ETV Bharat / bharat

ਚੰਦਰਯਾਨ-2 ਦੀ ਲਾਂਚ ਲਈ ਜਲਦ ਤੈਅ ਹੋਵੇਗੀ ਨਵੀਂ ਮਿਤੀ, ਜਾਣੋ ਮਿਸ਼ਨ ਬਾਰੇ ਅਹਿਮ ਜਾਣਕਾਰੀ - online punjabi khabran

ਭਾਰਤੀ ਸਪੇਸ ਖੋਜ ਕੇਂਦਰ ਵੱਲੋਂ ਆਪਣੇ ਚੰਦਰਆਨ-2 ਮਿਸ਼ਨ ਨੂੰ 15 ਜੁਲਾਈ ਤੜਕੇ 2 ਵਜ ਕੇ 51 ਮਿੰਟ 'ਤੇ ਲਾਂਚ ਕੀਤਾ ਜਾਣਾ ਸੀ। ਪਰ ਕੁਝ ਤਕਨੀਕੀ ਖ਼ਰਾਬੀ ਦੇ ਚਲਦਿਆਂ ਇਸ ਦੀ ਲਾਂਚ ਮਿਤੀ ਮੁਲਤਵੀ ਕਰ ਦਿੱਤੀ ਗਈ। ਚੰਦਰਆਨ-2, ਚੰਦਰਆਨ-1 ਤੋਂ ਕਈ ਗੁਣਾ ਸ਼ਕਤੀਸ਼ਾਲੀ ਹੈ ਕੀ ਕੁਝ ਹੈ ਹੋਰ ਖ਼ਾਸ ਪੜ੍ਹੋ ਰਿਪੋਰਟ।

ਫ਼ੋਟੋ
author img

By

Published : Jul 15, 2019, 10:16 AM IST

ਨਵੀਂ ਦਿੱਲੀ: ਭਾਰਤੀ ਸਪੇਸ ਖੋਜ ਕੇਂਦਰ ਵੱਲੋਂ ਆਪਣੇ ਚੰਦਰਆਨ-2 ਮਿਸ਼ਨ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸੈਂਟਰ ਤੋਂ 15 ਜੁਲਾਈ ਤੜਕੇ 2 ਵੱਜ ਕੇ 51 ਮਿੰਟ 'ਤੇ ਲਾਂਚ ਕੀਤਾ ਜਾਣਾ ਸੀ ਪਰ ਕੁਝ ਤਕਨੀਕੀ ਖ਼ਰਾਬੀ ਦੇ ਚਲਦਿਆਂ ਇਸ ਦੀ ਲਾਂਚ ਮਿਤੀ ਮੁਲਤਵੀ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਜਲਦੀ ਹੀ ਅਗਲੀ ਲਾਂਚ ਮਿਤੀ ਤੈਅ ਕੀਤੀ ਜਾਵੇਗੀ।

  • A technical snag was observed in launch vehicle system at 1 hour before the launch. As a measure of abundant precaution, #Chandrayaan2 launch has been called off for today. Revised launch date will be announced later.

    — ISRO (@isro) July 14, 2019 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਇਸ ਰਾਕੇਟ ਵਿੱਚ ਤਿੰਨ ਮੌਡਿਊਲ ਆਰਬਿਟਰ, ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਹੋਣਗੇ। ਇਸ ਮਿਸ਼ਨ ਅਧੀਨ ISRO ਚੰਨ ਦੀ ਦੱਖਣੀ ਧਰੁਵ 'ਤੇ ਲੈਂਡਰ ਨੂੰ ਉਤਾਰੇਗਾ। ਭਾਰਤ ਨੇ ਆਪਣੇ ਪਹਿਲੇ ਚੰਦਰਆਨ-2, ਚੰਦਰਆਨ-1 ਤੋਂ ਵੀ ਕਈ ਗੁਣਾ ਸ਼ਕਤੀਸ਼ਾਲੀ ਹੈ।

ਕੀ ਹੈ ਖ਼ਾਸ?

  • ਚੰਦਰਆਨ-2 ਦਾ ਭਾਰ ਪਹਿਲੇ ਚੰਦਰਆਨ-1 ਤੋਂ 3 ਗੁਣਾ ਜ਼ਿਆਦਾ ਹੈ।
  • ਚੰਦਰਆਨ-1 ਦਾ ਭਾਰ 1380 ਕਿਲੋਗ੍ਰਾਮ ਸੀ।
  • ਚੰਦਰਆਨ-2 ਦਾ ਭਾਰ 3877 ਕਿਲੋਗ੍ਰਾਮ ਹੈ।
  • ਚੰਦਰਆਨ-2 ਵਿੱਚ ਰੋਵਰ ਦੀ ਰਫ਼ਤਾਰ 1 ਸੇਮੀ ਫ਼ੀ ਸੈਕਿੰਟ ਹੈ।

ਚੰਦਰਆਨ-2 ਦੇ 4 ਹਿੱਸੇ।

  1. ਜੀਐੱਸਐੱਲਵੀ ਮਾਰਕ-3 ਭਾਰਤ ਦੀ ਬਾਹੂਬਲੀ ਰਾਕੇਟ ਕਿਹਾ ਜਾਂਦਾ ਹੈ।
  2. ਦੂਜਾ ਹਿੱਸਾ ਆਰਬਿਟਰ ਹੈ ਜੋ ਚੰਨ ਦੀ ਸਤਹ 'ਤੇ ਪੂਰੇ ਵਰ੍ਹੇ ਚੱਕਰ ਲਗਾਉਂਦਾ ਹੈ।
  3. ਤਿੱਜਾ ਹਿੱਸਾ ਲੈਂਡਰ ਵਿਕਰਮ ਹੈ ਜੋ ਆਰਬਿਟਰ ਤੋਂ ਵੱਖ ਹੋ ਕੇ ਚੰਨ ਦੀ ਸਤਹ 'ਤੇ ਉਤਰੇਗਾ।
  4. ਚੌਥਾ ਹਿੱਸਾ ਰੋਵਰ ਪ੍ਰਗਿਆਨ ਹੈ ਜੋ 6 ਪਹੀਏ ਵਾਲਾ ਇੱਕ ਰੋਬੋਟ ਲੈਂਡਰ ਤੋਂ ਬਾਹਰ ਨਿਕਲੇਗਾ ਅਤੇ 14 ਦਿਨ ਚੰਨ ਦੀ ਸਤਹ 'ਤੇ ਚਲੇਗਾ।

ਚੰਦਰਆਨ-2 ਦਾ ਪਹਿਲਾ ਮੌਡਿਊਲ ਆਰਬਿਟਰ ਹੈ ਇਸ ਦਾ ਕੰਮ ਚੰਨ ਦੀ ਤਹਿ ਦਾ ਨਿਰਖਣ ਕਰਨਾ ਹੈ। ਇਹ ਧਰਤੀ ਅਤੇ ਲੈਂਡਰ ਵਿਕਰਮ ਦੇ ਵਿੱਚ ਸੰਵਾਦ ਬਣਾਉਣ ਦਾ ਕੰਮ ਕਰੇਗਾ। ਚੰਨ ਦੀ ਤਹਿ 'ਤੇ ਪਹੁੰਚਣ ਤੋਂ ਬਾਅਦ ਇਹ ਇੱਕ ਸਾਲ ਤੱਕ ਕੰਮ ਕਰੇਗਾ। ਆਰਬਿਟਰ ਚੰਨ ਦੀ ਤਹਿ ਤੋਂ 100 ਕਿਲੋਮੀਟਰ ਉੱਪਰ ਚੱਕਰ ਲਗਾਵੇਗਾ। ਇਸ ਨਾਲ ਚੰਨ 'ਤੇ ਪਾਣੀ ਦੀ ਮੌਜੂਦਗੀ ਅਤੇ ਉਸ ਦੇ ਵਿਕਾਸ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਸਕੇਗੀ।

ਭਾਰਤ ਦਾ ਇਹ ਮਿਸ਼ਨ ਇਸ ਲਈ ਵੀ ਖ਼ਾਸ ਹੈ ਕਿਉਂਕਿ ISRO ਦਾ ਇਹ ਪਹਿਲਾ ਮਿਸ਼ਨ ਹੈ, ਜਿਸ ਵਿੱਚ ਲੈਂਡਰ ਜਾਵੇਗਾ। ਵਿਕਰਮ 'ਚੰਨ' ਦੀ ਤਹਿ 'ਤੇ ਸਾਫ਼ਟ ਲੈਂਡਿੰਗ ਕਰੇਗਾ, ਜਿਸ ਨਾਲ ਬਿਨਾ ਕਿਸੇ ਨੁਕਸਾਨ ਤੋਂ ਲੈਂਡਰ ਚੰਨ ਦੀ ਤਹਿ 'ਤੇ ਉਤਰੇਗਾ। ਲੈਂਡਿੰਗ ਦੇ ਨਾਲ ਹੀ 3 ਪੇਲੋਡ ਭੇਜੇ ਜਾ ਰਹੇ ਹਨ। ਪੇਲੋਡ ਦਾ ਕੰਮ ਚੰਨ ਦੀ ਤਹਿ ਕੋਲ ਇਲੈਕਟ੍ਰੋਨ ਘਣਤਾ, ਇਥੋਂ ਦੇ ਤਾਪਮਾਨ 'ਚ ਹੋਣ ਵਾਲੇ ਉਤਾਰ-ਚੜ੍ਹਾਅ ਅਤੇ ਤਹਿ ਦੇ ਹੋਣ ਵਾਲੀ ਹਲਚਲ, ਰਫ਼ਤਾਰ ਅਤੇ ਤੀਬਰਤਾ 'ਤੇ ਨਜ਼ਰ ਰੱਖੇਗਾ।

Intro:Body:

chandrayaan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.