ਨਵੀਂ ਦਿੱਲੀ: ਸੀਬੀਆਈ ਨੇ ਰਾਜ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਦੀ ਖੇਪ ਹੇਠ ਛੁਪਾ ਕੇ ਨਸ਼ਾ ਤਸਕਰੀ ਵਿਰੁੱਧ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੀਬੀਆਈ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਤੋਂ ਜਾਣਕਾਰੀ ਮਿਲੀ ਕਿ ਅੰਤਰਰਾਸ਼ਟਰੀ ਨਸ਼ਾ ਤਸਕਰ ਪੀਪੀਈ ਦੀ ਇਕ ਖੇਪ ਵਿੱਚ ਨਸ਼ਿਆਂ ਨੂੰ ਲੁਕਾ ਕੇ ਤਸਕਰੀ ਕਰਨ ਲਈ ਗਲੋਬਲ ਮਹਾਂਮਾਰੀ ਦਾ ਫਾਇਦਾ ਲੈ ਰਹੇ ਹਨ।
194 ਮੈਂਬਰ ਦੇਸ਼ਾਂ ਨੂੰ ਅਲਰਟ ਜਾਰੀ
ਅਧਿਕਾਰੀਆਂ ਨੇ ਦੱਸਿਆ ਕਿ ਬੈਂਗਨੀ ਨੋਟਿਸ ਦੇ ਜ਼ਰੀਏ, ਇੰਟਰਪੋਲ ਨੇ 194 ਮੈਂਬਰ ਦੇਸ਼ਾਂ ਨੂੰ ਨਸ਼ਿਆਂ ਦੇ ਤਸਕਰਾਂ ਦੀਆਂ ਸੰਭਾਵਿਤ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਕਰਨ ਦੇ ਢੰਗਾਂ ਬਾਰੇ ਅਲਰਟ ਕੀਤਾ ਹੈ। ਬੈਂਗਨੀ ਨੋਟਿਸ ਜਾਰੀ ਕਰਕੇ, ਇੰਟਰਪੋਲ ਮੁਲਜ਼ਮਾਂ ਵਲੋਂ ਅਪਣਾਏ ਤਰੀਕੇ, ਉਨ੍ਹਾਂ ਦੇ ਮਨੋਰਥਾਂ, ਉਪਕਰਣਾਂ ਅਤੇ ਉਨ੍ਹਾਂ ਦੇ ਲੁਕੇ ਹੋਣ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸੀਬੀਆਈ ਕੌਮਾਂਤਰੀ ਪੱਧਰ 'ਤੇ ਇੰਟਰਪੋਲ ਨਾਲ ਤਾਲਮੇਲ ਕਰਦੇ ਹੋਏ ਕੰਮ ਕਰਦੀ ਹੈ। ਆਈਐਲਓ ਵਿੱਚ ਹਰੇਕ ਰਾਜ ਪੁਲਿਸ ਸੰਗਠਨ ਵਿੱਚ ਤਾਇਨਾਤ ਅਧਿਕਾਰੀ ਸ਼ਾਮਲ ਹੁੰਦੇ ਹਨ ਜੋ ਇੰਟਰਪੋਲ ਨਾਲ ਜੁੜੇ ਮਾਮਲਿਆਂ ਵਿਚ ਸੀਬੀਆਈ ਨਾਲ ਤਾਲਮੇਲ ਕਰਦੇ ਹਨ। ਨਿੱਜੀ ਸੁਰੱਖਿਆਤਮਕ ਉਪਕਰਣ (ਪੀਪੀਈ) ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਭ ਤੋਂ ਮਹੱਤਵਪੂਰਨ ਸਾਧਨ ਬਣ ਗਏ ਹਨ। ਇਥੋਂ ਤੱਕ ਕਿ ਉਨ੍ਹਾਂ ਦੇਸ਼ਾਂ ਵਿੱਚ ਵੀ ਇਸ ਦਾ ਉਤਪਾਦਨ ਹੋ ਰਿਹਾ ਹੈ, ਜਿੱਥੇ ਇਹ ਤਿਆਰ ਨਹੀਂ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਵੱਡੇ ਨਾਰਕੋ ਗੈਂਗਸਟਰ ਮੌਡਿਊਲ ਦਾ ਕੀਤਾ ਪਰਦਾਫ਼ਾਸ਼