ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70ਵੇਂ ਸੰਵਿਧਾਨ ਦਿਵਸ ਮੌਕੇ 'ਤੇ ਮੰਗਲਵਾਰ ਨੂੰ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਅਤੇ 70 ਸਾਲ ਪਹਿਲਾਂ ਅਸੀਂ ਸੰਵਿਧਾਨ ਨੂੰ ਨਵੇਂ ਰੂਪ ਵਿੱਚ ਅਪਣਾਇਆ ਸੀ। ਸੰਸਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, "ਅੱਜ 26 ਨਵੰਬਰ ਦਾ ਇਤਿਹਾਸਕ ਦਿਨ ਹੈ। 70 ਸਾਲ ਪਹਿਲਾਂ ਅਸੀਂ ਸੰਵਿਧਾਨ ਨੂੰ ਇੱਕ ਨਵੇਂ ਰੂਪ ਨਾਲ ਅਪਣਾਇਆ ਸੀ।" ਉਨ੍ਹਾਂ ਕਿਹਾ, “ਮੈਂ ਉਨ੍ਹਾਂ ਸਾਰੇ ਮਹਾਨ ਲੋਕਾਂ ਨੂੰ ਯਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਜੀਵਤ ਲੋਕਤੰਤਰ ਦਿਵਾਉਣ ਵਿੱਚ ਯੋਗਦਾਨ ਪਾਇਆ।
ਉਨ੍ਹਾਂ ਕਿਹਾ, "ਕੁਝ ਦਿਨ ਅਤੇ ਮੌਕੇ ਅਜਿਹੇ ਹੁੰਦੇ ਹਨ ਜੋ ਸਾਡੇ ਅਤੀਤ ਦੇ ਨਾਲ ਸਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੇ ਹਨ। ਸਾਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਦਾ ਹੈ।" ਇਸ ਦੌਰਾਨ, ਉਨ੍ਹਾਂ 2008 ਵਿੱਚ ਉਸੇ ਦਿਨ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ, "26 ਨਵੰਬਰ ਸਾਨੂੰ ਵੀ ਦੁਖੀ ਕਰਦਾ ਹੈ। ਜਦੋਂ ਭਾਰਤ ਦੀ ਹਜ਼ਾਰਾਂ ਸਾਲਾਂ ਦੀ ਸਭਿਆਚਾਰਕ ਵਿਰਾਸਤ ਨੂੰ ਅੱਜ ਦੇ ਦਿਨ ਮੁੰਬਈ ਵਿੱਚ ਅੱਤਵਾਦੀ ਯੋਜਨਾਵਾਂ ਨੇ ਖ਼ਤ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਥੇ ਮਾਰੇ ਗਏ ਸਾਰੇ ਮਹਾਨ ਆਤਮਾਵਾਂ ਨੂੰ ਨਮਨ ਕਰਦਾ ਹਾਂ।"