ETV Bharat / bharat

ਜੇ ਬੈਕਾਂ ਦਾ ਕੰਮ ਹੈ ਤਾਂ ਛੇਤੀ ਹੀ ਨਿਬੇੜ ਲਵੋ ਨਹੀਂ ਤਾਂ...

author img

By

Published : Oct 18, 2019, 1:07 PM IST

ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦੌਰਾਨ ਜੇ ਬੈਂਕਾਂ ਦਾ ਕੰਮ ਹੈ ਤਾਂ ਉਨ੍ਹਾਂ ਨੂੰ ਛੇਤੀ ਹੀ ਮੁਕਾ ਲਵੋ।

ਬੈਂਕ ਬੰਦ

ਨਵੀਂ ਦਿੱਲੀ: ਅਤੂਬਰ ਤਾਂ ਸ਼ੁਰੂ ਤੋਂ ਹੀ ਤਿਉਹਾਰਾਂ ਦਾ ਮਹੀਨਾ ਰਿਹਾ ਹੈ ਅਤੇ ਇਹ ਮਹੀਨਾਂ ਖ਼ਤਮ ਹੋਣ ਵਿੱਚ ਮਸਾਂ ਹੀ 13 ਦਿਨ ਰਹਿ ਗਏ ਹਨ ਪਰ ਇਨ੍ਹਾਂ 13 ਦਿਨਾਂ ਵਿੱਚ ਕੁਝ ਦਿਨ ਅਜਿਹੇ ਹਨ ਜਿਨ੍ਹਾਂ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਮਹੀਨੇ ਦੇ ਆਖ਼ਰੀ ਦਿਨ ਜ਼ਿਆਦਾਤਰ ਛੁੱਟੀਆਂ ਵਾਲ਼ੇ ਹੀ ਹਨ ਇਸ ਲਈ ਅਜਿਹੇ ਵਿੱਚ ਜ਼ਰੂਰੀ ਹੈ ਬੈਂਕਾ ਨਾਲ਼ ਜੁੜੇ ਹੋਏ ਕੰਮ ਛੇਤੀ ਹੀ ਮੁਕਾ ਲਏ ਜਾਣ।

ਨਿਊਜ਼ ਏਜੰਸੀ ਮੁਤਾਬਕ 10 ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿੱਚ 22 ਅਕਤੂਬਰ ਨੂੰ ਬੈਂਕ ਯੂਨੀਅਨ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦਾ ਭਾਰਤੀ ਟਰੇਡ ਯੂਨੀਅਨ ਕਾਂਗਰਸ ਨੇ ਸਮਰਥਨ ਕੀਤਾ ਹੈ ਜੇ ਇਹ ਹੜਤਾਲ ਕਹੇ ਸਮੇ ਮੁਤਾਬਕ ਹੁੰਦੀ ਹੈ ਤਾਂ 22 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ।

22 ਅਕਤੂਬਰ ਤੋਂ ਪਹਿਲਾਂ 20 ਅਕਤੂਬਰ ਨੂੰ ਐਤਵਾਰ ਹੋਣ ਕਰਕੇ ਬੈਂਕਾਂ ਦੀ ਛੁੱਟੀ ਹੋਵੇਗੀ, ਇਸੇ ਤਰ੍ਹਾਂ ਵੀ 26 ਅਕਤੂਬਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਹਿਸਾਬ ਨਾਲ਼ ਦੀਵਾਲੀ ਤੋਂ 3 ਪਹਿਲਾਂ 3 ਦਿਨ ਬੈਂਕ ਬੰਦ ਰਹਿਣਗੇ ਅਤੇ 27 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ।

ਦੀਵਾਲੀ ਤੋਂ ਬਾਅਦ 28 ਅਕਤੂਬਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 29 ਅਕਤੂਬਰ ਨੂੰ ਭਾਈ ਦੂਜ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।

Intro:Body:

BANK

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.