ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਪ੍ਰਕਿਰਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੂਰੀ ਹੋ ਗਈ ਹੈ। 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ ਕੁੱਲ 53.51 ਫ਼ੀਸਦੀ ਵੋਟਿੰਗ ਹੋਈ ਹੈ। ਵੋਟਰਾਂ ਨੇ ਕੁੱਲ 1 ਹਜ਼ਾਰ 66 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਕੀਤੀ ਹੈ, ਜਿਸ ਲਈ 3 ਹਜ਼ਾਰ 371 ਕੇਂਦਰਾਂ ਵਿੱਚ ਵੋਟਿੰਗ ਹੋਈ।
ਇਸ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਗੇੜ ਕੋਵਿਡ-19 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਦਰਮਿਆਨ ਬੁੱਧਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਇਆ। ਸ਼ਾਮ 6 ਵਜੇ ਤੱਕ ਕੁੱਲ ਦੋ ਕਰੋੜ 14 ਲੱਖ 84 ਹਜ਼ਾਰ 787 ਵੋਟਰਾਂ ਨੇ ਕੁੱਲ 31,380 ਵੋਟਿੰਗ ਕੇਂਦਰਾਂ ਵਿੱਚ ਆਪਣੀ ਵੋਟ ਦੀ ਵਰਤੋਂ ਕੀਤੀ।
ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਲਈ ਸਾਰੇ ਕੇਂਦਰਾਂ 'ਤੇ ਅਰਧ-ਸੈਨਿਕ ਬਲਾਂ ਦੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਸੀ।
ਵੋਟਿੰਗ ਦੌਰਾਨ ਕੁੱਝ ਥਾਂਵਾਂ 'ਤੇ ਬੂਥ ਕੈਪਚਰਿੰਗ ਅਤੇ ਝੜਪਾਂ ਦੀਆਂ ਖ਼ਬਰਾਂ ਵੀ ਆਈਆਂ। ਵੋਟਿੰਗ ਦੌਰਾਨ ਕਈ ਬੂਥਾਂ 'ਤੇ ਈਵੀਐਮ ਵਿੱਚ ਵੀ ਖਰਾਬੀ ਆ ਗਈ, ਜਿਸ ਕਾਰਨ ਵੋਟਰਾਂ ਨੂੰ ਭਾਰੀ ਖੱਜਲ ਹੋਣਾ ਪਿਆ।
ਪਟਨਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਖ਼ਤਮ, ਏਐੱਨ ਕਾਲਜ 'ਚ ਈਵੀਐਮ ਸੁਰੱਖਿਅਤ
ਪਟਨਾ ਦੀਆਂ ਪੰਜ ਸੀਟਾਂ 'ਤੇ ਵੀ ਵੋਟਿੰਗ ਸ਼ਾਂਤੀਪੂਰਨ ਖ਼ਤਮ ਹੋ ਗਈ। ਸਾਰੀਆਂ ਈਵੀਐਮ ਮਸ਼ੀਨਾਂ ਨੂੰ ਪਟਨਾ ਦੇ ਏਐੱਨ ਕਾਲਜ ਵਿੱਚ ਬਣੇ ਸੁਰੱਖਿਆ ਕਮਰਿਆਂ ਵਿੱਚ ਰੱਖਿਆ ਗਿਆ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ 5 ਵਿਧਾਨ ਸਭਾ ਖੇਤਰ ਵਿਕਰਮ, ਮਸੌਡੀ, ਪਾਲੀਗੰਜ, ਬਾਡ ਅਤੇ ਮੌਕਾਮਾ ਵਿੱਚ ਵੋਟਾਂ ਪਈਆਂ। ਵੋਟਿੰਗ ਤੋਂ ਬਾਅਦ ਪੈਰਾਮਿਲਟਰੀ ਫ਼ੋਰਸਾਂ ਦੀ ਸਖ਼ਤ ਸੁਰੱਖਿਆ ਵਿੱਚ ਕੁੱਲ 71 ਸੀਟਾਂ 'ਤੇ ਚੱਲ ਰਹੀ ਵੋਟਿੰਗ ਦੀਆਂ ਈਵੀਐਮ ਅਤੇ ਵੀਵੀਪੈਟ ਨੂੰ ਬੋਰਿਗ ਰੋਡ ਸਥਿਤ ਏਐਨ ਕਾਲਜ ਦੇ ਸਹਾਇਕ ਵੋਟਿੰਗ ਕੇਂਦਰ ਵਿੱਚ ਰੱਖਿਆ ਗਿਆ ਹੈ।
ਆਮ ਵਾਹਨਾਂ 'ਤੇ ਰੋਕ
ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਏਐਨ ਕਾਲਜ ਵੱਲ ਜਾਣ ਵਾਲੇ ਆਮ ਵਾਹਨਾਂ 'ਤੇ ਸ਼ਾਮ 5:30 ਵਜੇ ਤੋਂ ਹੀ ਰੋਕ ਲਾ ਦਿੱਤੀ ਗਈ ਹੈ। ਇਹ ਕਦਮ ਟ੍ਰੈਫ਼ਿਕ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ। ਸ਼ਾਮ 5:30 ਵਜੇ ਤੋਂ ਬੋਰਿਗ ਰੋਡ ਚੌਕ ਤੋਂ ਪਾਣੀ ਦੀ ਟੈਂਕ ਤੱਕ ਕਿਸੇ ਵੀ ਵਾਹਨ ਦੇ ਅੰਦਰ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵਾਹਨ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਬੋਰਿਗ ਰੋਡ ਦੇ ਪੂਰਬੀ ਪਾਸੇ ਸਥਿਤ ਬੀਕਾਨੇਰ ਸਵੀਟਸ ਵੱਲੋਂ ਸਹਿਦੇਵ ਮਹਿਤੋ ਮਾਰਗ 'ਤੇ ਵੀ ਕਿਸੇ ਵੀ ਵਾਹਨ ਨੂੰ ਜਾਣ ਦੀ ਮਨਜੂਰੀ ਨਹੀਂ ਦਿੱਤੀ ਗਈ, ਨਾਲ ਹੀ ਕੁਰਜ਼ੀ ਪਾਟਲੀਪੁੱਤਰ ਤੋਂ ਏਐਨ ਕਾਲਜ ਵੱਲ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਹੈ।