ਨਵੀਂ ਦਿੱਲੀ: ਦਿੱਲੀ-ਗੁਰਗ੍ਰਾਮ ਸਰਹੱਦ ਤੇ ਵੀਰਵਾਰ ਸਵੇਰ ਤੋਂ ਹੀ ਦਿੱਲੀ ਦੇ ਕਈ ਇਲਾਕਿਆਂ ਵਿਚ ਜ਼ਬਰਦਸਤ ਟ੍ਰੈਫਿਕ ਜਾਮ ਹੈ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੇ ਕਾਰਨ, ਦਿੱਲੀ ਪੁਲਿਸ ਨੇ ਸੜਕਾਂ 'ਤੇ ਬੈਰੀਕੇਡ ਲਾਏ ਹਨ ਤੇ ਕਈ ਥਾਵਾਂ' ਤੇ ਰੂਟ ਡਾਈਵਰਜ਼ਨ ਕਰ ਦਿੱਤਾ ਹੈ।
ਪ੍ਰਸ਼ਾਸਨ ਨੇ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ। ਇਸ ਤੋਂ ਇਲਾਵਾ ਜਾਮੀਆ, ਸ਼ਾਹੀਨ ਬਾਗ, ਮੁਨੀਰਕਾ, ਜਸੋਲਾ ਵਿਹਾਰ, ਲਾਲ ਕਿਲ੍ਹਾ, ਜਾਮਾ ਮਸਜਿਦ, ਚਾਂਦਨੀ ਚੌਕ, ਯੂਨੀਵਰਸਿਟੀ ਦੇ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।
ਪੁਲਿਸ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਲੋਕ ਹਿੱਤ ਵਿੱਚ ਰੋਸ ਮਾਰਚ ਨਹੀਂ ਕਰਨ ਦੇਵੇਗੀ। ਉਨ੍ਹਾਂ ਨੇ ਪਹਿਲੇ ਇੱਕ ਟਵੀਟ ਰਾਹੀਂ ਐਲਾਨ ਕਰ ਦਿੱਤੀ ਸੀ ਕਿ ਮੰਡੀ ਹਾਊਸ ਤੋਂ ਲੈ ਕੇ ਜੰਤਰ-ਮੰਤਰ ਤੱਕ ਕਮਿਊਨਿਸਟ ਪਾਰਟੀ ਵੱਲੋਂ ਨਾਗਰਿਕਤਾ ਸੋਧ ਐਕਟ ਤੇ NRC 'ਤੇ ਦੁਪਹਿਰ 12 ਵਜੇ ਹੋਣ ਵਾਲੇ ਰੋਸ ਮਾਰਚ ਦੀ ਮਨਜ਼ੂਰੀ ਨਹੀਂ ਦਿੱਤੀ।