ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਤੇ ਡਾਕਟਰੀ ਉਪਕਰਨਾਂ ਦੇ ਸਬੰਧ ਵਿੱਚ ਮੁਸ਼ਕਲ ਨਾ ਆਵੇ, ਇਸ ਦਾ ਧਿਆਨ ਕਰਦੇ ਹੋਏ ਸਰਕਾਰ ਵਲੋਂ ਇਕ ਹੋਰ ਚੰਗਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਰਾਜਾਂ ਵਿੱਚ ਲੋੜੀਂਦੀਆਂ ਚੀਜ਼ਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਡਾਕਟਰੀ ਉਪਕਰਣਾਂ ਅਤੇ ਐਮਰਜੈਂਸੀ ਚੀਜ਼ਾਂ ਦੀ ਸਪਲਾਈ ਕਾਰਗੋ ਉਡਾਣਾਂ ਦੇ ਜ਼ਰੀਏ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਏਅਰ ਇੰਡੀਆ ਦੀ ਵਿਸ਼ੇਸ਼ ਕਾਰਗੋ ਉਡਾਣ ਬੀਤੀ ਦੇਰ ਰਾਤ ਗੁਹਾਟੀ ਹਵਾਈ ਅੱਡੇ 'ਤੇ ਲੈਂਡ ਵੀ ਕਰ ਚੁੱਕੀ ਹੈ।
ਉੱਤਰ ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ, ਸੰਪਰਕ ਕਾਰਜਾਂ ਅਤੇ ਸੜਕ ਕਾਰਜਾਂ ਲਈ ਰੋਡ-ਮੈਪ ਜਲਦੀ ਮੁਹੱਈਆ ਕਰਵਾ ਦਿੱਤੇ ਜਾਣਗੇ। ਖੇਤਰ ਦੇ ਹਵਾਈ ਅੱਡਿਆਂ ਦੇ ਡਾਇਰੈਕਟਰਾਂ ਨੂੰ ਟਵਿੱਟਰ ਰਾਹੀਂ ਉਨ੍ਹਾਂ ਦੀਆਂ ਜ਼ਰੂਰਤਾਂ ਸਬੰਧੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।
ਦੱਸ ਦਈਏ ਕਿ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਟਵਿੱਟਰ ਉੱਤੇ ਸ਼ੇਅਰ ਕੀਤੀ ਤੇ ਲਿਖਿਆ ਕਿ, ਏਅਰ ਇੰਡੀਆ ਦੀ ਵਿਸ਼ੇਸ਼ ਕਾਰਗੋ ਉਡਾਣ ਬੀਤੀ ਦੇਰ ਰਾਤ ਗੁਹਾਟੀ ਹਵਾਈ ਅੱਡੇ 'ਤੇ ਉੱਤਰ ਪੂਰਬੀ ਦੇਸ਼ਾਂ ਲਈ ਮੈਡੀਕਲ ਉਪਕਰਣਾਂ ਸਮੇਤ ਸਾਰੇ ਲੋੜੀਂਦੇ ਸਮਾਨ ਲੈ ਕੇ ਪਹੁੰਚੀ।
-
Air India's special Cargo flight landed at #Guwahati airport late last night, carrying all the essentials, including medical equipment, for #NorthEast . #Lockdown21 pic.twitter.com/gPp3pwzQkF
— Dr Jitendra Singh (@DrJitendraSingh) March 30, 2020 " class="align-text-top noRightClick twitterSection" data="
">Air India's special Cargo flight landed at #Guwahati airport late last night, carrying all the essentials, including medical equipment, for #NorthEast . #Lockdown21 pic.twitter.com/gPp3pwzQkF
— Dr Jitendra Singh (@DrJitendraSingh) March 30, 2020Air India's special Cargo flight landed at #Guwahati airport late last night, carrying all the essentials, including medical equipment, for #NorthEast . #Lockdown21 pic.twitter.com/gPp3pwzQkF
— Dr Jitendra Singh (@DrJitendraSingh) March 30, 2020
ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਹੀ ਉੱਤਰ-ਪੂਰਬੀ ਖੇਤਰ ਦੀ ਭਲਾਈ ਨੂੰ ਤਰਜੀਹ ਸੂਚੀ ਵਿੱਚ ਰੱਖਿਆ ਹੈ। ਮੰਤਰੀ ਨੇ ਕਿਹਾ ਕਿ, "ਇਹ ਮੁੱਖ ਤੌਰ 'ਤੇ ਉਨ੍ਹਾਂ ਦੀ ਨਿੱਜੀ ਪਹੁੰਚ ਕਾਰਨ ਉੱਤਰ-ਪੂਰਬ ਵਿੱਚ ਪਿਛਲੇ 6 ਸਾਲਾਂ ਵਿੱਚ ਇਕ ਕ੍ਰਾਂਤੀਕਾਰੀ ਤਬਦੀਲੀ ਆਈ ਹੈ।"
-
#COVID19 #NorthEast : Reiterating PM Sh @narendramodi 's commitment to people of #NorthEast ,it has been decided that exclusive Cargo Flights will carry essential commodities including medical equipment and food supplies to North Eastern States. Thanks @MoCA_GoI for facilitating. pic.twitter.com/Pq00toixn1
— Dr Jitendra Singh (@DrJitendraSingh) March 29, 2020 " class="align-text-top noRightClick twitterSection" data="
">#COVID19 #NorthEast : Reiterating PM Sh @narendramodi 's commitment to people of #NorthEast ,it has been decided that exclusive Cargo Flights will carry essential commodities including medical equipment and food supplies to North Eastern States. Thanks @MoCA_GoI for facilitating. pic.twitter.com/Pq00toixn1
— Dr Jitendra Singh (@DrJitendraSingh) March 29, 2020#COVID19 #NorthEast : Reiterating PM Sh @narendramodi 's commitment to people of #NorthEast ,it has been decided that exclusive Cargo Flights will carry essential commodities including medical equipment and food supplies to North Eastern States. Thanks @MoCA_GoI for facilitating. pic.twitter.com/Pq00toixn1
— Dr Jitendra Singh (@DrJitendraSingh) March 29, 2020
ਉਨ੍ਹਾਂ ਨੇ ਕਿਹਾ ਕਿ ਸਿਰਫ਼ ਤਿੰਨ ਦਿਨ ਪਹਿਲਾਂ DoNER ਅਤੇ ਉੱਤਰ ਪੂਰਬੀ ਕੌਂਸਲ ਨੇ ਡੋਨਰ, ਐਨਈਸੀ ਅਤੇ ਹੋਰ ਕੇਂਦਰੀ ਮੰਤਰਾਲਿਆਂ ਵਲੋਂ ਨਿਰਧਾਰਤ ਕੀਤੇ ਫੰਡਾਂ ਤੋਂ ਉੱਤੇ 25 ਕਰੋੜ ਰੁਪਏ ਅਲਾਟ ਕੀਤੇ ਹਨ।
ਮੰਤਰੀ ਜਿਤੇਂਦਰ ਸਿੰਘ ਨੇ ਅੱਗੇ ਕਿਹਾ ਕਿ ਇਹ ਵਾਧੂ ਰਕਮ ਖ਼ਾਸ ਤੌਰ 'ਤੇ ਕੋਰੋਨਾ ਵਾਇਰਸ ਨਾਲ ਸਬੰਧਤ ਗਤੀਵਿਧੀਆਂ ਅਤੇ ਗੈਪ-ਫੰਡਿੰਗ ਵਿੱਚ ਸਹਾਇਤਾ ਲਈ ਹੈ।
ਇਹ ਵੀ ਪੜ੍ਹੋ: 21 ਦਿਨ ਦੀ ਤਾਲਾਬੰਦੀ ਨੂੰ ਅੱਗੇ ਵਧਾਉਣ ਦੀਆਂ ਖ਼ਬਰਾਂ ਅਫ਼ਵਾਹ: ਕੇਂਦਰ ਸਰਕਾਰ