ਰੋਹਤਾਸ: ਬਿਹਾਰ ਵਿਧਾਨ ਸਭਾ ਦੇ ਪਹਿਲੇ ਗੇੜ ਦੀ ਵੋਟਿੰਗ ਜਾਰੀ ਹੈ। ਬਿਹਾਰ ਦੇ 16 ਜ਼ਿਲ੍ਹਿਆਂ ਦੀ 71 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਕੁੱਲ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਵਿੱਚ ਕੈਦ ਹੋ ਜਾਵੇਗਾ। ਹਾਲਾਂਕਿ ਵੋਟਿੰਗ ਦੇ ਦੌਰਾਨ 2 ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ।
ਸਿਹਤ ਵਿਗੜਣ ਨਾਲ ਇੱਕ ਵੋਟਰ ਦੀ ਮੌਤ
ਰੋਹਤਾਸ ਤੋਂ ਮਤਦਾਨ ਦੇ ਦੌਰਾਨ ਸਿਹਤ ਵਿਗੜਣ ਨਾਲ ਇੱਕ ਵੋਟਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ 65 ਸਾਲਾਂ ਹੀਰੋ ਮਹਿਤਾ ਦੇ ਰੂਪ ਵਜੋਂ ਹੋਈ ਹੈ। ਸੰਝੌਲੀ ਦੇ ਮਿਡਲ ਸਕੂਲ ਉਦੈਪੁਰ ਵਿੱਚ ਮਤਦਾਨ ਕੇਂਦਰ ਸੰਖਿਆ 151 'ਤੇ ਵੋਟਰ ਦੀ ਮੌਤ ਹੋ ਗਈ।
ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਉੱਥੇ ਹੀ ਦੂਸਰੀ ਘਟਨਾ ਨਵਾਦਾ ਦੇ ਹਿਸੂਆ ਵਿਧਾਨ ਸਭਾ ਤੋਂ ਆਈ ਹੈ। ਫੂਲਮਾ ਦੇ ਪਿੰਡ ਬੂਥ ਸੰਖਿਆ 258 'ਤੇ ਬੀਜੇਪੀ ਦੇ ਪੋਲਿੰਗ ਏਜੰਟ ਕ੍ਰਿਸ਼ਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।