ਚੰਡੀਗੜ੍ਹ :ਨੈਸ਼ਨਲ ਹੈਲਥ ਅਥਾਰਟੀ (ਐਨਐਚਏ) ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਅਨੁਸਾਰ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਨੂੰ ਹੁਣ ਕੋਰੋਨਾ ਵਾਇਰਸ ਦਾ ਨਿੱਜੀ ਲੈਬਾਰਟਰੀਆਂ ਅਤੇ ਪੈਨਲ ਵਾਲੇ ਹਸਪਤਾਲਾਂ 'ਚ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਵੇਗਾ। ਰਾਸ਼ਟਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਵਾਲੇ ਐਨਐਚਏ ਨੇ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ 'ਚ ਦੇਸ਼ ਦੀ ਸਮਰੱਥਾ ਵਧੇਗੀ।
-
More than 50 crore poor & vulnerable citizens shall henceforth be eligible for free #COVID_19 testing & treatment under #AyushmanBharat #PMJAY
— Dr Harsh Vardhan (@drharshvardhan) April 4, 2020 " class="align-text-top noRightClick twitterSection" data="
Testing at private labs & treatment in designated hospitals now made free for Ayushman beneficiaries across India@AyushmanNHA @ibhushan pic.twitter.com/ikXQhhYJJy
">More than 50 crore poor & vulnerable citizens shall henceforth be eligible for free #COVID_19 testing & treatment under #AyushmanBharat #PMJAY
— Dr Harsh Vardhan (@drharshvardhan) April 4, 2020
Testing at private labs & treatment in designated hospitals now made free for Ayushman beneficiaries across India@AyushmanNHA @ibhushan pic.twitter.com/ikXQhhYJJyMore than 50 crore poor & vulnerable citizens shall henceforth be eligible for free #COVID_19 testing & treatment under #AyushmanBharat #PMJAY
— Dr Harsh Vardhan (@drharshvardhan) April 4, 2020
Testing at private labs & treatment in designated hospitals now made free for Ayushman beneficiaries across India@AyushmanNHA @ibhushan pic.twitter.com/ikXQhhYJJy
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 50 ਕਰੋੜ ਲਾਭਪਾਤਰੀਆਂ ਦੀ ਜਾਂਚ ਅਤੇ ਆਯੁਸ਼ਮਾਨ ਭਾਰਤ ਅਧੀਨ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਨਿੱਜੀ ਹਸਪਤਾਲਾਂ ਵਿੱਚ ਟੈਸਟ ਅਤੇ ਨਾਮਜ਼ਦ ਹਸਪਤਾਲਾਂ ਵਿੱਚ ਇਲਾਜ ਹੁਣ ਪੂਰੇ ਭਾਰਤ ਵਿੱਚ ਆਯੁਸ਼ਮਾਨ ਲਾਭਪਾਤਰੀਆਂ ਲਈ ਮੁਫ਼ਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਐਨਐਚਏ ਕਹਿ ਚੁੱਕਾ ਹੈ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ-19 ਦੀ ਲਾਗ ਦਾ ਪਤਾ ਲਗਾਉਣ ਲਈ ਜਾਂਚ ਤੇ ਇਲਾਜ ਪਹਿਲਾਂ ਹੀ ਮੁਫ਼ਤ ਵਿੱਚ ਉਪਲਬਧ ਹੈ। ਹੁਣ ਸਿਹਤ ਬੀਮਾ ਯੋਜਨਾ ਅਧੀਨ 50 ਕਰੋੜ ਤੋਂ ਵੱਧ ਲੋਕ ਪ੍ਰਾਈਵੇਟ ਲੈਬਾਂ 'ਚ ਜਾਂਚ ਅਤੇ ਪੈਨਲ ਵਾਲੇ ਹਸਪਤਾਲਾਂ 'ਚ ਇਲਾਜ ਦਾ ਲਾਭ ਵੀ ਲੈ ਸਕਣਗੇ।
ਦੱਸਣਯੋਗ ਹੈ ਕਿ ਐਨਐਚਏ ਨੇ ਕਿਹਾ ਹੈ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਅਧੀਨ ਕੰਮ ਕਰਨ ਵਾਲੇ ਹਸਪਤਾਲ ਆਪਣੇ ਅਧਿਕਾਰਤ ਟੈਸਟਿੰਗ ਸੈਂਟਰਾਂ ਦੀ ਵਰਤੋਂ ਕਰ ਸਕਦੇ ਹਨ ਜਾਂ ਇਸ ਲਈ ਅਧਿਕਾਰਤ ਟੈਸਟਿੰਗ ਸੈਂਟਰ ਜੋੜ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਐਨਐਚਏ ਦੇ ਇਸ ਆਦੇਸ਼ ਤੋਂ ਬਾਅਦ ਕੋਰੋਨਾ ਦੀ ਜਾਂਚ ਤੇ ਇਲਾਜ ਲਈ ਨਿੱਜੀ ਹਸਪਤਾਲਾਂ ਦੀ ਗਿਣਤੀ ਵੀ ਵੱਧ ਸਕਦੀ ਹੈ।