ETV Bharat / bharat

ਚਿਦੰਬਰਮ ਨੇ 4.2 ਲੱਖ ਕਰੋੜ ਰੁਪਏ ਜ਼ਿਆਦਾ ਉਧਾਰ ਲੈਣ ਦੇ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ - new delhi

ਸਾਬਕਾ ਵਿੱਤ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਵੱਲੋਂ ਬਾਰ-ਬਾਰ ਕੀਤੀ ਗਈ ਅਪੀਲ ਦਾ ਵਿਰੋਧ ਕਰਨ ਤੋਂ ਬਾਅਦ ਆਖ਼ਿਰਕਾਰ ਸਰਕਾਰ ਨੇ 4.2 ਲੱਖ ਕਰੋੜ ਰੁਪਏ ਦਾ ਉਧਾਰ ਲੈਣ ਦਾ ਫ਼ੈਸਲਾ ਕੀਤਾ ਅਤੇ ਇਸ ਨਾਲ ਵਿੱਤੀ ਘਾਟਾ 5.38 ਫ਼ੀਸਦ ਪਹੁੰਚਣ ਦਾ ਅਨੁਮਾਨ ਹੈ। ਅਸੀਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।

ਚਿਦੰਬਰਮ ਨੇ 4.2 ਲੱਖ ਕਰੋੜ ਰੁਪਏ ਜ਼ਿਆਦਾ ਉਧਾਰ ਲੈਣ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ

author img

By

Published : May 11, 2020, 9:41 AM IST

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ.ਚਿਦੰਬਰਮ ਨੇ 4.2 ਲੱਖ ਕਰੋੜ ਰੁਪਏ ਦਾ ਉਧਾਰ ਲੈਣ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਪੈਸੇ ਦੀ ਵਰਤੋਂ ਗ਼ਰੀਬਾਂ ਦੀ ਮਦਦ, ਅਰਥ-ਵਿਵਸਥਾ ਨੂੰ ਚਲਾਉਣ ਵਿੱਚ ਕਰਨੀ ਚਾਹੀਦੀ ਹੈ।

ਸਾਬਕਾ ਵਿੱਤ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਵੱਲੋਂ ਬਾਰ-ਬਾਰ ਕੀਤੀ ਗਈ ਅਪੀਲ ਦਾ ਵਿਰੋਧ ਕਰਨ ਤੋਂ ਬਾਅਦ ਆਖ਼ਿਰਕਾਰ ਸਰਕਾਰ ਨੇ 4.2 ਲੱਖ ਕਰੋੜ ਰੁਪਏ ਦਾ ਉਧਾਰ ਲੈਣ ਦਾ ਫ਼ੈਸਲਾ ਕੀਤਾ ਅਤੇ ਇਸ ਨਾਲ ਵਿੱਤੀ ਘਾਟਾ 5.38 ਫ਼ੀਸਦ ਪਹੁੰਚਣ ਦਾ ਅਨੁਮਾਨ ਹੈ। ਅਸੀਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਪੈਸੇ ਉਧਾਰ ਲੈਣਾ ਲੋੜੀਂਦਾ ਨਹੀਂ ਹੈ, ਪਰ ਜ਼ਰੂਰੀ ਹੈ ਕਿ ਇਸ ਨਾਲ ਅਰਥ-ਵਿਵਸਥਾ ਦੇ ਪਹੀਏ ਫ਼ਿਰ ਤੋਂ ਚੱਲਣ ਅਤੇ ਗ਼ਰੀਬਾਂ ਦੀ ਮਦਦ ਦੇ ਲਈ ਖ਼ਰਚ ਕੀਤਾ ਜਾਵੇ।

ਉੱਧਰ, ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਉੱਤੇ ਚਿਦੰਬਰਮ ਨੇ ਟਵੀਟ ਕੀਤਾ ਕਿ ਕਾਂਗਰਸ ਨੇ ਪਹਿਲੀ ਵਾਰ ਇਸ ਤੱਥ ਵੱਲ ਧਿਆਨ ਦਿੱਤਾ ਕਿ ਰੇਲਾਂ ਅਤੇ ਬੱਸਾਂ ਦੇ ਬਿਨ੍ਹਾਂ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਪੈਦਲ ਘਰ ਵਾਪਸ ਜਾ ਰਹੇ ਹਨ। ਸਾਡੀ ਚੇਤਾਵਨੀ ਉੱਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ, ਸਰਕਾਰਾਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਲਈ ਮਗਰਮੱਛ ਦੇ ਹੰਝੂ ਬਹਾ ਰਹੀਆਂ ਹਨ, ਜੋ ਇੱਕ ਰੇਲ ਨਾਲ ਕੁੱਚਲੇ ਗਏ।

ਪੀਟੀਆਈ-ਭਾਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.