ETV Bharat / bharat

ਕੇਜਰੀਵਾਲ ਦਾ ਝੱਖੜ ਵੀ ਭਾਜਪਾ ਦੇ ਇਨ੍ਹਾਂ ਨੇਤਾਵਾਂ ਦੇ ਪੈਰ ਨਹੀਂ ਹਿਲਾ ਸਕਿਆ - ਵਿਜੇਂਦਰ ਗੁਪਤਾ

ਲਗਾਤਾਰ ਦੂਜੀ ਵਾਰ ਆਪਣੀ ਸੀਟ ਬਚਾਉਣ ਵਾਲੇ ਇਹ ਨੇਤਾ ਹਨ ਰੋਹਿਣੀ ਵਿਧਾਨ ਸਭਾ ਸੀਟ ਤੋਂ ਵਿਜੇਂਦਰ ਗੁਪਤਾ ਅਤੇ ਵਿਸ਼ਵਾਸਨਗਰ ਤੋਂ ਤੀਜੀ ਵਾਰ ਵਿਧਾਇਕ ਬਣੇ ਓਮ ਪ੍ਰਕਾਸ਼।

ਕੇਜਰੀਵਾਲ
ਕੇਜਰੀਵਾਲ
author img

By

Published : Feb 12, 2020, 2:09 AM IST

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾ ਅਜਿਹੇ ਰਹੇ ਹਨ ਜਿੰਨ੍ਹਾਂ ਦਾ ਕੇਜਰੀਵਾਲ ਦੀ ਹਨ੍ਹੇਰੀ ਵੀ ਕੁਝ ਨਹੀਂ ਬਿਗਾੜ ਸਕੀ ਹੈ। ਲਗਾਤਾਰ ਦੂਜੀ ਵਾਰ ਆਪਣੀ ਸੀਟ ਬਚਾਉਣ ਵਾਲੇ ਇਹ ਨੇਤਾ ਹਨ ਰੋਹਿਣੀ ਵਿਧਾਨ ਸਭਾ ਸੀਟ ਤੋਂ ਵਿਜੇਂਦਰ ਗੁਪਤਾ ਅਤੇ ਵਿਸ਼ਵਾਸਨਗਰ ਚੋਂ ਤੀਜੀ ਵਾਰ ਵਿਧਾਇਕ ਬਣੇ ਓਮ ਪ੍ਰਕਾਸ਼।

ਜੇ ਪਹਿਲਾਂ ਵਿਸ਼ਵਾਸਨਗਰ ਦੀ ਗੱਲ ਕੀਤੀ ਜਾਵੇ ਤਾਂ 2013 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਓਮ ਪ੍ਰਕਾਸ਼ ਨੇ ਕਾਂਗਰਸ ਨੂੰ ਹਰਾ ਕੇ ਦੂਜੀ ਵਾਰ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਕਾਇਮ ਕੀਤਾ ਸੀ। ਇਹ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਇਹ ਸੀਟ 1993 ਵਿੱਚ ਭਾਰਤੀ ਜਨਤਾ ਪਾਰਟੀ ਦੇ ਖੇਮ ਵਿੱਚ ਆਈ ਸੀ। 2015 ਵਿੱਚ ਕੇਜਰੀਵਾਲ ਨਾਂਅ ਦੇ ਆਏ ਝੱਖੜ ਵਿੱਚ ਵੀ ਇਹ ਸੀਟ ਓਮ ਪ੍ਰਕਾਸ਼ ਬਚਾਉਣ ਵਿੱਚ ਸਫ਼ਲ ਰਹੇ ਸਨ ਅਤੇ ਹੁਣ ਓਮ ਪ੍ਰਕਾਸ਼ ਨੇ ਮੁੜ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ਸੀਟ ਤੋਂ ਕੋਈ ਨਹੀਂ ਹਲਾ ਸਕਦਾ।

ਜੇ ਹੁਣ ਰੋਹਿਣੀ ਸੀਟ ਤੇ ਵੀ ਝਾਤ ਮਾਰ ਹੀ ਲਈਏ ਤਾਂ ਦੱਸਣਾ ਬਣਦਾ ਹੈ ਸਾਲ 2015 ਵਿੱਚ ਵੀ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਵਿਜੇਂਦਰ ਗੁਪਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦਵਾਈ ਸੀ ਅਤੇ ਹੁਣ 2020 ਵਿੱਚ ਵੀ ਇਸ ਸੀਟ ਤੇ ਕਬਜ਼ ਰੱਖਣ ਵਿੱਚ ਕਮਾਯਾਬ ਹੋਏ ਹਨ।

ਇਨ੍ਹਾਂ ਦੋਵੇਂ ਨੇਤਾਵਾਂ ਨੇ ਕੇਜਰੀਵਾਲ ਲਹਿਰ ਵਿੱਚ ਆਪਣੀ ਟਿਕਟ ਬਚਾ ਕੇ ਰੱਖੀ ਹੈ ਜਿਸ ਦੇ ਮੱਦੇਨਜ਼ਰ ਭਾਜਪਾ ਵਾਲੇ ਇਨ੍ਹਾਂ ਨੇਤਾਵਾਂ ਨੂੰ 'ਦਿੱਲੀ ਦੇ ਦਬੰਗ' ਕਹਿੰਦੇ ਹਨ

ETV Bharat Logo

Copyright © 2024 Ushodaya Enterprises Pvt. Ltd., All Rights Reserved.