ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਨਿਰੰਤਰ ਰੇਖਾ ਦੇ ਨੇੜੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਸੰਘਰਸ਼ ਵਿਰਾਮ ਦਾ ਉਲੰਘਣ ਕਰ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਫੌਜ ਦਾ ਇੱਕ ਜੂਨੀਅਰ ਕਮਿਸ਼ਨਰ ਅਧਿਕਾਰੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਇਹ ਜਾਣਕਾਰੀ ਰੱਖਿਆ ਸੁਤਰਾਂ ਨੇ ਦਿੱਤੀ ਹੈ।
-
Pakistan Army resorted to an unprovoked ceasefire violation on LoC in Nowshera, Rajouri district, J&K. Naib Subedar Rajwinder Singh (in pic) was critically injured in the incident & later succumbed to his injuries: Lt Col Devender Anand, PRO (Defence), Indian Army pic.twitter.com/uMyU3soVw2
— ANI (@ANI) August 30, 2020 " class="align-text-top noRightClick twitterSection" data="
">Pakistan Army resorted to an unprovoked ceasefire violation on LoC in Nowshera, Rajouri district, J&K. Naib Subedar Rajwinder Singh (in pic) was critically injured in the incident & later succumbed to his injuries: Lt Col Devender Anand, PRO (Defence), Indian Army pic.twitter.com/uMyU3soVw2
— ANI (@ANI) August 30, 2020Pakistan Army resorted to an unprovoked ceasefire violation on LoC in Nowshera, Rajouri district, J&K. Naib Subedar Rajwinder Singh (in pic) was critically injured in the incident & later succumbed to his injuries: Lt Col Devender Anand, PRO (Defence), Indian Army pic.twitter.com/uMyU3soVw2
— ANI (@ANI) August 30, 2020
ਫ਼ੌਜ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਅਨੰਦ ਨੇ ਦੱਸਿਆ ਕਿ ਨੌਸ਼ੇਰਾ ਸੈਕਟਰ ਵਿੱਚ ਨਿਰੰਤਰ ਰੇਖਾ ਉੱਤੇ ਫ਼ੌਜ ਵੱਲੋਂ ਕੁੱਝ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਸੀ ਜਿਸ ਤੋਂ ਤਰੁੰਤ ਬਾਅਦ ਹੀ ਸਰਹੱਦ ਪਾਰ ਉੱਤੇ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਦੀ ਜਵਾਬੀ ਕਾਰਵਾਈ ਕਰਦੇ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫ਼ੌਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਰਾਜਵਿੰਦਰ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਬਹਾਦਰ ਫ਼ੌਜੀ ਸਨ ਤੇ ਉਨ੍ਹਾਂ ਦੇ ਇਸ ਬਲਿਦਾਨ ਨੂੰ ਦੇਸ਼ ਹਮੇਸ਼ਾ ਯਾਦ ਰਖੇਗਾ।
ਨਾਇਬ ਸੂਬੇਦਾਰ ਰਾਜਵਿਦੰਰ ਸਿੰਘ ਕਲਸੀਅਨ ਸੈਕਟਰ ਦੇ ਇੱਕ ਫੌਰਵਡ ਪੋਸਟ ਉੱਤੇ ਤੈਨਾਤ ਸੀ। ਸੂਬੇਦਾਰ ਰਾਜਵਿੰਦਰ ਪਿੰਡ ਗੋਇੰਦਵਾਲ ਸਾਹਿਬ ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ।
ਦੱਸ ਦੇਈਏ ਕਿ ਇਸ ਸਾਲ ਹੁਣ ਤੱਕ ਜੰਮੂ ਤੇ ਕਸ਼ਮੀਰ ਜ਼ਿਲ੍ਹੇ ਵਿੱਚ ਨਿਰੰਤਰ ਰੇਖਾ ਤੇ ਕੌਮਾਂਤਰੀ ਸਰੱਹਦ ਉੱਤੇ ਪਾਕਿਸਤਾਨ ਨੇ 1790 ਤੋਂ ਵੱਧ ਵਾਰ ਸੰਘਰਸ਼ ਵਿਰਾਮ ਦੀ ਉਲੰਘਣਾ ਕੀਤੀ ਗਈ ਹੈ।