ETV Bharat / bharat

ਚੰਦਰਯਾਨ-2 ਦੀ ਕੀਮਤ ਕਈ ਹਾਲੀਵੁੱਡ ਫਿਲਮਾਂ ਦੇ ਬਜਟ ਨਾਲੋਂ ਵੀ ਘੱਟ - ਚੰਦਰਯਾਨ-2 ਮਿਸ਼ਨ ਦੀ ਕੀਮਤ

ਕੁੱਲ 978 ਕਰੋੜ ਰੁਪਏ (ਲਗਭਗ 142 ਮਿਲੀਅਨ ਡਾਲਰ) ਦੇ ਬਜਟ ਨਾਲ, ਚੰਦਰਯਾਨ-2 ਕਈ ਕਾਲਪਨਿਕ ਹਾਲੀਵੁੱਡ ਫਿਲਮਾਂ ਨਾਲੋਂ ਸਸਤਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਬਲਾਕਬਸਟਰ ‘ਐਵੈਂਜਰਸ: ਐਂਡਗੇਮ’ ਦਾ ਬਜਟ $356 ਮਿਲੀਅਨ ਜਾਂ 2,443 ਕਰੋੜ ਰੁਪਏ ਸੀ। ਹਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ 'ਅਵਤਾਰ' ਦਾ ਬਜਟ 478 ਮਿਲੀਅਨ ਡਾਲਰ ਜਾਂ 3,282 ਕਰੋੜ ਰੁਪਏ ਤੋਂ ਵੱਧ ਹੈ।

ਫ਼ੋਟੋ।
author img

By

Published : Sep 6, 2019, 9:25 PM IST

ਨਵੀਂ ਦਿੱਲੀ: ਚੰਦਰਯਾਨ-2 ਦੇ ਆਪਣੇ ਦੂਜੇ ਮਿਸ਼ਨ ਦੇ ਨਾਲ, ਭਾਰਤ, ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਚੰਦਰਮਾ ਦੀ ਸਤਿਹ 'ਤੇ ਸਾਫਟ ਲੈਂਡਿੰਗ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਾਵੇਗਾ। ਹਾਲਾਂਕਿ, ਸਿਰਫ ਇਹੀ ਕਾਰਨ ਨਹੀਂ ਹੈ ਕਿ ਚੰਦਰਯਾਨ-2 ਦੁਨੀਆ ਦੀ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਵੇਖੋ ਵੀਡੀਓ

ਚੰਦਰਯਾਨ-2 ਮਿਸ਼ਨ ਦੀ ਕੀਮਤ 978 ਕਰੋੜ ਰੁਪਏ ਹੈ, ਜਿਸ ਵਿਚ ਆਰਬਿਟਰ, ਲੈਂਡਰ, ਰੋਵਰ, ਨੈਵੀਗੇਸ਼ਨ ਅਤੇ ਜ਼ਮੀਨੀ ਸਹਾਇਤਾ ਨੈਟਵਰਕ ਲਈ 603 ਕਰੋੜ ਰੁਪਏ ਅਤੇ ਦੇਸੀ ਕ੍ਰਿਓਜੇਨਿਕ ਇੰਜਣ ਨਾਲ ਭਾਰੀ ਰਾਕੇਟ ਜੀਐਸਐਲਵੀ ਐਮ ਕੇ III ਲਈ 375 ਕਰੋੜ ਰੁਪਏ ਸ਼ਾਮਲ ਹਨ।

ਲਗਭਗ 142 ਮਿਲੀਅਨ ਡਾਲਰ ਦੇ ਕੁਲ ਬਜਟ ਦੇ ਨਾਲ, ਚੰਦਰਯਾਨ-2 ਕਈ ਕਾਲਪਨਿਕ ਹਾਲੀਵੁੱਡ ਫਿਲਮਾਂ ਨਾਲੋਂ ਸਸਤਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਬਲਾਕਬਸਟਰ ‘ਐਵੈਂਜਰਸ: ਐਂਡਗੇਮ’ ਦਾ ਬਜਟ $356 ਮਿਲੀਅਨ ਜਾਂ 2,443 ਕਰੋੜ ਰੁਪਏ ਸੀ। ਹਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ 'ਅਵਤਾਰ' ਦਾ ਬਜਟ 478 ਮਿਲੀਅਨ ਡਾਲਰ ਜਾਂ 3,282 ਕਰੋੜ ਰੁਪਏ ਤੋਂ ਵੱਧ ਹੈ।

ਚੰਦਰਯਾਨ ਦੀ ਕੀਮਤ ਕੁਝ ਹੋਰ ਮਸ਼ਹੂਰ ਹਾਲੀਵੁੱਡ ਫਿਲਮਾਂ ਨਾਲੋਂ ਕਿਤੇ ਘੱਟ ਹੈ ਜਿਵੇਂ ਸਪਾਈਡਰ ਮੈਨ 3, ਟਾਈਟੈਨਿਕ, ਹੈਰੀ ਪੋਟਰ ਅਤੇ ਹਾਫ-ਬਲੱਡ ਪ੍ਰਿੰਸ, ਅਤੇ ਕਿੰਗ ਕਾਂਗ। ਅਜੇ ਤੱਕ, ਕਿਸੇ ਹੋਰ ਦੇਸ਼ ਨੇ ਚੰਦਰਯਾਨ-2 ਤੋਂ ਘੱਟ ਬਜਟ 'ਤੇ ਸਫ਼ਲਤਾਪੂਰਵਕ ਆਪਣਾ ਸਪੇਸਕ੍ਰਾਫਟ ਚੰਦਰਮਾ 'ਤੇ ਨਹੀਂ ਭੇਜਿਆ ਹੈ।

ਯੂਐਸਏ ਨੇ ਆਪਣੇ ਮੂਨ ਮਿਸ਼ਨ ਅਪੋਲੋ-15 'ਤੇ 25 ਬਿਲੀਅਨ ਡਾਲਰ ਖਰਚ ਕੀਤੇ, ਅਨੁਮਾਨ ਹੈ ਕਿ ਮੌਜੂਦਾ ਕੀਮਤ 'ਤੇ 100 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਖਰਚਾ ਹੈ। ਇਸੇ ਤਰ੍ਹਾਂ, ਸੋਵੀਅਤ ਯੂਨੀਅਨ ਨੇ ਆਪਣੇ 1966 ਦੇ ਚੰਦਰਮਾ ਮਿਸ਼ਨ ਵਿਚ ਮੌਜੂਦਾ ਕੀਮਤ 'ਤੇ 20 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਸਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.