ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਚੈਂਬਰ ਆਫ਼ ਕਾਮਰਸ (ਆਈਸੀਸੀ) ਦੇ 95ਵੇਂ ਸਾਲਾਨਾ ਦਿਵਸ ਮੌਕੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਆਈਸੀਸੀ ਨੇ 1925 ਵਿੱਚ ਆਪਣੀ ਸਰਕਾਰ ਬਣਨ ਤੋਂ ਬਾਅਦ ਆਜ਼ਾਦੀ ਦੀ ਲੜਾਈ ਨੂੰ ਵੇਖਿਆ ਹੈ, ਭਿਆਨਕ ਅਕਾਲ ਅਤੇ ਖਾਣੇ ਦੇ ਸੰਕਟ ਦੇਖੇ ਹਨ। ਹੁਣ ਇਹ ਏਜੀਐਮ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸਾਡਾ ਦੇਸ਼ ਕਈ ਚੁਣੌਤੀਆਂ ਨਾਲ ਲੜ ਰਿਹਾ ਹੈ।
ਮੋਦੀ ਨੇ ਕਿਹਾ ਕਿ ਭਾਰਤ ਨੂੰ ਆਤਮ-ਨਿਰਭਰ ਬਣਾਉਣਾ ਭਾਰਤੀਆਂ ਦੀ ਲੰਬੇ ਸਮੇਂ ਤੋਂ ਇੱਛਾ ਰਹੀ ਹੈ। ਭਾਰਤ ਇਸ ਸਮੇਂ ਕੋਰੋਨਾ ਨਾਲ ਲੜ ਰਿਹਾ ਹੈ ਅਤੇ ਇਸ ਦੇ ਨਾਲ ਹੋਰ ਕਈ ਸੰਕਟ ਵੀ ਸਾਹਮਣੇ ਆ ਰਹੇ ਹਨ। ਕਿਤੇ ਹੜ੍ਹ, ਟਿੱਡੀ ਦੀ ਸਮੱਸਿਆ, ਕਿਤੇ ਤੇਲ ਦੇ ਖੂਹ ਵਿੱਚ ਅੱਗ, ਕਿਤੇ ਭੂਚਾਲ ਅਤੇ 2 ਚੱਕਰਵਾਤ। ਸੰਕਟ ਦੇ ਸਮੇਂ ਹੀ ਨਵੇਂ ਮੌਕੇ ਵੀ ਉੱਭਰਦੇ ਹਨ। ਇਹ ਸਾਡਾ ਇਰਾਦਾ ਹੈ, ਸਾਡੀ ਤਾਕਤ ਹੈ ਅਤੇ ਮੁਸੀਬਤ ਦੀ ਦਵਾਈ ਮਜ਼ਬੂਤੀ ਹੁੰਦੀ ਹੈ।
ਸੰਬੋਧਨ ਦੀਆਂ ਮੁੱਖ ਗੱਲਾਂ
- ਮੁਸ਼ਕਲ ਨਾਲ ਸਖਤ ਲੜਾਈ ਆਉਣ ਵਾਲਾ ਸਮਾਂ ਨਿਰਧਾਰਤ ਕਰਦੀ ਹੈ।
- ਪਹਿਲਾਂ ਹੀ ਹਾਰ ਮੰਨਣ ਵਾਲੇ ਚੁਣੌਤੀਆਂ ਤੋਂ ਜਿੱਤ ਨਹੀਂ ਸਕਦੇ।
- ਦੇਸ਼ ਅੱਗ, ਗੜੇਮਾਰੀ ਅਤੇ ਤੁਫ਼ਾਨ ਨਾਲ ਜੂਝ ਰਿਹਾ ਹੈ।
- ਮਨ ਦੇ ਹਾਰੇ ਹਾਰ ਅਤੇ ਮਨ ਦੇ ਜਿੱਤੇ ਜਿੱਤ ਹੁੰਦੀ ਹੈ।
- ਅੱਗੇ ਦਾ ਰਾਹ ਦ੍ਰਿੜਤਾ ਦੀ ਸ਼ਕਤੀ ਨਾਲ ਹੀ ਨਿਰਧਾਰਤ ਹੁੰਦਾ ਹੈ।
- ਮੁਸੀਬਤ ਦੀ ਇੱਕੋ-ਇੱਕ ਦਵਾਈ ਮਜਬੂਤੀ ਹੈ।
- ਦੇਸ਼ ਵਾਸੀਆਂ 'ਚ ਆਸ਼ਾ ਅਤੇ ਵਿਸ਼ਵਾਸ ਦੇਖ ਸਕਦਾ ਹਾਂ।
- ਜਿੱਤ ਦੀ ਦ੍ਰਿੜਤਾ ਰੱਖਣ ਵਾਲਿਆਂ ਸਾਹਮਣੇ ਨਵੇਂ ਮੌਕੇ ਆਉਂਦੇ ਹਨ।
- ਸੰਕਟ ਦੇ ਸਮੇਂ ਦੇਸ਼ ਨੂੰ ਆਤਮ-ਨਿਰਭਰ ਬਣਾਉਣਾ ਹੈ।
- ਕਿਸਾਨਾਂ ਨੂੰ ਕਿਤੇ ਵੀ ਆਪਣੀ ਫ਼ਸਲ ਵੇਚਣ ਦੀ ਆਜ਼ਾਦੀ ਮਿਲੀ ਹੈ।
ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ 125ਵੇਂ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਇੱਕ ਭਰੋਸੇਮੰਦ ਸਾਥੀ ਦੀ ਭਾਲ ਵਿੱਚ ਹੈ ਅਤੇ ਭਾਰਤ ਵਿੱਚ ਉਹ ਸਮਰੱਥਾ ਅਤੇ ਤਾਕਤ ਹੈ।