ਨਵੀਂ ਦਿੱਲੀ: ਕੋਰੋਨਾ ਦੇ ਦੂਜੀ ਲਹਿਰ ਦੀ ਖ਼ਬਰਾਂ 'ਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੋਰੋਨਾ ਦੇ ਕੇਸਾਂ 'ਚ 30 ਫੀਸਦ ਦੀ ਗਿਰਾਵਟ ਦਰਜ ਕੀਤੀ ਹੈ। ਇਹ ਆਂਕੜੇ ਸਿਹਤ ਮੰਤਰਾਲੇ ਨੇ ਜਾਰੀ ਕੀਤੇ।
ਸਿਹਤ ਮੰਤਰਾਲੇ ਦੇ ਆਂਕੜੇ
ਸਿਹਤ ਮੰਤਰਾਲੇ ਨੇ ਆਂਕੜੇ ਜਾਰੀ ਕਰਦੇ ਹੋਏ ਕਿਹਾ ਕਿ ਅਕਤੂਬਰ ਮਹੀਨੇ ਕੋਰੋਨਾ ਦੇ 18,71,498 ਮਾਮਲੇ ਦਰਜ ਕੀਤੇ ਗਏ ਦੀ ਤੇ ਨਵੰਬਰ ਮਹੀਨੇ ਕੋਰੋਨਾ ਦੇ 12,78,727 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਕੋਰੋਨਾਂ ਦੇ ਮਾਮਲਿਆਂ 'ਚ 30 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੋਰੋਨਾ ਦੇ ਪਿਛਲੇ ਮਹੀਨੇ ਕੁੱਲ੍ਹ 15510 ਲੋਕਾਂ ਦੀ ਜਾਨ ਲਈ ਹੈ।
ਪਿੜਲੇ 24 ਘੰਟਿਆਂ 'ਚ ਦਰਜ ਹੋਏ 31118 ਕੇਸ
ਸਿਹਤ ਮੰਤਰਾਲੇ ਦੇ ਆਂਕੜੇ ਜਾਰੀ ਕੀਤੇ। ਜਿਸ 'ਚ 24 ਘੰਟਿਆਂ 'ਚ 31118 ਕੋਰੋਨਾ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਸੰਕ੍ਰਮਿਤ ਲੋਕਾਂ ਦਾ ਆਂਕੜਾ 9462809 ਹੋ ਚੁੱਕਾ ਹੈ ਤੇ ਇਨ੍ਹਾਂ 'ਚੋਂ 435603 ਕੇਸ ਅਜੇ ਵੀ ਐਕਟਿਵ ਹਨ ਤੇ 8889585 ਲੋਕ ਸਿਹਤਯਾਬ ਹੋ ਚੁੱਕੇ ਹਨ।