ਨਵੀਂ ਦਿੱਲੀ: ਭਾਰਤ ਵਿੱਚ ਇੱਕ ਹੋਰ ਕੋਰੋਨਾ ਵਾਇਰਸ ਦਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਦਿੱਲੀ ਨਾਲ ਲੱਗਦੇ ਨੋਇਡਾ ਫਰਮ ਵਿੱਚ ਕੰਮ ਕਰਨ ਵਾਲੇ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਨੋਇਡਾ ਦੇ ਸੀਐੱਮਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਵਾਇਰਸ ਦੇ 76 ਮਾਮਲੇ ਪਾਜ਼ਿਟਿਵ ਸਾਹਮਣੇ ਆਏ ਹਨ।
ਸ਼ੁੱਕਰਵਾਰ ਨੂੰ ਨੋਇਡਾ ਦੇ ਸੀਐੱਮਓ ਨੇ ਜਾਣਕਾਰੀ ਦਿੱਤੀ ਕਿ ਨੋਇਡਾ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ। ਇਹ ਵਿਅਕਤੀ ਫਰਾਂਸ ਤੇ ਚੀਨ ਤੋਂ ਵਾਪਿਸ ਆਇਆ ਸੀ ਤੇ ਦਿੱਲੀ ਦਾ ਰਹਿਣ ਵਾਲਾ ਹੈ।
ਪਾਜ਼ਿਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਕੰਪਨੀ ਨੇ 707 ਮੁਲਾਜ਼ਮਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਦਿੱਲੀ ਦੇ ਰਹਿਣ ਵਾਲੇ ਪੀੜਤ ਦਾ ਇਲਾਜ ਰਾਜਧਾਨੀ ਵਿੱਚ ਜਾਰੀ ਹੈ।
ਉੱਤਰ ਪੱਦੇਸ਼ ਵਿੱਚ ਹੁਣ ਤੱਕ 12 ਮਾਮਲੇ
ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਹੁਣ ਉੱਤਰਪ੍ਰਦੇਸ਼ ਵਿੱਚ 12 ਮਾਮਲੇ ਹੋ ਗਏ ਹਨ ਜਿਨ੍ਹਾਂ 'ਚੋਂ 11 ਭਾਰਤੀ ਤੇ ਇੱਕ ਵਿਦੇਸ਼ੀ ਨਾਗਰਿਕ ਹੈ।
ਇਸ ਤੋਂ ਪਹਿਲਾਂ ਨੋਇਡਾ ਦੇ ਇੱਕ ਸਕੂਲ ਵਿੱਚ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਏ ਸਨ, ਹਾਲਾਂਕਿ ਇਹ ਮਾਮਲੇ ਨੇਗੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਅਫ਼ਵਾਹ ਨਾ ਫੈਲਾਉਣ ਦੀ ਗੱਲ ਕਹੀ ਸੀ।