ਨਵੀਂ ਦਿੱਲੀ: ਰਾਮ ਮੰਦਰ ਭੂਮੀ ਪੂਜਨ ਦੇ ਲਈ ਤਿਆਰ ਹੈ। ਪੂਰੀ ਨਗਰੀ ਨੂੰ ਸਜਾ ਦਿੱਤਾ ਗਿਆ ਹੈ। ਥਾਂ-ਥਾਂ 'ਤੇ ਭਜਨ ਕੀਰਤਨ ਹੋ ਰਹੇ ਹਨ। ਅਯੁੱਧਿਆ ਦਾ ਕੋਨਾ-ਕੋਨਾ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡੇ ਆਗੂ, ਸਾਧੂ ਸੰਤਾਂ ਸਮੇਤ 175 ਲੋਕ ਇਸ ਇਤਿਹਾਸਕ ਮੌਕੇ ਦੇ ਗਵਾਹ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਇਕ ਦਿਨ ਪਹਿਲਾਂ, ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ 1990 ਵਿਚ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਸੋਮਨਾਥ ਤੋਂ ਅਯੁੱਧਿਆ ਤੱਕ ਦੀ 'ਰਾਮ ਰਥ ਯਾਤਰਾ' ਵਿਚ ਆਪਣੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਸਾਰੇ ਭਾਰਤੀਆਂ ਲਈ ਇਕ "ਇਤਿਹਾਸਕ ਅਤੇ ਭਾਵਨਾਤਮਕ" ਦਿਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਣਗੇ ਰਾਮ ਮੰਦਰ ਦਾ ਨੀਂਹ ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਵਿੱਚ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨਗੇ। ਮੋਦੀ ਮੰਚ ਨੂੰ ਪਤਵੰਤੇ ਸੱਜਣਾਂ ਨਾਲ ਸਾਂਝਾ ਕਰਨਗੇ ਅਤੇ ਉਹ ਤਿੰਨ ਘੰਟਿਆਂ ਲਈ ਅਯੁੱਧਿਆ ਵਿੱਚ ਠਹਿਰਣਗੇ। ਸ਼ਹਿਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਤੇ ਨਾਲ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਰ ਮਹਿਮਾਨ ਨੂੰ ਪ੍ਰਸਾਦ ਵਜੋਂ ਦਿੱਤੇ ਜਾਣਗੇ ਚਾਂਦੀ ਦੇ ਸਿੱਕੇ
ਅਯੁੱਧਿਆ ਦੇ ਰਾਮ ਮੰਦਰ ਲਈ ਬੁੱਧਵਾਰ ਨੂੰ 'ਭੂਮੀ ਪੂਜਨ' ਸਮਾਰੋਹ ਲਈ ਬੁਲਾਏ ਗਏ ਹਰ ਮਹਿਮਾਨ ਨੂੰ 'ਪ੍ਰਸਾਦ' ਵਜੋਂ ਚਾਂਦੀ ਦਾ ਸਿੱਕਾ ਤੋਹਫੇ ਵਿੱਚ ਦਿੱਤਾ ਜਾਵੇਗਾ।
ਰਾਮ ਮੰਦਰ ਭੂਮੀ ਪੂਜਨ ਤੋਂ ਇੱਕ ਦਿਨ ਪਹਿਲਾਂ ਦਾ ਨਜ਼ਾਰਾ
ਰਾਮ ਮੰਦਰ ਭੂਮੀ ਪੂਜਨ ਤੋਂ ਇੱਕ ਦਿਨ ਪਹਿਲਾਂ ਅਯੁੱਧਿਆ ਦੀਆਂ ਗਲੀਆਂ ਨੂੰ ਦੀਵਿਆਂ ਨਾਲ ਸਜਾਇਆ ਗਿਆ।