ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ ਆਮ ਬਜਟ 2021-22 ਨੂੰ ਪੇਸ਼ ਕਰ ਰਹੇ ਹਨ। ਸੰਸਦ ਦਾ ਬਜਟ ਸੈਸ਼ਨ ਜਾਰੀ ਹੈ ਅਤੇ ਪਹਿਲਾਂ ਤੋਂ ਨਿਰਧਾਰਤ ਸੂਚੀ ਮੁਤਾਬਕ ਵਿੱਤ ਮੰਤਰੀ ਲੋਕ ਸਭਾ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੀਆਂ ਆਰਥਿਕ ਯੋਜਨਾਵਾਂ ਨੂੰ ਸੰਸਦ 'ਤੇ ਪੇਸ਼ ਕਰ ਰਹੇ ਹਨ।
![ਟਰਾਂਸਪੋਰਟ ਲਈ ਨਿਰਧਾਰਤ ਬਜਟ](https://etvbharatimages.akamaized.net/etvbharat/prod-images/10456705_transportation.jpg)
ਟਰਾਂਸਪੋਰਟ ਲਈ ਨਿਰਧਾਰਤ ਬਜਟ
- ਪਬਲਿਕ ਬੱਸਾਂ ਲਈ 18 ਹਜ਼ਾਰ ਕਰੋੜ
- ਰੇਲਵੇ ਦੇ ਲਈ 1 ਲੱਖ 10 ਹਜ਼ਾਰ ਕੋਰੜ
- ਮੈਟਰੋ ਦੇ ਲਈ 11 ਹਜ਼ਾਰ ਕੋਰੜ ਬਜਟ 2021-22
ਟਰਾਂਸਪੋਰਟ ਖ਼ੇਤਰ ਦੇ ਬਜਟ ਦੀਆਂ ਖ਼ਾਸ ਗੱਲਾਂ :
- ਟਰਾਂਸਪੋਰਟ ਮੰਤਰਾਲੇ ਦੇ ਰੋਡ ਪ੍ਰੋਜੈਕਟ ਦੇ ਲਈ 1018 ਲੱਖ ਕਰੋੜ ਰੁਪਏ ਦੇ ਬਜਟ ਦਿੱਤਾ ਗਿਆ ਹੈ।
- 1.30 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਤਾਮਿਲਨਾਡੂ 'ਚ 3,500 ਕਿੱਲੋਮੀਟਰ ਦੀ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾਵੇਗਾ।
- ਪੱਛਮੀ ਬੰਗਾਲ ਵਿੱਚ 25000 ਕਰੋੜ ਰੁਪਏ ਦੀ ਲਾਗਤ ਨਾਲ 675 ਕਿਲੋਮੀਟਰ ਹਾਈਵੇਅ ਬਣਨਗੇ ।
- ਅਸਾਮ ਵਿੱਚ 34000 ਕਰੋੜ ਰੁਪਏ ਦੀ ਲਾਗਤ ਨਾਲ 675 ਕਿਲੋਮੀਟਰ ਹਾਈਵੇਅ ਬਣਨਗੇ।
- ਕੇਰਲ ਵਿੱਚ 1,100 ਕਿਲੋਮੀਟਰ ਹਾਈਵੇਅ ਦਾ ਨਿਰਮਾਣ ਇੱਕ ਨਿਵੇਸ਼ ਨਾਲ ਕੀਤਾ ਜਾਵੇਗਾ
- ਤਾਮਿਲਨਾਡੂ ਵਿਚ 1,100 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ 1.03 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤਾ ਜਾਵੇਗਾ।ਟਰਾਂਸਪੋਰਟ ਲਈ ਨਿਰਧਾਰਤ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਭਾਰਤੀ ਰੇਲਵੇ ਨੇ ਭਾਰਤ ਲਈ ਰਾਸ਼ਟਰੀ ਰੇਲ ਯੋਜਨਾ 2030 ਤਿਆਰ ਕੀਤੀ ਹੈ। ਯੋਜਨਾ ਹੈ ਕਿ 2030 ਤੱਕ ਭਵਿੱਖ ਲਈ ਤਿਆਰ ਰੇਲਵੇ ਸਿਸਟਮ ਬਣਾਇਆ ਜਾਏ.