ETV Bharat / bharat

ਅਰਸ਼ੀਆ ਨੇ ਯਕਸ਼ਗਾਨ 'ਚ ਰੁਕਾਵਟਾਂ ਨੂੰ ਤੋੜਿਆ

ਅਰਸ਼ੀਆ ਨੂੰ ਯਕਸ਼ਗਾਨ ਕਰਨ ਵਾਲੀ ਪਹਿਲੀ ਮੁਸਲਿਮ ਔਰਤ ਹੋਣ ਦਾ ਖਿਤਾਬ ਮਿਲਿਆ ਹੈ। ਯਕਸ਼ਗਾਨ ਲਈ ਉਸ ਦੀ ਖਿੱਚ ਉਦੋਂ ਵੱਧ ਗਈ ਜਦੋਂ ਉਸ ਨੇ ਬੱਚੇ ਦੇ ਰੂਪ ਵਿੱਚ ਦੇਵੀ ਮਹਾਤਮਾ ਨਾਟਕ ਨੂੰ ਵੇਖਿਆ। ਨਾਟਕ ਵਿੱਚ ਮਹਿਸ਼ਾਸੁਰ ਦੀ ਭੂਮਿਕਾ ਨੇ ਉਸ ਨੂੰ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਆ।

author img

By

Published : Sep 18, 2020, 11:54 AM IST

Updated : Sep 18, 2020, 12:09 PM IST

ਅਰਸ਼ੀਆ ਨੇ ਯਕਸ਼ਗਾਨ 'ਚ ਰੁਕਵਟਾ ਨੂੰ ਤੋੜਿਆ
ਅਰਸ਼ੀਆ ਨੇ ਯਕਸ਼ਗਾਨ 'ਚ ਰੁਕਵਟਾ ਨੂੰ ਤੋੜਿਆ

ਮੰਗਲੁਰੂ: ਕਰਨਾਟਕਾ ਦੇ ਕਰਾਵਲੀ ਵਿੱਚ ਯਕਸ਼ਗਾਨ ਇੱਕ ਰਵਾਇਤੀ ਕਲਾ ਹੈ, ਜੋ ਹੁਣ ਸਿਰਫ ਮਰਦਾਂ ਤੱਕ ਸੀਮਿਤ ਨਹੀਂ ਹੈ, ਬਲਕਿ ਔਰਤਾਂ ਵੀ ਇਸ ਰਵਾਇਤੀ ਕਲਾ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਤੋਂ ਵੀ ਇੱਕ ਕਦਮ ਅੱਗੇ, ਯਕਸ਼ਗਾਨ ਹੁਣ ਕਿਸੇ ਧਰਮ ਵਿੱਚ ਸੀਮਤ ਨਹੀਂ ਰਿਹਾ, ਜਿਸ ਨੂੰ ਅਰਸ਼ੀਆ ਨੇ ਹੁਣ ਸਾਬਤ ਕਰ ਦਿੱਤਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਯਕਸ਼ਗਾਨ ਦੀਆਂ ਇਨ੍ਹਾਂ ਭੂਮਿਕਾਵਾਂ ਨੂੰ ਬਗੈਰ ਕਿਸੇ ਦੋਸ਼ ਤੋਂ ਨਿਭਾਇਆ ਹੈ। ਉਸ ਦੇ ਸੰਵਾਦਾਂ ਦੀ ਅਦਾਇਗੀ, ਮੁਦਰਾ, ਭਾਵ ਤੋਂ ਲੈ ਕੇ ਹਰ ਚੀਜ਼ 'ਚ ਉੱਤਮਤਾ ਹੈ। ਉਸ ਦਾ ਪ੍ਰਦਰਸ਼ਨ ਬਿਲਕੁਲ ਮਨਮੋਹਨ ਕਰ ਦੇਣ ਵਾਲਾ ਹੈ।

ਹਾਲਾਂਕਿ ਉਹ ਇੱਕ ਮੁਸਲਿਮ ਔਰਤ ਹੈ ਪਰ ਉਸ ਦਾ ਪ੍ਰਦਰਸ਼ਨ ਕਿਸੇ ਵੀ ਮਰਦ ਯਕਸ਼ਗਾਨ ਕਲਾਕਾਰ ਨੂੰ ਆਪਣੀ ਯੋਗਤਾ ਨੂੰ ਲੈ ਕੇ ਉਸ ਨੂੰ ਸ਼ੱਕ 'ਚ ਪਾ ਸਕਦਾ ਹੈ।

ਅਰਸ਼ੀਆ ਨੇ ਯਕਸ਼ਗਾਨ 'ਚ ਰੁਕਵਟਾ ਨੂੰ ਤੋੜਿਆ

ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅਰਸ਼ੀਆ ਮਹਿਸ਼ਾਸੁਰ ਦੇ ਪਹਿਰਾਵੇ ਵਿੱਚ ਰਵਾਇਤੀ ਡਾਂਸ ਆਰਟ ਪੇਸ਼ ਕਰ ਰਹੀ ਹੈ। ਉਸ ਨੂੰ ਯਕਸ਼ਗਾਨ ਕਰਨ ਵਾਲੀ ਪਹਿਲੀ ਮੁਸਲਿਮ ਔਰਤ ਹੋਣ ਦਾ ਖਿਤਾਬ ਮਿਲਿਆ ਹੈ। ਯਕਸ਼ਗਾਨ ਲਈ ਉਸ ਦੀ ਖਿੱਚ ਉਦੋਂ ਵੱਧ ਗਈ ਜਦੋਂ ਉਸ ਨੇ ਬੱਚੇ ਦੇ ਰੂਪ ਵਿੱਚ ਦੇਵੀ ਮਹਾਤਮਾ ਨਾਟਕ ਨੂੰ ਵੇਖਿਆ। ਨਾਟਕ ਵਿੱਚ ਮਹਿਸ਼ਾਸੁਰ ਦੀ ਭੂਮਿਕਾ ਨੇ ਉਸ ਨੂੰ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਆ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਉਸ ਨੇ ਆਪਣਾ ਸੁਪਨਾ ਸੱਚ ਕਰ ਦਿਖਾਇਆ ਹੈ।

ਇਸ ਮੌਕੇ ਅਰਸ਼ੀਆ ਨੇ ਦੱਸਿਆ, "ਯਕਸ਼ਗਾਨ ਇੱਕ ਭਾਰਤੀ ਸੱਭਿਆਚਾਰ ਹੈ। ਫਿਲਮ, ਡਾਂਸ ਤੇ ਹੋਰ ਗਤੀਵਿਧੀਆਂ ਵਿੱਚ ਜਿਸ ਤਰ੍ਹਾਂ ਨਾਲ ਹੋਰ ਮੁਸਲਿਮ ਔਰਤਾਂ ਸ਼ਾਮਲ ਹੈ ਮੈਂ ਵੀ ਉਨ੍ਹਾਂ ਦੀ ਤਰ੍ਹਾਂ ਮਹਿਸ਼ਾਸੁਰ ਦੀ ਭੂਮਿਕਾ 'ਚ ਸ਼ਾਮਲ ਹਾਂ। ਯਕਸ਼ਗਾਨ ਸਤਿਕਾਰਯੋਗ ਕਲਾ ਰੂਪਾਂ ਵਿੱਚੋਂ ਇੱਕ ਹੈ। ਯਕਸ਼ਗਾਨ 'ਚ ਮਹਿਸ਼ਾਸੁਰ ਤੇ ਨਿਸ਼ੁੰਮਬਾਸੂਰ ਦੀ ਭੂਮਿਕਾ ਦੇਖਣ ਤੋਂ ਬਾਅਦ ਮੈਂ ਅਭਿਆਸ ਕਰਨ ਦਾ ਇਰਾਦਾ ਕੀਤਾ ਅਤੇ ਮਹਿਸ਼ਾਸੁਰ ਦੇ ਘੁੰਗਰੂ ਅਤੇ ਪਹਿਰਾਵਾ ਪਾਉਣ ਦਾ ਸੁਪਨਾ ਵੇਖਿਆ।"

ਇੱਕ ਬੱਚੇ ਦੇ ਰੂਪ ਵਿੱਚ ਹੀ ਉਸ ਨੇ ਯਕਸ਼ਗਾਨ ਵਿੱਚ ਭਾਗ ਲੈਣ ਦਾ ਸੁਪਨਾ ਲਿਆ ਸੀ ਪਰ ਉਸ ਸਮੇਂ ਉਸ ਲਈ ਇਹ ਸੰਭਵ ਨਹੀਂ ਸੀ ਕਿਉਂਕਿ ਉਹ ਦੱਖਣ ਕੰਨੜ ਜ਼ਿਲ੍ਹੇ ਦੇ ਇੱਕ ਪਿੰਡ ਓਕੇਥੁਰ ਮਾਡਾ ਦੀ ਰਹਿਣ ਵਾਲੀ ਸੀ। ਫਿਰ ਉਸ ਨੇ ਦੂਰਦਰਸ਼ਨ 'ਤੇ ਯਕਸ਼ਗਾਨ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਯਕਸ਼ਗਾਨ ਡਾਂਸ ਦੇ ਸਟੈਪਸ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ।

ਜੈਰਾਮ ਇਸ ਰਵਾਇਤੀ ਸ਼ੈਲੀ ਦੇ ਅਧਿਆਪਕ ਸੀ ਅਤੇ ਉਨ੍ਹਾਂ ਨੇ ਯਕਸ਼ਗਾਨ ਵਿੱਚ ਉਸ ਦੀ ਰੁਚੀ ਨੂੰ ਨਿਖਾਰਿਆ। ਯਕਸ਼ਗਾਨ ਵਿੱਚ ਉਸ ਦੀ ਰੁਚੀ ਉਸ ਦੇ ਡਿਗਰੀ ਹਾਸਲ ਕਰਨ ਤੇ ਵਿਆਹ ਤੋਂ ਬਾਅਦ ਵੀ ਨਹੀਂ ਹਟੀ। ਉਹ ਸਿਨੇਮਾਘਰਾਂ ਵਿੱਚ ਇਸ ਦੇ ਸ਼ੋਅ ਦੇਖਦੀ ਰਹੀ ਜਾਂ ਸੋਸ਼ਲ ਮੀਡੀਆ 'ਤੇ ਵੀ ਇਸ ਨਾਲ ਜੁੜੀ ਰਹੀ।

ਬਾਅਦ ਵਿੱਚ ਉਹ ਕਾਦਲੀ ਕਲਾ ਕੇਂਦਰ ਵਿੱਚ ਸ਼ਾਮਲ ਹੋ ਗਈ ਜਿਥੇ ਉਸ ਨੂੰ ਰਮੇਸ਼ ਭੱਟ ਕੋਲੋਂ ਸਿਖਲਾਈ ਹਾਸਲ ਕਰਨ ਦਾ ਮੌਕਾ ਮਿਲਿਆ।

ਅਰਸ਼ੀਆ ਦੀ ਦੋਸਤ ਪ੍ਰਕ੍ਰਿਤੀ ਨੇ ਦੱਸਿਆ, " ਪਹਿਲਾਂ ਸਾਨੂੰ ਨਹੀਂ ਪਤਾ ਸੀ ਕਿ ਉਹ ਮੁਸਲਿਮ ਭਾਈਚਾਰੇ ਵਿਚੋਂ ਹੈ। ਇੱਕ ਦਿਨ ਉਸ ਨੇ ਸਾਨੂੰ ਦੱਸਿਆ ਕਿ ਉਹ ਯਕਸ਼ਗਾਨ ਦੀਆਂ ਕਲਾਸਾਂ ਵਿੱਚ ਸ਼ਾਮਲ ਹੋ ਗਈ ਹੈ ਅਤੇ ਬਾਅਦ ਵਿੱਚ ਸਾਨੂੰ ਪਤਾ ਚੱਲਿਆ ਕਿ ਉਹ ਇੱਕ ਮੁਸਲਿਮ ਹੈ। ਮੈਨੂੰ ਬਹੁਤ ਮਾਣ ਸੀ ਕਿ ਭਾਵੇਂ ਉਹ ਮੁਸਲਮਾਨ ਹੈ ਪਰ ਉਹ ਯਕਸ਼ਗਾਨ ਕਰਨ ਦੀ ਹਿੰਮਤ ਜੁਟਾ ਰਹੀ ਹੈ ਅਤੇ ਹੁਣ ਉਸ ਦਾ ਇੰਨਾ ਚੰਗਾ ਪ੍ਰਦਰਸ਼ਨ ਵੇਖਣ ਤੋਂ ਬਾਅਦ ਮੈਂ ਵੀ ਯਕਸ਼ਗਾਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।"

ਅਰਸ਼ੀਆ ਇਸ ਸਮੇਂ ਇੱਕ ਆਟੋਮੋਬਾਈਲ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਆਪਣੇ ਕੰਮ ਅਤੇ ਯਕਸ਼ਗਾਨ ਦੋਹਾ ਕੰਮਾਂ ਨੂੰ ਇਕੱਠਿਆਂ ਸਾਂਭ ਰਹੀ ਹੈ। ਉਸ ਦੇ ਪਰਿਵਾਰ ਅਤੇ ਸਾਥੀਆਂ ਨੇ ਉਸ ਦੀ ਯਾਤਰਾ ਵਿੱਚ ਉਸ ਦਾ ਸਮਰਥਨ ਕੀਤਾ।

ਮੁਸਲਿਮ ਔਰਤਾਂ ਆਮ ਤੌਰ 'ਤੇ ਜਨਤਕ ਪ੍ਰਦਰਸ਼ਨ ਕਰਦਿਆਂ ਨਹੀਂ ਵੇਖੀਆਂ ਜਾਂਦੀਆਂ, ਪਰ ਉਸ ਨੇ ਯਕਸ਼ਗਾਨ ਵਿੱਚ ਸਫਲਤਾਪੂਰਵਕ ਆਪਣੀ ਪਛਾਣ ਬਣਾਈ ਹੈ। ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ। ਉਸ ਦੇ ਮਾਪੇ ਬੜੇ ਪਿਆਰ ਨਾਲ ਉਸ ਨੂੰ ਤਨੂੰ ਕਹਿੰਦੇ ਹਨ ਅਤੇ ਉਸ ਦੀ ਕਲਾ ਦਾ ਸਮਰਥਨ ਕਰ ਰਹੇ ਹਨ ਜਿਸ ਨਾਲ ਉਸ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ।

Last Updated : Sep 18, 2020, 12:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.