ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਪਹਿਲਾ ਦੁੱਧ ਯਾਨੀ ਕੋਲੋਸਟ੍ਰਮ ਬੱਚੇ ਦੀ ਸਿਹਤ ਦੀ ਰੱਖਿਆ ਕਿਵੇਂ ਕਰਦਾ ਹੈ? ਕੀ ਦੁੱਧ ਪਿਆਉਣਾ ਮਹਿਲਾਵਾਂ ਦੀ ਸਰੀਰਕ ਸੁੰਦਰਤਾ ਨੂੰ ਵਿਗਾੜਦਾ ਹੈ? ਕੀ ਬੱਚੇ ਨੂੰ ਲੇਟ ਕੇ ਦੁੱਧ ਪਿਆਉਣਾ ਸਹੀ ਹੁੰਦਾ ਹੈ ਜਾਂ ਬੈਠ ਕੇ? ਅਜਿਹੇ ਬਹੁਤ ਸਾਰੇ ਪ੍ਰਸ਼ਨ ਹਨ, ਜੋ ਨਵੀਂ ਮਾਵਾਂ ਦੇ ਦਿਮਾਗ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਛਾਤੀ ਦਾ ਦੁੱਧ ਪਿਲਾਉਣ ਨਾਲ ਜੁੜੀਆਂ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਹਨ, ਜੋ ਲੋਕਾਂ ਦੇ ਮਨਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਸ਼ੱਕ ਪੈਦਾ ਕਰਦੀਆਂ ਹਨ। ਵਿਸ਼ਵ ਬ੍ਰੇਸਟ ਫੀਡਿੰਗ ਡੇ ਹਫ਼ਤੇ ਦੌਰਾਨ ਈਟੀਵੀ ਭਾਰਤ ਸੁੱਖੀਭਵਾ ਟੀਮ ਨੇ ਮੁੰਬਈ ਦੀ ਮਸ਼ਹੂਰ ਗਾਇਨੋਕੋਲੋਜਿਸਟ ਡਾ. ਰਾਜਸ਼੍ਰੀ ਕਟਕੇ ਨਾਲ ਇਨ੍ਹਾਂ ਵਿਸ਼ਿਆਂ 'ਤੇ ਗੱਲਬਾਤ ਕੀਤੀ।
ਮਹਿਲਾਵਾਂ ਲਈ ਬ੍ਰੇਸਟ ਫੀਡਿੰਗ ਦੇ ਲਾਭ
ਡਾ. ਕਟਕੇ ਨੇ ਦੱਸਿਆ ਕਿ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ, ਭਾਵਨਾਤਮਕ ਸੰਬੰਧ ਜੋ ਉਨ੍ਹਾਂ ਵਿਚਕਾਰ ਬਣਦਾ ਹੈ ਬੱਚੇ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਦੇ ਨਾਲ ਹੀ ਇਹ ਮਾਂ ਨੂੰ ਤਣਾਅ ਤੋਂ ਵੀ ਮੁਕਤ ਰੱਖਦਾ ਹੈ। ਉਹ ਕਹਿੰਦੀ ਹੈ ਕਿ ਇਹ ਇੱਕ ਅਫਵਾਹ ਜਾਂ ਮਿੱਥ ਹੈ ਕਿ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ ਦਾ ਸਰੀਰ ਬਾਅਦ ਵਿੱਚ ਬਦਸੂਰਤ ਹੋ ਜਾਂਦਾ ਹੈ, ਜਦੋਂ ਕਿ ਤੱਥ ਇਹ ਹੈ ਕਿ ਦੁੱਧ ਪਿਆਉਣ ਵਾਲੀ ਮਹਿਲਾਵਾਂ ਦੇ ਸਰੀਰ ਵਿੱਚ ਆਕਸੀਟੋਸਿਨ ਨਾਮ ਦਾ ਹਾਰਮੋਨ ਬਣਦਾ ਹੈ, ਮਾਂ ਦਾ ਭਾਰ ਘੱਟ ਕਰਾਉਣ ਵਿੱਚ ਮਦਦਾ ਕਰਦਾ ਹੈ। ਆਕਸੀਟੋਸਿਨ ਤੇ ਹਲਕੀ ਕਸਰਤ ਨਾਲ ਮਹਿਲਾਵਾਂ ਬੇਹੱਦ ਆਰਾਮ ਨਾਲ ਪਹਿਲਾਂ ਵਾਂਗ ਫਿੱਟ ਸਰੀਰ ਪ੍ਰਾਪਤ ਕਰ ਸਕਦੀਆਂ ਹਨ। ਸਿਰਫ ਇਹ ਹੀ ਨਹੀਂ, ਦੁੱਧ ਪਿਆਉਣਾ ਕੁਦਰਤੀ ਗਰਭ ਨਿਰੋਧਕ ਵਜੋਂ ਵੀ ਕੰਮ ਕਰਦਾ ਹੈ। ਛਾਤੀ ਦਾ ਕੈਂਸਰ ਅਤੇ ਅੰਡਾਸ਼ਯ ਦੇ ਕੈਂਸਰ ਦਾ ਖ਼ਤਰੀ ਵੀ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਵਿੱਚ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਲੰਮੇ ਸਮੇਂ ਤੱਕ ਚੱਲਣ ਵਾਲੇ ਖੂਨ ਨੂੰ ਘਟਾਉਣ ਵਿੱਚ ਸਤਨਪਾਨ ਮਦਦ ਕਰਦਾ ਹੈ।
ਦੁੱਧ ਪਿਆਉਣ ਦਾ ਸਹੀ ਤਰੀਕਾ ਕੀ ਹੈ?
ਬੱਚੇ ਨੂੰ ਦੁੱਧ ਪਿਲਾਉਂਦੇ ਸਮੇਂ ਮਾਂ ਦਾ ਜਿਨ੍ਹਾਂ ਪਿੱਠ ਟਿਕਾ ਕੇ ਆਰਾਮ ਨਾਲ ਬੈਠਣਾ ਜ਼ਰੂਰੀ ਹੈ, ਉਨ੍ਹਾਂ ਹੀ ਬੱਚੇ ਨੂੰ ਸਹੀ ਢੰਗ ਨਾਲ ਗੋਦ 'ਚ ਲੈਣਾ ਮਹੱਤਵਪੂਰਨ ਹੈ, ਤਾਂ ਜੋ ਉਸਦਾ ਸਾਹ ਨਾ ਰੁਕੇ। ਡਾ ਕਟਕੇ ਮੁਤਾਬਕ ਦੁੱਧ ਪਿਲਾਉਂਦੇ ਸਮੇਂ ਮਾਂ ਨੂੰ ਹਮੇਸ਼ਾਂ ਅਰਾਮਦੇਹ ਢੰਗ ਨਾਲ ਬੈਠਣਾ ਚਾਹੀਦਾ ਹੈ। ਨਾਲ ਹੀ ਬੱਚੇ ਨੂੰ ਗੋਦ ਵਿੱਚ ਇਸ ਤਰੀਕੇ ਲੈਣਾ ਚਾਹੀਦਾ ਹੈ ਕਿ ਉਸਦਾ ਸਿਰ ਮਾਂ ਦੀ ਕੂਹਣੀ ਦੇ ਕੋਲ ਥੋੜੀ ਉਚਾਈ 'ਤੇ ਹੋਵੇ। ਇਹ ਵੀ ਬਹੁਤ ਮਹੱਤਵਪੂਰਣ ਹੈ ਕਿ ਮਾਂ ਬੱਚੇ ਦੇ ਮੂੰਹ ਅਤੇ ਛਾਤੀ ਦੇ ਵਿਚਕਾਰ ਇੰਨੀ ਦੂਰੀ ਬਣਾਈ ਰੱਖੇ ਕਿ ਉਸਨੂੰ ਸਾਹ ਲੈਣ ਵਿੱਚ ਰੁਕਾਵਟ ਨਾ ਹੋਵੇ।
ਕੋਲੋਸਟ੍ਰਮ ਕੀ ਹੈ?
ਬੱਚੇ ਦੇ ਜਨਮ ਤੋਂ ਬਾਅਦ ਮਾਂ ਦੇ ਛਾਤੀ ਤੋਂ ਨਿਕਲਣ ਵਾਲੇ ਦੁੱਧ ਨੂੰ ਕੋਲੋਸਟ੍ਰਮ ਕਿਹਾ ਜਾਂਦਾ ਹੈ। ਡਾ. ਕਟਕੇ ਦੱਸਦੀ ਹਨ ਕਿ ਕੋਲੋਸਟ੍ਰਮ ਨਾ ਸਿਰਫ ਬੱਚੇ ਵਿੱਚ ਰੋਗ ਪ੍ਰਤਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਬਲਕਿ ਉਸਦੇ ਸਰੀਰ ਵਿੱਚ ਐਂਟੀਬਾਡੀਜ਼ ਵੀ ਪੈਦਾ ਕਰਦਾ ਹੈ। ਪਰ ਬਹੁਤ ਸਾਰੇ ਲੋਕ ਇਸ ਦੁੱਧ ਦੀ ਮਹੱਤਤਾ ਨੂੰ ਨਹੀਂ ਜਾਣਦੇ ਤੇ ਕਈ ਇਸ ਦੁੱਧ ਨੂੰ ਚੰਗਾ ਨਹੀਂ ਮੰਨਦੇ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਅਜ ਵੀ ਇਸ ਦੁੱਧ ਨੂੰ ਸੁੱਟ ਦਿੰਦੇ ਹਨ ਜੋ ਸਹੀ ਨਹੀਂ ਹੈ।
ਦੁੱਧ ਨੂੰ ਵਧਾਉਣ ਲਈ ਕਿਹੜੀ ਖੁਰਾਕ ਜ਼ਰੂਰੀ ਹੈ?
ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸਰੀਰਕ ਜਾਂ ਮਾਨਸਿਕ ਸਮੱਸਿਆ ਕਾਰਨ ਮਹਿਲਾਵਾਂ ਵਿੱਚ ਦੁੱਧ ਦਾ ਵਹਾਅ ਘੱਟ ਜਾਂਦਾ ਹੈ। ਡਾ.ਕੱਟਕੇ ਦੱਸਦੇ ਹਨ ਕਿ ਸਾਡੇ ਘਰਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਪੰਜੀਰੀ ਅਤੇ ਮੇਥੀ ਦੇ ਲੱਡੂ ਦਿੱਤੇ ਜਾਂਦੇ ਹਨ, ਜੋ ਛਾਤੀ ਵਿੱਚ ਦੁੱਧ ਦੀ ਮਾਤਰਾ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਰਾਗੀ, ਮੇਥੀ, ਬਾਜਰੇ, ਦੁੱਧ, ਫਲਾਂ ਦਾ ਰਸ ਸਰੀਰ ਵਿੱਚ ਦੁੱਧ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।