ETV Bharat / bharat

ਭਾਰਤ-ਚੀਨੀ ਫ਼ੌਜੀਆਂ ਵਿਚਾਲੇ ਸਿੱਕਮ 'ਚ ਮਾਮੂਲੀ ਝੜਪ, ਸਥਾਨਕ ਫ਼ੌਜੀ ਅਧਿਕਾਰੀਆਂ ਨੇ ਸੁਲਝਾਇਆ ਮਸਲਾ

author img

By

Published : Jan 25, 2021, 4:46 PM IST

ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਉੱਤਰੀ ਸਿੱਕਮ ਦੇ ਨਾਕੁਲਾ 'ਚ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਫ਼ੌਜ ਨੇ ਇਸ ਖ਼ਬਰ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ 20 ਜਨਵਰੀ 2021 ਨੂੰ ਉੱਤਰੀ ਸਿੱਕਮ ਦੇ ਨਕੁਲਾ ਖੇਤਰ ਵਿੱਚ ਇੱਕ ਮਾਮੂਲੀ ਝੜਪ ਹੋਈ ਸੀ।

ਭਾਰਤ-ਚੀਨ ਫ਼ੌਜੀ ਵਿਚਾਲੇ ਸਿੱਕਮ 'ਚ ਮਾਮੂਲੀ ਝੜਪ, ਸਥਾਨਕ ਫੌਜ ਅਧਿਕਾਰੀਆਂ ਨੇ ਸੁਲਝਾਇਆ

ਨਵੀਂ ਦਿੱਲੀ: ਉੱਤਰੀ ਸਿੱਕਮ ਦੇ ਨਾਕੁਲਾ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਇਹ ਝੜਪ ਪਿਛਲੇ ਹਫਤੇ ਹੋਈ ਅਤੇ ਇਸ ਵਿੱਚ ਬਹੁਤ ਸਾਰੇ ਸੈਨਿਕ ਜ਼ਖ਼ਮੀ ਹੋ ਗਏ ਸਨ। ਇੱਕ ਸਰਕਾਰੀ ਸੂਤਰ ਨੇ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਭਾਰਤੀ ਫੌਜ ਨੇ ਇਸ ਖ਼ਬਰ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ 20 ਜਨਵਰੀ 2021 ਨੂੰ ਉੱਤਰੀ ਸਿੱਕਮ ਦੇ ਨਕੁਲਾ ਖੇਤਰ ਵਿੱਚ ਇੱਕ ਮਾਮੂਲੀ ਝੜਪ ਹੋਈ ਸੀ। ਇਹ ਮੁੱਦੇ ਨੂੰ ਸਥਾਨਕ ਕਮਾਂਡਰਾਂ ਵੱਲੋਂ ਆਪਣੇ ਪੱਧਰ 'ਤੇ ਹੱਲ ਕੀਤਾ ਗਿਆ ਹੈ।

ਪਿਛਲੇ ਸਾਲ ਮਈ ਦੀ ਸ਼ੁਰੂਆਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪੈਨਗੋਂਗ ਸੋ, ਗਲਵਾਨ, ਗੋਗਰਾ, ਹਾਟ ਸਪ੍ਰਿਗਸ ਤੋਂ ਇਲਾਵਾ ਸਿੱਕਮ ਦਾ ਨਾਕੁਲਾ ਖੇਤਰ ਵਿਵਾਦ ਦੀ ਇੱਕ ਹੋਰ ਥਾਂ ਹੈ।

ਸਰਕਾਰੀ ਸੂਤਰ ਨੇ ਦੱਸਿਆ ਕਿ ਇਹ ਝੜਪ ਤਿੰਨ ਦਿਨ ਪਹਿਲਾਂ ਹੋਈ ਸੀ। ਇਹ ਉਦੋਂ ਹੋਈ ਜਦੋਂ ਦੋਵਾਂ ਦੇਸ਼ਾਂ ਦੀ ਸਰਕਾਰ ਅਤੇ ਸੈਨਿਕ 3,488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਵਿਵਾਦ ਦੇ ਹੱਲ ਲਈ ਗੱਲਬਾਤ ਦੇ ਅਗਲੇ ਦੌਰ ਦੀ ਤਿਆਰੀ ਕਰ ਰਹੇ ਸਨ।

ਇਸਤੋਂ ਪਹਿਲਾਂ ਐਤਵਾਰ 24 ਜਨਵਰੀ ਨੂੰ ਸਰਹੱਦੀ ਵਿਵਾਦ ਦੇ ਹੱਲ ਲਈ ਭਾਰਤ ਅਤੇ ਚੀਨ ਨੇ 16 ਘੰਟਿਆਂ ਦੀ ਲੰਬੀ ਮੈਰਾਥਨ ਫ਼ੌਜੀ ਗੱਲਬਾਤ ਕੀਤੀ, ਜੋ ਕਿ ਸੋਮਵਾਰ ਨੂੰ ਦੁਪਹਿਰ 2 ਵਜੇ ਖ਼ਤਮ ਹੋਈ।

ਦੋਵਾਂ ਦੇਸ਼ਾਂ ਵਿਚਾਲੇ ਨੌਵੀਂ ਕੋਰ ਦੀ ਕਮਾਂਡਰ ਪੱਧਰੀ ਗੱਲਬਾਤ ਪਿਛਲੇ ਦੋ ਮਹੀਨਿਆਂ ਵਿੱਚ ਹੋਈ ਆਖਰੀ ਗੱਲਬਾਤ ਤੋਂ ਬਾਅਦ ਮੋਲਡੋ ਮੀਟਿੰਗ ਬਿੰਦੂ 'ਤੇ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.