ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ, ਭੋਪਾਲ ਵਿੱਚ ਰੇਲਵੇ ਟਰੈਕ ਉੱਤੇ ਫੋਟੋ ਖਿਚਵਾਉਣਾ ਇੱਕ ਵਿਦਿਆਰਥੀ ਦੇ ਲਈ ਮਹਿੰਗਾ ਪੈ ਗਿਆ। ਉਹ ਰੇਲਵੇ ਟ੍ਰੈਕ 'ਤੇ ਬੈਠ ਕੇ ਫੋਟੋ ਖਿੱਚਵਾ ਰਿਹਾ ਸੀ, ਤਾਂ ਰੇਲ ਗੱਡੀ ਆ ਗਈ ਅਤੇ ਉਸ ਦੇ ਚਪੇਟ ਵਿੱਚ ਆਉਣ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ। ਇਹ ਘਟਨਾ ਭੋਪਾਲ ਦੇ ਸ਼ਾਹਪੁਰਾ ਥਾਣਾ ਖੇਤਰ ਵਿੱਚ ਰੋਹਿਤ ਨਗਰ ਦੇ ਬਾਬੜੀਆ ਰੇਲਵੇ ਫਾਟਕ ਖੇਤਰ ਦੀ ਹੈ। ਉੱਤਰ ਪ੍ਰਦੇਸ਼ ਦੇ ਬਦਾਉਂ ਤੋਂ ਫਾਰਮੇਸੀ ਦੀ ਪੜ੍ਹਾਈ ਕਰਨ ਅਰਿਬ ਖਾਨ ਲਗਭਗ 15 ਦਿਨ ਪਹਿਲਾਂ ਹੀ ਭੋਪਾਲ ਆਇਆ ਸੀ। ਉਹ ਸ਼ਨੀਵਾਰ ਦੁਪਹਿਰ ਨੂੰ ਆਪਣੇ ਦੋਸਤਾਂ ਦੇ ਨਾਲ ਫੋਟੋਆਂ ਖਿਚਵਾਉਣ ਦਾ ਕਹਿ ਕੇ ਘਰੋਂ ਨਿਕਲਿਆ ਸੀ।
ਇਹ ਦੱਸਿਆ ਗਿਆ ਹੈ ਕਿ ਸ਼ਨੀਵਾਰ ਦੇਰ ਰਾਤ, ਰਿਸ਼ਤੇਦਾਰਾਂ ਨੂੰ ਸੂਚਨਾ ਮਿਲੀ ਕਿ ਅਰਿਬ ਇੱਕ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ ਹੈ। ਅਰਿਬ ਦੇ ਦੋਸਤਾਂ ਦੇ ਅਨੁਸਾਰ ਉਹ ਰੇਲਵੇ ਟਰੈਕ 'ਤੇ ਖੜ੍ਹਾ ਹੋ ਕੇ ਫੋਟੋਆਂ ਖਿੱਚਵਾ ਰਿਹਾ ਸੀ। ਇਸੇ ਦੌਰਾਨ ਅਚਾਨਕ ਰੇਲ ਆ ਗਈ। ਦੋਸਤ ਬੱਚ ਨਿਕਲੇ, ਪਰ ਉਹ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।