ਨਵੀਂ ਦਿੱਲੀ: ਸੋਮਵਾਰ ਤੋਂ, ਦੇਸ਼ ਦੀਆਂ ਪ੍ਰਾਈਵੇਟ ਲੈਬਾਰਟਰੀਆਂ ਵਿੱਚੋਂ ਇੱਕ, ਡਾ. ਡਾਂਗਸ ਲੈਬ, ਦਿੱਲੀ ਦੇ ਪੰਜਾਬੀ ਬਾਗ ਵਿੱਚ ਭਾਰਤ ਦੀ ਪਹਿਲੀ ਡਰਾਈਵ-ਥ੍ਰਰੂ ਕੋਵਿਡ-19 ਦੀ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕਰੇਗੀ।
“ਡਾਂਗਸ ਲੈਬ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ ਡਾ. ਅਰਜਨ ਡਾਂਗ ਨੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਕੋਵਿਡ-19 ਦੇ ਡਰਾਈਵ-ਦੁਆਰਾ ਨਮੂਨਾ ਇਕੱਤਰ ਕਰਨ ਦੀ ਸੇਵਾ ਹੈ। ਨਮੂਨਾ ਇਕੱਠਾ ਕਰਦੇ ਸਮੇਂ ਮਰੀਜ਼ ਅਤੇ ਡਾਕਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਇਹ ਲੈਬ ਤਿਆਰ ਕੀਤੀ ਗਈ ਹੈ। ਲਾਗ ਨਾ ਫੈਲੇ, ਇਸ ਲਈ ਸਾਰੇ ਜ਼ਰੂਰੀ ਉਪਕਰਨ ਪਾ ਕੇ ਕਾਰ ਵਿੱਚ ਬੈਠੇ ਮਰੀਜ਼ ਦਾ ਕਾਰ ਦੀ ਖਿੜਕੀ ਚੋਂ ਸੈਂਪਲ ਲਿਆ ਜਾਵੇਗਾ।
ਕੋਵਿਡ-19 ਟੈਸਟ ਲਈ ਪ੍ਰਮਾਣ ਵਜੋਂ ਕੋਈ ਵੀ ਸਰਕਾਰੀ ਪਰਚੀ ਨੂੰ ਦਿਖਾ ਕੇ, ਡਾ. ਡਾਂਗਸ ਵੈਬਸਾਈਟ 'ਤੇ ਬੁਕਿੰਗ ਕਰਦੇ ਹੋਏ ਲੋਕ ਟੈਸਟਿੰਗ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਡਾ. ਅਰਜਨ ਡਾਂਗ ਨੇ ਕਿਹਾ ਕਿ ਬੁਕਿੰਗ ਕਰਦੇ ਸਮੇਂ ਤਿੰਨ ਚੀਜ਼ਾਂ ਲਾਜ਼ਮੀ ਹਨ। ਪਹਿਲੀ ਸਰਕਾਰੀ ਪਛਾਣ ਪੱਤਰ, ਜੋ ਕਿ ਆਧਾਰ ਕਾਰਡ ਜਾਂ ਪਾਸਪੋਰਟ ਹੋ ਸਕਦਾ ਹੈ। ਦੂਜਾ, ਡਾਕਟਰੀ ਪਰਚਾ, ਜਿਸ ਵਿੱਚ ਡਾਕਟਰ ਦੇ ਰਜਿਸਟ੍ਰੇਸ਼ਨ ਨੰਬਰ ਦਾ ਜ਼ਿਕਰ ਹੋਵੇ ਤੇ ਕੋਵਿਡ-19 ਟੈਸਟ ਦੀ ਸਲਾਹ ਦਿੱਤੀ ਹੋਵੇ। ਤੀਜਾ, ਇਹ ਪੂਰੀ ਤਰ੍ਹਾਂ ਨਾਲ ਮਰੀਜ਼ਾਂ ਦਾ ਸਹਾਇਤਾ ਕਰਨ ਵਾਲਾ ਫਾਰਮ ਹੈ।
ਸਰਕਾਰ ਵਲੋਂ ਨਿਰਧਾਰਿਤ ਫੀਸ 4500 ਰੁਪਏ ਇਸ ਟੈਸਟ ਦੀ ਫੀਸ ਹੋਵੇਗੀ ਅਤੇ ਡ੍ਰਾਈਵ ਜ਼ਰੀਏ ਪ੍ਰਕਿਰਿਆ ਬੁਕ ਕਰਨ ਵਾਲੀ ਹਰ ਕਾਰ ਨੂੰ 20 ਮਿੰਟ ਦਾ ਸਲਾਟ ਦਿੱਤਾ ਜਾਵੇਗਾ। ਇਕ ਵਾਰ ਜਦੋਂ, ਡ੍ਰਾਈਵ-ਥਰੂ ਕੀਤਾ ਜਾਂਦਾ ਹੈ, ਤਾਂ ਇੱਕ ਕਾਲ ਪੁਸ਼ਟੀ ਕਰਨ ਲਈ ਹੋਵੇਗੀ ਤੇ ਮਰੀਜ਼ ਨੂੰ ਸਾਰੇ ਨਿਰਦੇਸ਼ਾਂ ਦਾ ਇੱਕ ਪੀਡੀਐਫ ਮਿਲੇਗਾ।
ਇਹ ਪੂਰੀ ਪ੍ਰਕਿਰਿਆ 8-10 ਮਿੰਟ ਦਾ ਸਮਾਂ ਲਵੇਗੀ ਅਤੇ ਰਿਪੋਰਟ ਈਮੇਲ ਜ਼ਰੀਏ ਜਾਂ ਨਮੂਨਾ ਸੰਗ੍ਰਿਹ ਦੇ 24-26 ਘੰਟਿਆਂ ਅੰਦਰ ਵੈਬਸਾਈਟ ਉੱਤੇ ਆ ਜਾਵੇਗੀ। ਸੀਈਓ ਨੇ ਕਿਹਾ ਕਿ ਇਹ ਵਿਦੇਸ਼ ਵਿੱਚ ਡ੍ਰਾਈਵ-ਥਰੂ ਮਾਡਲ ਅਤੇ ਉਸ ਦੇ ਸਫਲ ਨਤੀਜੇ ਤੋਂ ਪ੍ਰਭਾਵਿਤ ਹੋ ਕੇ ਤਿਆਰ ਕੀਤੀ ਗਈ।
ਦੱਸ ਦਈਏ ਕਿ ਇਹ ਲੈਬ ਆਨਲਾਈਨ ਭੁਗਤਾਨ ਸਵਿਕਾਰ ਕਰੇਗੀ, ਕੋਰੋਨਾ ਵਾਇਰਸ ਦੀ ਲਾਗ ਵੱਧ ਨਾ ਫੈਲੇ, ਇਸ ਲਈ ਫੀਸ ਨਕਦ ਨਹੀਂ ਲਵੇਗੀ।
ਇਹ ਵੀ ਪੜ੍ਹੋ:ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼