ETV Bharat / bharat

ਗੁਣਕਾਰੀ ਕਾਂਗੜੀ ਚਾਹ ਦੇ ਫਾਇਦੇ

author img

By

Published : Oct 10, 2020, 11:53 AM IST

ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ 'ਚ ਕਾਂਗੜਾ ਦੀ ਚਾਹ ਦੇ ਬਾਗ ਹਨ। ਅੰਗ੍ਰੇਜ਼ਾ ਨੂੰ ਇਥੇ ਦਾ ਮੌਸਮ ਚਾਹ ਲਈ ਢੁਕਵਾਂ ਲਗਿਆ ਤਾਂ ਸਾਲ 1850 'ਚ ਇਥੇ ਚਾਹ ਲਗਾਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਬੀਜ ਚੀਨ ਤੋਂ ਲਿਆਏ ਗਏ ਸਨ ਇਸ ਲਈ ਇਸ ਚਾਹ ਨੂੰ ਚਾਇਨਾ ਹਾਇਬ੍ਰਿਡ ਵੀ ਕਿਹਾ ਜਾਂਦਾ ਹੈ।

ਗੁਣਕਾਰੀ ਕਾਂਗੜੀ ਚਾਹ ਦੇ ਫਾਇਦੇ
ਗੁਣਕਾਰੀ ਕਾਂਗੜੀ ਚਾਹ ਦੇ ਫਾਇਦੇ

ਕਾਂਗੜਾ: ਦੁਨੀਆਭਰ 'ਚ ਜ਼ਿਆਦਾਤਰ ਲੋਕਾਂ ਦੀ ਸਵੇਰ ਇੱਕ ਪਿਆਲੀ ਚਾਹ ਬਿਨ੍ਹਾਂ ਅਧੂਰੀ ਹੈ। ਦੁਨੀਆ 'ਚ ਚਾਹ ਦੇ ਦੀਵਾਨੇ ਵਧੇਰੇ ਮਿਲ ਜਾਣਗੇ। ਇਹ ਹੀ ਇੱਕ ਕਾਰਨ ਹੈ ਕਿ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਚਾਹ ਦਾ ਉਤਪਾਦਨ ਹੋ ਰਿਹਾ ਹੈ।

ਭਾਰਤ 'ਚ ਹੀ ਅਸਾਮ ਤੋਂ ਲੈ ਕੇ ਕੇਰਲ ਅਤੇ ਦਾਰਜਲਿੰਗ ਤੱਕ ਚਾਹ ਦਾ ਉਤਪਾਦਨ ਹੁੰਦਾ ਹੈ ਪਰ ਇਨ੍ਹਾਂ ਸਾਰਿਆਂ ਦੇ ਵਿਚਾਲੇ ਹਿਮਾਚਲ ਦੇ ਕਾਂਗੜਾ ਦੀ ਚਾਹ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ 'ਚ ਕਾਂਗੜਾ ਦੀ ਚਾਹ ਦੇ ਬਾਗ ਹਨ। ਅੰਗ੍ਰੇਜ਼ਾ ਨੂੰ ਇਥੇ ਦਾ ਮੌਸਮ ਚਾਹ ਲਈ ਢੁਕਵਾਂ ਲਗਿਆ ਤਾਂ ਸਾਲ 1850 'ਚ ਇਥੇ ਚਾਹ ਲਗਾਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਬੀਜ ਚੀਨ ਤੋਂ ਲਿਆਏ ਗਏ ਸਨ ਇਸ ਲਈ ਇਸ ਚਾਹ ਨੂੰ ਚਾਇਨਾ ਹਾਇਬ੍ਰਿਡ ਵੀ ਕਿਹਾ ਜਾਂਦਾ ਹੈ।

ਚਾਹ ਬਾਗ ਦੇ ਮਾਲਕ ਬੀਬੀਐਲ ਬੁਟੇਲ ਨੇ ਕਿਹਾ ਕਿ ਚਾਹ ਇਸ ਲਈ ਸਿਲੇਕਟ ਕੀਤੀ ਗਈ ਸੀ ਕਿਉਂਕਿ ਇਥੇ ਗੜੇਮਾਰੀ ਅਚਾਨਕ ਹੀ ਹੋਣ ਲੱਗ ਜਾਂਦੀ ਹੈ ਅਕਤੂਬਰ ਹੋਵੇ ਜਾਂ ਦਸੰਬਰ ਜਾਂ ਫਿਰ ਮਈ ਬਾਕੀ ਫਲ ਗੜੇਮਾਰੀ 'ਚ ਬਚਦੇ ਨਹੀਂ ਹਨ ਇਸ ਲਈ ਅੰਗ੍ਰੇਜ਼ਾ ਨੇ ਇਥੇ ਚਾਹ ਲਗਾਉਣਾ ਸ਼ੁਰੂ ਕੀਤਾ।

ਗੁਣਕਾਰੀ ਕਾਂਗੜੀ ਚਾਹ ਦੇ ਫਾਇਦੇ

ਕਾਂਗੜਾ ਦੀ ਚਾਹ ਦੀ ਖੁਸ਼ਬੂ ਅਤੇ ਇਸਦਾ ਸਵਾਦ ਇਸ ਨੂੰ ਦੂਜੀ ਚਾਹ ਨਾਲੋਂ ਵੱਖਰਾ ਬਣਾਉਂਦੀ ਹੈ। ਇਸਦੇ ਅਜਿਹੇ ਗੁਣਾ ਦੇ ਚਲਦਿਆਂ ਹੀ ਦੁਨੀਆ ਦੇ ਕਈ ਦੇਸ਼ ਇਸ ਚਾਹ ਨੂੰ ਦੂਜੀ ਚਾਹ ਨਾਲੋਂ ਤਰਜੀਹ ਦਿੰਦੇ ਹਨ।

ਚਾਹ ਬਾਗ ਦੇ ਮਾਲਕ ਬੀਬੀਐਲ ਬੁਟੇਲ ਨੇ ਕਿਹਾ ਕਿ ਅਸਾਮ ਦੀ ਚਾਹ ਤਾਂ ਬਹੁਤ ਦੇਰੀ ਨਾਲ ਲੱਗੀ ਉਸ 'ਚ ਰੰਗ ਤਾਂ ਬਹੁਤ ਆਉਂਦਾ ਹੈ ਪਰ ਖੁਸ਼ਬੂ ਤੇ ਹੋਰ ਗੁਣ ਇਸ 'ਚ ਘੱਟ ਹੁੰਦੇ ਹਨ ਇਹ ਹੀ ਇੱਕ ਕਾਰਨ ਹੈ ਕਿ ਇਹ ਚਾਹ ਇੰਗਲੈਡ, ਸਪੇਨ, ਬਾਰਸੀਲੋਨਾ, ਹਾਲੈਂਡ ਤੱਕ ਭੇਜਿਆ ਜਾਂਦਾ ਸੀ। ਇਹ ਚਾਹ ਬਹੁਤ ਮਸ਼ਹੂਰ ਹੋਈ ਸੀ। ਇਸ ਚਾਹ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਤੇ ਅੰਗ੍ਰੇਜ਼ਾ ਨੂੰ ਕਾਰੋਬਾਰ ਵੀ।

ਇਹ ਚਾਹ ਸਵਾਦ ਹੀ ਨਹੀਂ ਸਿਹਤ ਲਈ ਵੀ ਜਾਣੀ ਜਾਂਦੀ ਹੈ। ਭਾਵੇ ਇਸ ਦਾ ਉਤਪਾਦਨ ਅਸਾਮ ਜਾਂ ਦਾਰਜਲਿੰਗ ਦੀ ਚਾਹ ਜਿਨ੍ਹਾਂ ਨਾ ਹੋਵੇ ਪਰ ਆਪਣੇ ਗੁਣਾ ਦੇ ਚਲਦੇ ਇਹ ਚਾਹ ਅੱਜ ਕਈ ਦੇਸ਼ਾਂ ਦੀ ਸਵੇਰ 'ਚ ਸਵਾਦ ਭਰਦੀ ਹੈ।

ਡੀਐਸ ਕੰਵਰ, ਚਾਹ ਮਾਹਿਰ ਡੀਐਸ ਕੰਵਰ ਨੇ ਕਿਹਾ ਕਿ ਕਾਂਗੜਾ ਚਾਹ ਦੀ ਗੁਣਵੱਤਾ ਬਹੁਤ ਚੰਗੀ ਹੈ। ਇਹ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਇਸ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਵਰਗੇ ਗੁਣ ਹਨ। ਕਾਂਗੜਾ ਟੀ ਨੂੰ ਲੰਡਨ ਅਤੇ ਐਮਸਟਰਡੈਮ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਮਿਲ ਚੁੱਕੇ ਹਨ।

ਅੰਗ੍ਰੇਜ਼ਾ ਦੇ ਜਾਣ ਤੋਂ ਬਾਅਦ ਤਕਨੀਕ ਤੇ ਰਿਸਰਚ ਦੀ ਘਾਟ ਦਾ ਕਾਂਗੜਾ ਟੀ 'ਤੇ ਅਸਰ ਤਾਂ ਪਿਆ ਪਰ ਲੰਘਦੇ ਵਕਤ ਨਾਲ ਕਾਂਗੜਾ ਟੀ ਦੀ ਰੰਗਤ ਨਿਖਰਦੀ ਰਹੀ ਅਤੇ ਅੱਜ ਇਹ ਕਈ ਦੇਸ਼ਾਂ ਤੱਕ ਪਹੁੰਚਦਾ ਹੈ। ਇਸ 'ਚ ਪ੍ਰਦੇਸ਼ ਸਰਕਾਰ ਨੇ ਆਪਣੀ ਭੂਮਿਕਾ ਬਾਖੁਬੀ ਨਿਭਾਈ ਹੈ। ਚਾਹ ਦੀ ਪੈਦਾਵਰ 'ਚ ਲਗਭਗ 6 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਬਲੈਕ ਟੀ ਤੋਂ ਲੈ ਕੇ ਗ੍ਰੀਨ ਟੀ ਦੀ ਪੈਦਾਵਰ ਵੀ ਇਨ੍ਹਾਂ ਬਾਗਾਨਾ 'ਚ ਹੁੰਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਿਰਯਾਤ ਹੋ ਕੇ ਦੂਜੇ ਖੇਤਰ 'ਚ ਪਹੁੰਚਦੀ ਹੈ।

ਕਾਂਗੜਾ ਚਾਹ ਉਤਪਾਦਕ ਸੰਘ ਦੇ ਉਪ ਪ੍ਰਧਾਨ ਮਨੋਜ ਕੁਮਾਰ ਨੇ ਦੱਸਿਆ ਕਿ ਕਾਂਗੜਾ ਦੀ ਚਾਹ 'ਚ ਵੱਖਰੀ ਤਰ੍ਹਾਂ ਦੀ ਖੁਸ਼ਬੂ ਹੈ ਇਥੇ ਇਹ 1850 'ਚ ਲਗਾਣਾ ਸ਼ੁਰੂ ਕੀਤੀ ਗਈ ਸੀ। ਅੰਗ੍ਰੇਜ਼ਾਂ ਦੇ ਜਾਣ ਤੋਂ ਬਾਅਦ ਤਕਨੀਕੀ ਰੂਪ 'ਚ ਇਹ ਥੋੜਾ ਜਿਹੀ ਪਿੱਛੇ ਰਹੀ ਗਈ ਪਰ ਅੱਜ ਕਲ੍ਹ ਮੁੜ ਤੋਂ ਚਾਹ ਦਾ ਨਿਰਯਾਤ ਹੋ ਰਿਹਾ ਹੈ ਕੁਝ ਵਪਾਰੀ ਇਸ ਨੂੰ ਜਰਮਨੀ ਤੇ ਇਰਾਨ ਨਿਰਯਾਤ ਕਰ ਰਹੇ ਹਨ।

ਚਾਹ ਉਤਪਾਦਕ ਡਾ.ਪਦਮ ਦੇਵ ਨੇ ਕਿਹਾ ਕਿ ਬ੍ਰਿਟਿਸ਼ਰਜ਼ ਦੇ ਜਾਣ ਤੋਂ ਬਾਅਦ, ਤਕਨਾਲੋਜੀ ਦੀ ਘਾਟ ਅਤੇ ਖੋਜ ਦਾ ਪ੍ਰਭਾਵ ਕਾਂਗੜਾ ਦੀ ਚਾਹ 'ਤੇ ਪਿਆ, ਪਰ ਸਮੇਂ ਦੇ ਬੀਤਣ ਨਾਲ ਕਾਂਗੜਾ ਚਾਹ ਦਾ ਰੰਗ ਲਗਾਤਾਰ ਵਧਦਾ ਗਿਆ ਅਤੇ ਅੱਜ ਇਹ ਬਹੁਤ ਸਾਰੇ ਦੇਸ਼ਾਂ ਵਿੱਚ ਪਹੁੰਚਦਾ ਹੈ, ਜਿਸ ਵਿੱਚ ਰਾਜ ਸਰਕਾਰ ਆਪਣੀ ਭੂਮਿਕਾ ਨਿਭਾ ਰਹੀ ਹੈ। ਚਾਹ ਦੇ ਉਤਪਾਦਨ ਨੇ ਤਕਰੀਬਨ 6 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਇਨ੍ਹਾਂ ਬਗੀਚਿਆਂ ਵਿੱਚ ਬਲੈਕ ਚਾਹ ਤੋਂ ਲੈ ਕੇ ਗ੍ਰੀਨ ਟੀ ਦਾ ਉਤਪਾਦਨ ਹੁੰਦਾ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਨਿਰਯਾਤ ਹੁੰਦੇ ਹਨ ਅਤੇ ਦੂਜੇ ਦੇਸ਼ਾਂ ਵਿੱਚ ਪਹੁੰਚਦੇ ਹਨ।

ਆਪਣੇ ਸਵਾਦ, ਖੁਸ਼ਬੂ ਤੇ ਗੁਣਵੱਤਾ ਕਾਰਨ ਕਾਂਗੜਾ ਦੀ ਚਾਹ ਦੁਨੀਆ ਦੀ ਸਭ ਤੋਂ ਵਧਿਆ ਚਾਹ ਦੀ ਲਿਸਟ 'ਚ ਆਪਣੀ ਥਾਂ ਬਣਾ ਚੁੱਕੀ ਹੈ। ਇਸ ਦੇ ਲਈ ਕਈ ਪੁਰਸਕਾਰ ਜਿੱਤ ਚੁੱਕੀ ਇਸ ਚਾਹ ਦੇ ਅੱਜ ਕਈ ਦੀਵਾਨੇ ਹਨ। ਸ਼ੁਰੂਆਤ 'ਚ ਇੰਗਲੈਡ, ਸਪੇਨ ਤੇ ਹਾਲੈਂਡ ਤੱਕ ਹੀ ਕਾਂਗੜਾ ਦੀ ਚਾਹ ਦਾ ਸਵਾਦ ਰਿਹਾ, ਅੱਜ ਫਰਾਂਸ, ਜਰਮਨੀ, ਅਫ਼ਗਾਨੀਸਤਾਨ ਤੋਂ ਲੈ ਕੇ ਏਸ਼ੀਆ ਤੇ ਯੁਰੋਪ ਦੇ ਕਈ ਹਿੱਸਿਆ ਤੱਕ ਪਹੁੰਚ ਗਿਆ ਹੈ। ਅਸਰੀਕੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਾਂਗੜਾ ਦੀ ਚਾਹ ਤੋਹਫ਼ੇ ਵਜੋਂ ਦਿੱਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.