ਚੰਡੀਗੜ੍ਹ: ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮਨੋਰਥ ਪੱਤਰ ਵਿੱਚ ਲੋਕਾਂ ਦੇ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਇਕੱਠਾ ਕਰ ਕੇ 'ਮ੍ਹਾਰੇ ਸਪਨੋਂ ਕਾ ਹਰਿਆਣਾ' ਮਨੋਰਥ ਪੱਤਰ ਬਣਾਇਆ ਗਿਆ ਹੈ।
ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਓਪੀ ਧਨਖੜ ਨੇ ਕਿਹਾ ਕਿ 15 ਮੀਟਿੰਗਾਂ ਕਰਕੇ ਇਸ ਮਨੋਰਥ ਪੱਤਰ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਨੋਰਥ ਪੱਤਰ ਨੂੰ ਤਿਆਰ ਕਰਨ ਲਈ ਵਪਾਰੀ, ਕਿਸਾਨ, ਮਹਿਲਾ, ਸਿੱਖਿਆ ਜਗਤ ਸਮੇਤ ਹਰ ਵਰਗ ਦੇ ਲੋਕਾਂ ਦਾ ਸੁਝਾਅ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ 21 ਅਕਤੂਬਰ ਨੂੰ ਵਿਧਾਨ ਸਭਾ ਦੀਆਂ 90 ਸੀਟਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਮੁਕਾਬਲਾ ਬੀਜੇਪੀ, ਜੇਜੇਪੀ, ਕਾਂਗਰਸ ਸਮੇਤ ਕਈ ਵੱਡੀਆਂ ਪਾਰਟੀਆਂ ਵਿਚਕਾਰ ਹੋਣ ਜਾ ਰਿਹਾ ਹੈ।
ਇਹ ਵੀ ਪੜੋ- 'ਸ਼ਬਦ ਅਨਾਹਦ ਕੀਰਤਨ' ਵਿੱਚ 550 ਕੀਰਤਨੀਆਂ ਨੇ ਸੰਗਤ ਨੂੰ ਕੀਤਾ ਨਿਹਾਲ