ਨਵੀਂ ਦਿੱਲੀ: ਭਾਰਤ ਰੱਖਿਆ ਖੋਜ ਖੇਤਰ ਲਗਾਤਾਰ ਨਵੀਆਂ ਉਚਾਈ 'ਤੇ ਪਹੁੰਚ ਰਿਹਾ ਹੈ। ਇਸ ਕੜੀ 'ਚ ਐਤਵਾਰ ਨੂੰ ਚੇਨਈ 'ਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਦਾ ਸਫ਼ਲ ਟੈਸਟ ਕੀਤਾ ਗਿਆ।
ਚੀਨ ਨਾਲ ਜਾਰੀ ਤਣਾਅ ਦੇ ਚੱਲਦੇ ਭਾਰਤ ਆਪਣੀ ਸ਼ਕਤੀਆਂ ਨੂੰ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਇਸ ਕੜੀ 'ਚ ਐਤਵਾਰ ਨੂੰ ਦੇਸ਼ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਬ੍ਰਹਮੋਸ ਪ੍ਰਾਇਮ ਸਟਰਾਇਕ ਹਥਿਆਰ ਦੇ ਰੂਪ 'ਚ ਜੰਗੀ ਸੰਮੂਦਰੀ ਜਹਾਜਾਂ 'ਤੇ ਹਮਲਾ ਕਰਕੇ ਲੰਬੀ ਦੂਰੀ ਦੇ ਨਿਸ਼ਾਨਿਆਂ ਨੂੰ ਯਕੀਨੀ ਬਣਾਏਗਾ।
ਰੱਖਿਆ ਮੰਤਰਾਲੇ ਵੱਲੋਂ ਭਾਰਤੀ ਨੌਸੈਨਾ ਨੂੰ ਵਧਾਈ
ਬ੍ਰਹਮੋਸ ਨੂੰ ਭਾਰਤ ਤੇ ਰੂਸ ਨਾਲ ਮਿਲ ਕੇ ਡਿਜ਼ਾਇਨ, ਵਿਕਸਿਤ ਤੇ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਟੈਸਟ ਲਈ ਡੀਆਰਡੀਓ ਨੂੰ ਵਧਾਈ ਦਿੱਤੀ।
450 ਕਿਲੋਮੀਟਰ ਤੱਕ ਨਿਸ਼ਾਨੇ ਨੂੰ ਤਬਾਹ ਕਰਨ ਦੀ ਸ਼ਕਤੀ
ਭਾਰਤ ਅਰੁਣਾਚੱਲ ਪ੍ਰਦੇਸ਼ ਤੇ ਲੱਦਾਖ 'ਚ ਚੀਨ ਨਾਲ ਲੱਗਣ ਵਾਲੀ ਸੀਮਾ 'ਤੇ ਪਹਿਲਾਂ ਤੋਂ ਹੀ ਬ੍ਰਹਮੋਸ ਮਿਜ਼ਾਇਲ ਤੈਨਾਤ ਕਰ ਚੁੱਕਾ ਹੈ। ਪਹਿਲਾਂ ਇਸ ਦੀ ਰੇਂਜ 290 ਕਿਲੋਮੀਟਰ ਸੀ ਤੇ ਬਾਅਦ 'ਚ 400 ਕਿਲੋਮੀਟਰ ਤੋਂ ਜ਼ਿਆਦਾ ਕਰ ਦਿੱਤੀ ਗਈ। ਅਨੁਮਾਨ ਦੇ ਮੁਤਾਬਕ ਇਹ ਮਿਜ਼ਾਇਲ 450 ਕਿਲੋਮੀਟਰ ਤੋਂ ਵੱਧ ਦੇ ਨਿਸ਼ਾਨੇ ਤਬਾਹ ਕਰ ਸਕਦੀ ਹੈ।
ਭਾਰਤੀ ਹਥਿਆਰਬੰਦ ਸੈਨਾਂਵਾਂ ਦੀ ਯੋਗਤਾ ਵਧੇਗੀ
ਡੀਆਰਡੀਓ ਦੇ ਚੇਅਰਮੈਨ ਜੀ. ਸਤੀਸ਼ ਰੇਡੀ ਨੇ ਇਸ ਪ੍ਰਾਪਤੀ ਲਈ ਸਾਰੇ ਵਿਗਆਨੀ, ਕਰਮਚਾਰੀ ਤੇ ਬ੍ਰਹਮੋਸ ਭਾਰਤੀ ਨੌਸੈਨਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਇਲ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਯੋਗਤਾ ਨੂੰ ਵਧਾਏਗਾ।