ਨਵੀਂ ਦਿੱਲੀ: ਚੀਨ ਦੇ ਨਾਲ ਪੂਰਬੀ ਲੱਦਾਖ 'ਚ ਚੱਲ ਰਹੇ ਸਰਹੱਦੀ ਵਿਵਾਦ ਤੇ ਤਰਕਸ਼ੀਲ ਵੰਡ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਸੁਧਾਰਾਂ ਬਾਰੇ ਫੌਜ ਦੇ ਉੱਚ ਕਮਾਂਡਰ 26 ਅਕਤੂਬਰ ਤੋਂ 4 ਦਿਨਾਂ ਦੇ ਸਮੇਲਨ ਵਿੱਚ ਚਰਚਾ ਕਰਨਗੇ। ਇਨ੍ਹਾਂ ਸੁਧਾਰਾਂ 'ਚ ਵੱਖ-ਵੱਖ ਸਮਾਰੋਹ ਕਰਨ ਦੀ ਪ੍ਰਥਾ ਤੇ ਗੈਰ ਫੌਜੀ ਗਤਿਵਿਧੀਆਂ ਨੂੰ ਘਟਾਉਣ ਵਰਗੇ ਅਭਿਆਸ ਸ਼ਾਮਿਲ ਹੈ।
ਅਧਿਕਾਰਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਸ਼ਟਰ ਦੇ ਸਾਹਮਣੇ ਸੁੱਰਖਿਆ ਚੁਣੌਤੀਆਂ ਦੀ ਸਮੀਖਿਆ ਤੋਂ ਇਲਾਵਾ ਫੌਜੀ ਕਮਾਂਡਰ ਸੰਸਥਾਨਾਂ ਦੀ ਵਰਤੋਂ ਲਈ ਅਲਗ-ਅਲਗ ਅੰਦਰੂਨੀ ਕਮੇਟੀਆਂ ਦੁਆਰਾ ਵੱਖਰੇ ਸੁਧਾਰਾਤਮਕ ਸੁਝਾਵਾਂ 'ਤੇ ਵੀ ਵਿਚਾਰ ਵਟਾਂਦਰਾ ਕਰਨਗੇ। ਇਸ ਦੇ ਨਾਲ ਹੀ 13 ਲੱਖ ਕਰਮਚਾਰੀ ਵਾਲੇ ਫੋਰਸ ਦੀ ਸਮਰੱਥਾ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਕਾਨਫਰੰਸ ਦੀ ਪ੍ਰਧਾਨਗੀ ਸੈਨਾ ਦੇ ਮੁੱਖੀ ਜਰਨਲ ਐਮ ਐਮ ਨਰਵਣੇ ਕਰਨਗੇ ਤੇ ਸਾਰੇ ਫੌਜ ਦੇ ਉੱਚ ਅਧਿਕਾਰੀ ਇਸ 'ਚ ਹਿੱਸਾ ਲੈਣਗੇ। ਸੂਤਰਾਂ ਨੇ ਦੱਸਿਆ ਕਿ ਕੁੱਝ ਪ੍ਰਸਤਾਵ ਨੇ ਜਿਸ ਦੀ ਸਮੇਲਨ 'ਚ ਚਰਚਾ ਹੋਵੇਗੀ। ਉਨ੍ਹਾਂ 'ਚੋਂ ਸੈਨਾ ਦਿਵਸ ਤੇ ਖੇਤਰੀ ਸੈਨਾ ਦਿਵਸ ਦੀ ਪਰੇਡ ਨੂੰ ਬੰਦ ਕਰਨਾ ਜਾਂ ਘੱਟ ਕਰਨਾ ਹੈ। ਵੱਖ -ਵੱਖ ਸਮਾਰੋਹ ਨੂੰ ਘਟਾਉਣਾ ਤੇ ਸ਼ਾਂਤੀ ਵਾਲੇ ਖੇਤਰਾਂ 'ਚ ਵਿਅਕਤੀਗਤ ਅਧਿਕਾਰੀ ਦੀਆਂ ਗਿਣਤੀ ਨੂੰ ਘਟਾਉਣਾ ਸ਼ਾਮਿਲ ਹੈ।