9 ਹੈ, ਜੋ ਕਿ ਬਹੁਤ ਵਧੀਆ ਸੰਕੇਤ ਹਨ।

ਹਰਸ਼ਵਰਧਨ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਕਰੀਬ 11 ਦਿਨ ਰਹੀ ਹੈ। ਪਿਛਲੇ ਸੱਤ ਦਿਨਾਂ ਤੋਂ, ਕੇਸਾਂ ਨੂੰ ਦੁਗਣਾ ਕਰਨ ਦੀ ਦਰ 9.9 ਪ੍ਰਤੀ ਦਿਨ ਰਹੀ ਹੈ ਅਤੇ ਪਿਛਲੇ 14 ਦਿਨਾਂ ਵਿਚ ਇਹ ਅੱਜ 10.7 ਹੈ। ਅਸੀਂ ਹੋਰਨਾਂ ਵਿਕਸਤ ਦੇਸ਼ਾਂ ਦੀ ਤਰ੍ਹਾਂ ਭਾਰਤ ਲਈ ਸਭ ਤੋਂ ਮੁਸ਼ਕਲ ਸਥਿਤੀ ਦੀ ਭਵਿੱਖਬਾਣੀ ਨਹੀਂ ਕਰਦੇ, ਫਿਰ ਵੀ ਅਸੀਂ ਪੂਰੇ ਦੇਸ਼ ਨੂੰ ਸਭ ਤੋਂ ਔਖੇ ਹਲਾਤਾਂ ਨਾਲ ਨਜਿੱਠਣ ਲਈ ਤਿਆਰ ਰੱਖਿਆ ਹੈ।

ਦੱਸਣਯੋਗ ਹੈ ਕਿ ਸਿਹਤ ਮੰਤਰੀ ਦੀ ਇਹ ਟਿੱਪਣੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦਿੱਤੇ ਬਿਆਨ ਤੋਂ ਬਾਅਦ ਆਈ ਹੈ। ਅਗਰਵਾਲ ਨੇ ਕਿਹਾ ਕਿ ਸਾਨੂੰ ਇਸ ਵਾਇਰਸ ਨਾਲ ਜਿਉਣਾ ਸਿੱਖਣਾ ਪਵੇਗਾ।

ਹੋਰ ਪੜ੍ਹੋ : ਮੱਧ ਪ੍ਰਦੇਸ਼: ਮਜਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ 11 ਗੰਭੀਰ ਜ਼ਖਮੀ

ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਇਸ ਵੇਲੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ 843 ਹਸਪਤਾਲ ਵਿਸ਼ੇਸ਼ ਤੌਰ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ ਤਕਰੀਬਨ 1,65,991 ਬੈਡ ਹਨ। ਉਨ੍ਹਾਂ ਆਖਿਆ ਕਿ ਦੇਸ਼ ਭਰ 'ਚ 1,991 ਸਿਹਤ ਕੇਂਦਰ ਕੋਰੋਨਾ ਦੇ ਮਰੀਜ਼ਾਂ ਨੂੰ ਸਮਰਪਿਤ ਹਨ, ਜਿਨ੍ਹਾਂ ਵਿੱਚ 1,35,643 ਬੈਡ ਹਨ। ਇਨ੍ਹਾਂ 'ਚ ਆਈਸੋਲੇਸ਼ਨ ਦੇ ਨਾਲ-ਨਾਲ ਆਈਸੀਯੂ ਬੈਡ ਵੀ ਸ਼ਾਮਲ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ 'ਚ 7,645 ਕੁਆਰੰਟੀਨ ਸੈਂਟਰ ਹਨ। ਅਸੀਂ ਵੱਖ-ਵੱਖ ਸੂਬਾ ਸਰਕਾਰਾਂ ਨੂੰ 6.9 ਮਿਲੀਅਨ ਐਨ -95 ਮਾਸਕ ਵੰਡੇ ਹਨ। ਕੇਂਦਰ ਵੱਲੋਂ ਸੂਬਾ ਸਰਕਾਰਾਂ ਨੂੰ ਕੁੱਲ 32.76 ਲੱਖ ਪੀਪੀਈ ਕਿੱਟਾਂ ਵੀ ਵੰਡਿਆਂ ਜਾ ਚੁੱਕਿਆ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.