ਦੇਹਰਾਦੂਨ: ਭਾਰਤ-ਚੀਨ ਸਰਹੱਦ 'ਤੇ ਮਿਲਮ ਤੋਂ ਮੁਨਸਿਆਰੀ ਤੱਕ ਬਣਨ ਵਾਲੀ ਸੜਕ ਦੀ ਉਸਾਰੀ ਲਈ ਸੀਮਾ ਸੜਕ ਸੰਗਠਨ (ਬੀਆਰਓ) ਨੇ ਕੰਮ ਤੇਜ਼ ਕਰ ਦਿੱਤਾ ਹੈ।
ਜਲਦ ਤੋਂ ਜਲਦ ਸੜਕ ਦੀ ਉਸਾਰੀ ਕਰਨ ਲਈ ਉੱਤਰਾਖੰਡ ਦੀ ਜੌਹਰ ਘਾਟੀ ਦੇ ਇਲਾਕੇ ਵਿੱਚ ਵੀਰਵਾਰ ਨੂੰ ਹੈਲਕਾਪਟਰਾਂ ਰਾਹੀਂ ਭਾਰੀ ਮਸ਼ਿਨਰੀ ਉਤਾਰੀ ਗਈ।
ਇਸ ਸਬੰਧੀ ਬੀਆਰਓ ਦੇ ਮੁੱਖ ਇੰਜੀਨੀਅਰ ਬਿਮਲ ਗੋਸਵਾਮੀ ਨੇ ਕਿਹਾ ਕਿ 2019 ਵਿੱਚ ਕਈ ਵਾਰ ਸੜਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ ਪਰ ਹੁਣ ਬੀਆਰਓ ਹੈਲੀਕਾਪਟਰਾਂ ਰਾਹੀਂ ਸੜਕ ਦੀ ਉਸਾਰੀ ਵਿੱਚ ਕੰਮ ਆਉਣ ਵਾਲੀ ਮਸ਼ਿਨਰੀ ਉਤਾਰਨ ਵਿੱਚ ਸਫ਼ਲ ਹੋ ਗਿਆ, ਜਿਸ ਨਾਲ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਆਵੇਗੀ।
ਉਨ੍ਹਾਂ ਦੱਸਿਆ ਕਿ ਭਾਰਤ-ਚੀਨ ਸਰਹੱਦ 'ਤੇ ਉਪਕਰਣਾਂ ਦੀ ਕਮੀ ਕਾਰਨ ਕਾਰਜਾਂ ਵਿੱਚ ਕਾਫੀ ਦੇਰ ਹੋ ਰਹੀ ਸੀ।
ਗੋਸਵਾਮੀ ਨੇ ਦੱਸਿਆ ਕਿ ਉਪਕਰਣ ਨਾ ਹੋਣ ਕਾਰਨ ਪੱਥਰਾਂ ਨੂੰ ਤੋੜਨ ਵਿੱਚ ਦੇਰੀ ਦੇ ਚੱਲਦੇ ਲਗਭਗ 65 ਕਿਲੋਮੀਟਰ ਸੜਕ ਨਿਰਮਾਣ ਵਿੱਚ ਕਾਫ਼ੀ ਦੇਰ ਹੋ ਰਹੀ ਸੀ।
ਬੀਆਰਓ ਦੇ ਅਧਿਕਾਰੀਆਂ ਨੇ ਕਿਹਾ, "ਬੀਤੇ ਵਰ੍ਹੇ ਕਈ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਇਸ ਮਹੀਨੇ ਹੈਲੀਕਾਪਟਰਾਂ ਰਾਹੀਂ ਭਾਰੀ ਮਸ਼ੀਨਾਂ ਉਤਾਰਨ ਵਿੱਟ ਸਫ਼ਲ ਹੋਏ ਹਾਂ। ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਇਸ ਸੜਕ ਦਾ ਨਿਰਮਾਣ ਪੂਰਾ ਹੋ ਜਾਵੇਗਾ।"