ETV Bharat / bharat

ਬਜਟ 2020: ਜਾਣੋ ਰੇਲਵੇ ਸਬੰਧੀ ਜ਼ਰੂਰੀ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2020 ਦਾ ਆਮ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਸਰਕਾਰ ਨੇ ਰੇਲਵੇ ਲਈ ਕੁਝ ਵੱਡੇ ਐਲਾਨ ਕੀਤੇ ਹਨ ਜਿਸ ਤਹਿਤ ਪੰਜ ਨਵੇਂ ਐਲਾਨ ਕੀਤੇ ਗਏ ਹਨ।

ਰੇਲਵੇ ਬਜਟ 2020
ਫ਼ੋਟੋ
author img

By

Published : Feb 1, 2020, 5:04 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2020 ਦਾ ਆਮ ਬਜਟ ਪੇਸ਼ ਕੀਤਾ ਹੈ। ਵਿੱਚ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਰਾਹੀਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਪਹੁੰਚਾ ਸਕੇਗਾ। ਇਸ ਦੇ ਨਾਲ ਹੀ ਚੋਣਵੀਆਂ ਮੇਲ ਐਕਸਪ੍ਰੈਸ ਰੇਲਾਂ ਵਿੱਚ ਰੈਫ਼ਰੀਜੀਰੇਟਿਡ ਪਾਰਸਲ ਵੈਨ ਲਾਏ ਜਾਣਗੇ।

ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਸਾਰਵਜਨਿਕ ਨਿਜੀ ਭਾਗੀਦਾਰੀ ਦੇ ਰਾਹੀਂ ਕਿਸਾਨ ਰੇਲ ਚਲਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਨਾਲ ਕੋਲਡ ਸਪਲਾਈ ਚੇਨ ਦਾ ਟਰਾਂਸਪੋਰਟ ਆਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜਲਦੀ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਨੂੰ ਬਚਾਇਆ ਜਾ ਸਕੇਗਾ।

ਬਜਟ 2020: ਜਾਣੋ ਰੇਲਵੇ ਸਬੰਧੀ ਜ਼ਰੂਰੀ ਐਲਾਨ

ਬਜਟ ਵਿੱਚ ਮੁੰਬਈ-ਅਹਿਮਦਾਬਾਦ ਵਿੱਚ ਹਾਈ ਸਪੀਡ ਟ੍ਰੇਨ ਚਲਾਉਣ ਦੀ ਗੱਲ ਕਹੀ ਸੀ। ਵਿੱਚ ਮੰਤਰੀ ਨੇ ਕਿਹਾ ਕਿ ਰੇਲਵੇ ਦੀ ਖ਼ਾਲੀ ਜ਼ਮੀਨ 'ਤੇ ਸੌਰ ਉਰਜਾ ਕੇਂਦਰ ਬਣਾਏ ਜਾਣਗੇ। ਇਸ ਤੋਂ ਇਲਾਵਾ ਤੇਜਸ ਵਰਗੀ ਨਵੀਂ ਰੇਲਾਂ ਨੂੰ ਦੇਸ਼ ਦੇ ਕਈ 4 ਰੇਲਵੇ ਸਟੇਸ਼ਨਾਂ ਦਾ ਨਿਰਮਾਣ ਪੀਪੀਪੀ ਮਾਡਲ ਨਾਲ ਕੀਤਾ ਜਾਵੇਗਾ।

  • ਸੋਲਰ ਪਾਵਰ ਪਲਾਂਟ ਰੇਲਵੇ ਦੀ ਜ਼ਮੀਨ 'ਤੇ ਲਗਾਏ ਜਾਣਗੇ। ਸੋਲਰ ਪਾਵਰ ਗਰਿੱਡ ਰੇਲਵੇ ਟਰੈਕ ਦੇ ਨਾਲ ਬਣੇਗਾ।
  • ਤੇਜਸ ਵਰਗੀਆਂ ਰੇਲ ਗੱਡੀਆਂ ਵਧਾਈਆਂ ਜਾਣਗੀਆਂ।
  • ਟੁਰਿਸਟ ਸਥਾਨ ਤੇਜਸ ਵਰਗੀਆਂ ਰੇਲ ਗੱਡੀਆਂ ਨਾਲ ਜੁੜੇ ਜਾਣਗੇ।
  • ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸਹੂਲਤਾਂ ਦਿੱਤੀਆਂ ਜਾਣਗੀਆਂ।
  • 27 ਹਜ਼ਾਰ ਕਿਲੋਮੀਟਰ ਦੇ ਟਰੈਕ ਦਾ ਬਿਜਲੀਕਰਨ ਕੀਤਾ ਜਾਵੇਗਾ।
  • 150 ਨਿੱਜੀ ਰੇਲ ਗੱਡੀਆਂ ਚੱਲਣਗੀਆਂ।
  • ਮੁੰਬਈ-ਅਹਿਮਦਾਬਾਦ ਦਰਮਿਆਨ ਤੇਜ਼ ਰਫਤਾਰ ਰੇਲ ਗੱਡੀਆਂ ਚੱਲਣਗੀਆਂ।

ਵਿੱਤ ਮੰਤਰੀ ਨੇ ਦੇਸ਼ ਵਿੱਚ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵੱਡੇ ਐਲਾਨ ਵੀ ਕੀਤੇ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਆਧੁਨਿਕ ਰੇਲਵੇ ਸਟੇਸ਼ਨ, ਹਵਾਈ ਅੱਡੇ, ਬੱਸ ਸਟੇਸ਼ਨ, ਲਾਜਿਸਟਿਕ ਸੈਂਟਰ ਬਣਾਏ ਜਾਣਗੇ। ਦਿੱਲੀ-ਮੁੰਬਈ ਐਕਸਪ੍ਰੈਸ ਵੇਅ, ਚੇਨਈ-ਬੈਂਗਲੁਰੂ ਐਕਸਪ੍ਰੈਸ ਵੇਅ ਜਲਦੀ ਹੀ ਮੁਕੰਮਲ ਹੋ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ- 6000 ਕਿਲੋਮੀਟਰ ਰਾਜ ਮਾਰਗ ਦਾ ਮੁਦਰੀਕਰਨ ਕੀਤਾ ਜਾਏਗੀ, ਦੇਸ਼ ਵਿੱਚ 2024 ਤੱਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ। ਮੁੰਬਈ-ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ। ਜਲ ਵਿਕਾਸ ਸੜਕ ਨੂੰ ਵਧਾਇਆ ਜਾਵੇਗਾ, ਆਸਾਮ ਤੱਕ ਇਸ ਰਸਤੇ ਨੂੰ ਵਧਾਉਣ ਦੀਆਂ ਯੋਜਨਾਵਾਂ ਹਨ। ਟਰਾਂਸਪੋਰਟ ਦੇ ਖੇਤਰ ਵਿੱਚ 1 ਲੱਖ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.