ETV Bharat / bharat

ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੇ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ - new delhi

ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਇੱਕ ਮਹਿਲਾ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ ਇਨ੍ਹਾਂ ਦੋਸ਼ਾਂ ਨੂੰ ਚੀਫ਼ ਜਸਟਿਸ ਨੇ ਨਾਕਾਰ ਦਿੱਤਾ ਹੈ।

ਫ਼ਾਈਲ ਫ਼ੋਟੋ।
author img

By

Published : Apr 20, 2019, 12:51 PM IST

ਨਵੀਂ ਦਿੱਲੀ: ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੇ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਮੈਂ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਨਿਆਂਪਾਲਿਕਾ ਖ਼ਤਰੇ 'ਚ ਹੈ ਤੇ ਅਗਲੇ ਹਫ਼ਤੇ ਕਈ ਅਹਿਮ ਮਾਮਲਿਆਂ ਦੀ ਸੁਣਵਾਈ ਹੋਣੀ ਹੈ। ਇਸ ਲਈ ਜਾਣਬੁੱਝ ਕੇ ਅਜਿਹੇ ਦੋਸ਼ ਲਗਾਏ ਗਏ ਹਨ ।"

ਦਰਅਸਲ ਇੱਕ ਮਹਿਲਾ ਵੱਲੋਂ ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਇੱਕ ਸਪੈਸ਼ਲ ਬੈਂਚ ਨੇ ਇਸ ਮਾਮਲੇ 'ਚ ਸੁਣਵਾਈ ਕੀਤੀ। ਇਸ ਦੌਰਾਨ ਚੀਫ ਜਸਟਿਸ ਨੇ ਕਿਹਾ, "ਕੀ ਇਹ ਚੀਫ ਜਸਟਿਸ ਦੇ 20 ਸਾਲਾਂ ਦੇ ਕਾਰਜਕਾਲ ਦਾ ਇਨਾਮ ਹੈ? 20 ਸਾਲਾਂ ਦੀ ਸੇਵਾ ਤੋਂ ਬਾਅਦ ਮੇਰੇ ਖਾਤੇ ਵਿੱਚ ਸਿਰਫ 6,80,000 ਰੁਪਏ ਹਨ। ਕੋਈ ਵੀ ਮੇਰੇ ਖਾਤੇ ਦੀ ਜਾਂਚ ਕਰ ਸਕਦਾ ਹੈ।"

ਰੰਜਨ ਗੋਗੋਈ ਨੇ ਕਿਹਾ ਕਿ ਜਿਸ ਮਹਿਲਾ ਨੇ ਦੋਸ਼ ਲਗਾਇਆ ਹੈ ਉਹ 4 ਦਿਨ ਜੇਲ੍ਹ ਵਿਚ ਸੀ। ਮਹਿਲਾ ਨੇ ਕਿਸੇ ਵਿਅਕਤੀ ਨੂੰ ਸੁਪਰੀਮ ਕੋਰਟ ਵਿਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ ਪੈਸੇ ਲਏ ਸਨ।

Intro:Body:

PM Modi on Sadhvi Pragya

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.