ETV Bharat / bharat

ਕੋਰੋਨਾ ਗ੍ਰਸਤ ਮ੍ਰਿਤਕ ਦੇ ਸੁਰੱਖਿਅਤ ਅਤੇ ਸਨਮਾਨਜਨਕ ਅੰਤਿਮ ਸੰਸਕਾਰ ਲਈ ਆਰਡੀਨੈਂਸ ਜਾਰੀ ਕਰੇ ਕੈਪਟਨ ਸਰਕਾਰ: ਆਪ - ਕੋਰੋਨਾ ਵਾਇਰਸ

ਆਪ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਵਿਸ਼ਵ-ਵਿਆਪੀ ਮਹਾਂਮਾਰੀ ਕੋਰੋਨਾਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦੇ ਸਨਮਾਨ ਸਹਿਤ ਸੰਸਕਾਰ ਲਈ ਤੁਰੰਤ ਆਰਡੀਨੈਂਸ ਜਾਰੀ ਕਰੇ ਤਾਂ ਕਿ ਕਿਸੇ ਵੀ ਮ੍ਰਿਤਕ ਦੇਹ ਦੀ ਅੰਤਿਮ ਰਸਮਾਂ ਮੌਕੇ ਬੇਕਦਰੀ ਨਾ ਹੋਵੇ।

Capt government
ਫ਼ੋੋੋਟੋ
author img

By

Published : Apr 3, 2020, 9:10 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਵਿਸ਼ਵ-ਵਿਆਪੀ ਮਹਾਂਮਾਰੀ ਕੋਰੋਨਾਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦੇ ਸਨਮਾਨ ਸਹਿਤ ਸੰਸਕਾਰ ਲਈ ਤੁਰੰਤ ਆਰਡੀਨੈਂਸ ਜਾਰੀ ਕਰੇ ਤਾਂ ਕਿ ਕਿਸੇ ਵੀ ਮ੍ਰਿਤਕ ਦੇਹ ਦੀ ਅੰਤਿਮ ਰਸਮਾਂ ਮੌਕੇ ਬੇਕਦਰੀ ਨਾ ਹੋਵੇ।

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੁਧਿਆਣਾ, ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲਿਆਂ 'ਚ ਕੋਰੋਨਾ ਵਾਇਰਸ ਨਾਲ ਮ੍ਰਿਤਕ ਸਰੀਰਾਂ ਨਾਲ ਬੇਕਦਰੀ ਦੀਆਂ ਜੋ ਖ਼ਬਰਾਂ ਸਾਹਮਣੇ ਆਈਆਂ ਹਨ, ਉਹ ਬੇਹੱਦ ਮੰਦਭਾਗੀਆਂ ਅਮਾਨਵੀ ਅਤੇ ਮਨ ਵਿਚਲਿਤ ਕਰਨ ਵਾਲੀਆਂ ਹਨ। ਇੱਕ ਗ਼ਰੀਬ ਦਲਿਤ ਪਰਿਵਾਰ 'ਚ ਉੱਠ ਕੇ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਸਾਰੀ ਉਮਰ ਪੰਥ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਹਜ਼ੂਰੀ ਰਾਗੀ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨਾਲ ਜੋ ਕੁੱਝ ਵਾਪਰਿਆਂ ਹੈ ਉਹ ਇਸ ਮੰਦਭਾਗੇ ਰੁਝਾਨ ਦਾ ਸਿਖਰ ਹੈ, ਕਿਉਂਕਿ ਉਹ ਇੱਕ ਆਮ ਨਹੀਂ ਸਗੋਂ ਪਦਮ ਸ੍ਰੀ ਨਾਲ ਸਨਮਾਨਿਤ ਸ਼ਖ਼ਸੀਅਤ ਸਨ।

ਜੇਕਰ ਉਨਾਂ ਦੀ ਮ੍ਰਿਤਕ ਦੇਹ ਨਾਲ ਅਜਿਹਾ ਅਣਮਨੁੱਖੀ ਵਰਤਾਰਾ ਹੋ ਸਕਦਾ ਹੈ ਤਾਂ ਆਮ ਪੀੜਤ ਪਰਿਵਾਰਾਂ ਦਾ ਕੀ ਹਾਲ ਹੋ ਸਕਦਾ ਹੈ। ਇਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। ਇਸ ਲਈ ਕੈਪਟਨ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈ ਕੇ ਲੋੜੀਂਦੇ ਕਾਨੂੰਨੀ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ।

ਚੀਮਾ ਅਤੇ ਸੰਧਵਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਪੀੜਤਾਂ ਦੀਆਂ ਦੇਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਪੇਟਣ ਲਈ ਵਿਸ਼ੇਸ਼ ਕਿੱਟਾਂ ਦਾ ਪ੍ਰਬੰਧ ਯਕੀਨੀ ਬਣਾਵੇ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕਰੇ ਤਾਂ ਕਿ ਜਨਤਾ 'ਚ ਕਿਸੇ ਕਿਸਮ ਦਾ ਡਰ ਭੈਅ ਨਾ ਰਹੇ ਅਤੇ ਕੋਰੋਨਾ ਗ੍ਰਸਤ ਮ੍ਰਿਤਕਾਂ ਦਾ ਸਨਮਾਨ ਸਾਹਿਤ ਅੰਤਿਮ ਸੰਸਕਾਰ ਹੋ ਸਕੇ।

ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਇਲਾਜ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਦਿਖਾਈ ਗਈ ਬੇਰੁਖ਼ੀ 'ਤੇ ਵੀ ਅਫ਼ਸੋਸ ਜਤਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.