ETV Bharat / bharat

ਆਪਣੇ ਕੰਮ ਨਾਲ ਮਤਲਬ ਰੱਖਣ ਜਨਰਲ ਰਾਵਤ: ਪੀ ਚਿਦੰਬਰਮ - ਜਨਰਲ ਬਿਪਿਨ ਰਾਵਤ

ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀ ਫ਼ੌਜ ਮੁਖੀ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਜਨਰਲ ਰਾਵਤ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਫ਼ੌਜ ਦੀ ਅਗਵਾਈ ਕਰਦੇ ਹੋ। ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ।

chidambarm spoke against bipin rawat
ਫ਼ੋਟੋ
author img

By

Published : Dec 29, 2019, 4:36 AM IST

ਨਵੀਂ ਦਿੱਲੀ: ਨਗਰਿਕਤਾ ਸੋਧ ਐਕਟ ਨੂੰ ਲੈ ਕੇ ਹੋ ਰਹੇ ਵਿਰੋਧ ਦਰਮਿਆਨ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਦਿੱਤੇ ਗਏ ਬਿਆਨ ਦੀ ਅਲੋਚਨਾ ਕੀਤੀ ਜਾ ਰਹੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀ ਫ਼ੌਜ ਮੁਖੀ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।

ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜ ਭਵਨ ਦੇ ਸਾਹਮਣੇ ਹੋਈ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਹੋਈ ਮਹਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਚਿਦੰਬਰਮ ਨੇ ਫ਼ੌਜ ਮੁਖੀ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਕਿਹਾ। ਸਾਬਕਾ ਮੰਤਰੀ ਨੇ ਦੋਸ਼ ਲਗਾਇਆ ਕਿ ਫ਼ੌਜ ਮੁਖੀ ਤੇ ਉੱਤਰ ਪ੍ਰਦੇਸ਼ ਦੇ ਆਈਜੀ ਨੂੰ ਸਰਕਾਰ ਦੀ ਹਮਾਇਤ ਕਰਨ ਲਈ ਕਿਹਾ ਗਿਆ ਹੈ। ਇਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ੌਜ ਮੁਖੀ ਨੂੰ ਬੋਲਣ ਲਈ ਕਿਹਾ ਗਿਆ ਹੈ। ਕੀ ਇਹ ਉਨ੍ਹਾਂ ਦਾ ਕੰਮ ਹੈ? ਮੈਂ ਜਨਰਲ ਰਾਵਤ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਫ਼ੌਜ ਦੀ ਅਗਵਾਈ ਕਰਦੇ ਹੋ। ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ। ਨੇਤਾਵਾਂ ਨੂੰ ਜੋ ਕਰਨਾ ਹੈ, ਨੇਤਾ ਕਰਨਗੇ। ਨੇਤਾਵਾਂ ਨੂੰ ਉਨ੍ਹਾਂ ਦਾ ਕੰਮ ਦੱਸਣਾ ਫ਼ੌਜ ਦੀ ਜ਼ਿੰਮੇਵਾਰੀ ਨਹੀਂ ਹੈ। ਇਸੇ ਤਰ੍ਹਾਂ ਲੜਾਈ ਕਿਵੇਂ ਜਿੱਤੀ ਜਾਂਦੀ ਹੈ, ਫ਼ੌਜ ਨੂੰ ਇਹ ਦੱਸਣਾ ਸਾਡਾ ਕੰਮ ਨਹੀਂ ਹੈ।

ਦੱਸਦਈਏ ਕਿ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਆਲੋਚਨਾ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਸੀ ਕਿ ਲੋਕਾਂ ਨੂੰ ਹਿੰਸਾ ਤੇ ਸਾੜ ਫੂਕ ਲਈ ਭੜਕਾਉਣ ਵਾਲੇ ਨੇਤਾ ਨਹੀਂ ਹਨ। ਨੇਤਾ ਉਨ੍ਹਾਂ ਨੂੰ ਨਹੀਂ ਕਹਿਣਗੇ, ਜੋ ਲੋਕਾਂ ਨੂੰ ਗ਼ਲਤ ਦਿਸ਼ਾ 'ਚ ਲੈ ਜਾਂਦੇ ਹਨ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਹਿੰਸਾ ਤੇ ਸਾੜਫੂਕ ਲਈ ਭੜਕਾਏ ਜਾ ਰਹੇ ਹਨ।

Intro:ਬਿਕਰਮ ਮਜੀਠੀਆ ਨੂੰ ਧਮਕੀ ਕਿਹਾ ਹੁਣ ਤੇਰਾ ਨੰਬਰ ਲੱਗੂBody:
ਪੂਹਲਾ ਦਾ ਨਾਮ ਦੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਧਮਕੀ
ਮਜੀਠੀਆ ਨੂੰ ਫ਼ੇਸ ਬੁੱਕ ’ਤੇ ਦਿੱਤੀ ਧਮਕੀ ਵਾਲੀ ਪੋਸਟ

ਬਠਿੰਡਾ
ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਬੰਧਾਂ ਦੇ ਦੋਸ਼ ਲਾਉਣ ਵਾਲੇ ਸਾਬਕਾ ਅਕਾਲੀ ਮੰਤਰੀ ਬਿਰਕਮ ਸਿੰਘ ਮਜੀਠੀਆਂ ਨੂੰ ਹੁਣ ਸੋਸ਼ਲ ਮੀਡੀਆਂ ਰਾਹੀ ਇਕ ਨੌਜਵਾਨ ਨੇ ਧਮਕੀ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਪੂਹਲਾ ਦੇ ਜਸ ਪੂਹਲਾ ਨੇ ਫੇਸ ਬੁੱਕ ’ਤੇ ਪਾਈ ਪੋਸਟ ਵਿਚ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ, ਹੁਣ ਤਕ ਅਸੀਂ ਚੁੱਪ ਸੀ, ਹੁਣ ਤੇਰਾ ਨੰਬਰ ਲੱਗੂ। 25 ਦਸੰਬਰ ਨੂੰ 1 ਵਜ ਕੇ 22 ਮਿੰਟ ’ਤੇ ਪਾਈ ਇਹ ਧਮਕੀ ਭਰੀ ਪੋਸਟ ਜੱਸ ਪੂਹਲਾ ਨੇ 46 ਹੋਰਨਾਂ ਨੂੰ ਅਟੈਚ ਕੀਤੀ ਹੈ। ਧਮਕੀ ਭਰੀ ਪੋਸਟ ਦੇ ਨਾਲ ਨਾਲ ਬਿਕਰਮ ਮਜੀਠੀਆ ਦੀ ਤਸਵੀਰ ਵੀ ਪਾਈ ਗਈ ਜਿਸ ਉੱਪਰ ਕਾਂਟਾ ਲਗਾਇਆ ਗਿਆ ਹੈ। ਇਸ ਧਮਕੀ ਭਰੀ ਪੋਸਟ ਤੋਂ ਬਾਅਦ ਜਿੱਥੇ ਖੁਫ਼ੀਆ ਏਜੰਸੀਆਂ ਨੇ ਕੰਨ ਚੁੱਕ ਲਏ, ਉਥੇ ਹੀ ਪੰਜਾਬ ਪੁਲਿਸ ਦਾ ਸਾਈਬਰ ਕਰਾਇਮ ਸੈੱਲ ਵੀ ਸਰਗਰਮ ਹੋ ਗਿਆ। ਸਾਈਬਰ ਸੈੱਲ ਨੇ ਧਮਕੀ ਭਰੀ ਪੋਸਟ ਪਾਉਣ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਅੱਜ ਸ਼ਾਮ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ। ਉਕਤ ਫੇਸ ਬੁੱਕ ਅਕਾਊਂਟ ਉੱਪਰ ਸੁੱਖਾ ਕਾਹਲਵਾਂ ਦੀ ਤਸਵੀਰ ਲਗਾ ਕੇ ਜਸ ਪੂਹਲਾ ਵਾਲਾ ਲਿਖਿਆ ਹੋਇਆ ਹੈ ਜਦੋਂ ਕਿ ਹੇਠਾਂ ਜਸ ਬਠਿੰਡਾ ਵਾਲਾ, ਸੁੱਖਾ ਕਾਹਲਵਾਂ ਗਰੁੱਪ ਲਿਖਿਆ ਹੋਇਆ ਹੈ। ਪੰਜਾਬ ਪੁਲਿਸ ਦਾ ਸਾਈਬਰ ਕਰਾਇਮ ਸੈੱਲ ਪਿਛਲੇ ਦੋ ਦਿਨ ਤੋਂ ਇਸ ਬਾਰੇ ਪਤਾ ਲਗਾ ਰਿਹਾ ਸੀ। ਆਖਰ ਪੁਲਿਸ ਨੇ ਧਮਕੀ ਦੇਣ ਵਾਲੇ ਉਕਤ ਨੌਜਵਾਨ ਨੂੰ ਪਿੰਡ ਪੂਹਲਾ ਵਿੱਚੋਂ ਹਿਰਾਸਤ ਵਿਚ ਲੈ ਲਿਆ ਹੈ। Conclusion:ਥਾਣਾ ਨਥਾਣਾ ਦੇ ਐਸਐਚਓ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲਾ ਸਾਈਬਰ ਸੈੱਲ ਦੇਖ ਰਿਹਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.