ETV Bharat / bharat

ਅਯੁੱਧਿਆ: ਆਈਆਈਸੀਐਫ ਟਰੱਸਟ ਨੇ ਮਸਜਿਦ ਦੀ ਉਸਾਰੀ ਲਈ ਲੋਗੋ ਕੀਤਾ ਜਾਰੀ

ਬਾਬਰੀ ਮਸਜਿਦ ਦੀ ਥਾਂ ਬਦਲਵੀਂ ਮਸਜਿਦ ਦੀ ਉਸਾਰੀ ਲਈ ਉੱਤਰ ਪ੍ਰਦੇਸ਼ ਦੀ ਕੇਂਦਰੀ ਸੁੱਨੀ ਵੱਕਫ਼ ਬੋਰਡ ਵੱਲੋਂ ਆਈਆਈਸੀਐਫ ਗਠਿਤ ਕੀਤੀ ਗਈ ਹੈ। ਆਈਆਈਸੀਐਫ ਨੇ ਸ਼ਨੀਵਾਰ ਨੂੰ ਆਪਣਾ ਅਧਿਕਾਰਕ ਲੋਗੋ ਜਾਰੀ ਕੀਤਾ ਹੈ। ਇਹ ਲੋਗੋ ਬਹੁਪੱਖੀ ਅਕਾਰ ਦਾ ਹੈ। ਮਸਜਿਦ ਦੀ ਟਰੱਸਟ ਦੇ ਸਕੱਤਰ ਅਤਹਿਰ ਹੁਸੈਨ ਨੇ ਕਿਹਾ ਕਿ ਇਹ ਲੋਗੋ ਇੱਕ ਇਸਲਾਮੀ ਪ੍ਰਤੀਕ ਰੱਬ-ਅਲ-ਹਿਜ਼ਬ ਹੈ।

ਆਈਆਈਸੀਐਫ ਟਰੱਸਟ ਨੇ ਲੋਗੋ ਕੀਤਾ ਜਾਰੀ
ਆਈਆਈਸੀਐਫ ਟਰੱਸਟ ਨੇ ਲੋਗੋ ਕੀਤਾ ਜਾਰੀ
author img

By

Published : Aug 23, 2020, 6:20 PM IST

ਅਯੁੱਧਿਆ: ਬਾਬਰੀ ਮਸਜਿਦ ਦੀ ਥਾਂ ਬਦਲਵੀਂ ਮਸਜਿਦ ਦੀ ਉਸਾਰੀ ਲਈ ਉੱਤਰ ਪ੍ਰਦੇਸ਼ ਦੀ ਕੇਂਦਰੀ ਸੁੱਨੀ ਵੱਕਫ਼ ਬੋਰਡ ਵੱਲੋਂ ਟਰੱਸਟ ਇੰਡੋ- ਇਸਲਾਮਿਕ ਕਲਚਰ ਫਾਊਂਡੇਸ਼ਨ (ਆਈਆਈਸੀਐਫ) ਗਠਿਤ ਕੀਤੀ ਗਈ ਹੈ। ਆਈਆਈਸੀਐਫ ਨੇ ਸ਼ਨੀਵਾਰ ਨੂੰ ਆਪਣਾ ਅਧਿਕਾਰਕ ਲੋਗੋ ਜਾਰੀ ਕੀਤਾ ਹੈ। ਇਹ ਲੋਗੋ ਬਹੁਪੱਖੀ ਅਕਾਰ ਦਾ ਹੈ। ਮਸਜਿਦ ਦੀ ਟਰੱਸਟ ਦੇ ਸਕੱਤਰ ਅਤਹਿਰ ਹੁਸੈਨ ਨੇ ਕਿਹਾ ਕਿ ਇਹ ਲੋਗੋ ਇੱਕ ਇਸਲਾਮੀ ਪ੍ਰਤੀਕ ਰੱਬ-ਅਲ-ਹਿਜ਼ਬ ਹੈ।

ਉਨ੍ਹਾਂ ਨੇ ਦੱਸਿਆ,"ਅਰਬੀ ਭਾਸ਼ਾ 'ਚ 'ਰੱਬ' ਦਾ ਮਤਲਬ ਇੱਕ ਚੌਥਾਈ, ਅਤੇ 'ਹਿਜ਼ਬ' ਇੱਕ ਸਮੂਹ ਹੈ। ਦਰਅਸਲ, ਕੁਰਾਨ ਨੂੰ 60 ਹਿਜ਼ਬਾਂ 'ਚ ਵੰਡੀਆ ਗਿਆ ਹੈ ਤੇ ਇਹ ਕੁਰਾਨ ਯਾਦ ਕਰਨ ਦਾ ਸੌਖਾ ਤਰੀਕਾ ਹੈ। ਇਸ ਪ੍ਰਤੀਕ ਦੀ ਵਰਤੋਂ ਅਰਬੀ ਕੈਲੇਗ੍ਰਾਫੀ ਵਿੱਚ ਕਿਸੇ ਪਾਠ ਨੂੰ ਨਿਸ਼ਾਨ ਲਾਉਣ ਲਈ ਮਾਰਕਰ ਦੇ ਤੌਰ 'ਤੇ ਵੀ ਵਰਤੀਆ ਜਾਂਦਾ ਹੈ। ਸ਼ਨੀਵਾਰ ਨੂੰ ਟਰੱਸਟ ਦੇ ਸਕੱਤਰ ਅਤੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਧਨੀਪੁਰ ਤੋਂ ਮਿਲੀ 5 ਏਕੜ ਦੀ ਥਾਂ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਸਕੱਤਰ ਅਤਹਿਰ ਹੁਸੈਨ ਅਤੇ ਟਰੱਸਟੀ ਇਮਰਾਨ ਅਹਿਮਦ ਸ਼ਿਬਲੀ ਸਣੇ ਹੋਰਨਾਂ ਮੈਂਬਰਾਂ ਨੇ ਧਨੀਪੁਰ ਤੇ ਇਸ ਦੇ ਨੇੜਲੇ ਪਿੰਡਾਂ ਦੇ ਮੌਲਵੀ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਮਸਜਿਦ ਦੇ ਨਿਰਮਾਣ ਤੇ ਜਨਤਕ ਸੁਵਿਧਾਵਾਂ ਦੇ ਨਿਰਮਾਣ 'ਚ ਪੂਰਾ ਸਹਿਯੋਗ ਦੀ ਗੱਲ ਆਖੀ।

ਦੱਸਣਯੋਗ ਹੈ ਕਿ ਟਰੱਸਟ ਇਸ ਜ਼ਮੀਨ ਉੱਤੇ ਮਸਜਿਦ ਤੋਂ ਇਲਾਵਾ ਇੱਕ ਮਲਟੀ ਸੈਪਸ਼ਲਿਟੀ ਹਸਪਤਾਲ, ਇੱਕ ਭਾਈਚਾਰਕ ਰਸੋਈਘਰ ਤੇ ਲਾਈਬ੍ਰੇਰੀ ਦਾ ਨਿਰਮਾਣ ਕਰਵਾਏਗਾ। ਜਿਸ ਦੀ ਵਰਤੋਂ ਹਰ ਭਾਈਚਾਰੇ ਦੇ ਲੋਕ ਕਰ ਸਕਣਗੇ। ਉੱਥੇ ਹੀ ਮਸਜਿਦ ਦੇ ਨਾਂਅ ਨੂੰ ਲੈ ਕੇ ਟਰੱਸਟ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਮਸਜਿਦ ਦਾ ਨਾਂਅ ਬਾਬਰ ਦੇ ਨਾਂਅ 'ਤੇ ਨਹੀਂ ਰੱਖਿਆ ਜਾਵੇਗਾ।
ਇਸ ਪ੍ਰਤੀਨਿਧੀ ਮੰਡਲ ਨੇ ਜੈਨ ਧਰਮ ਦੇ ਪ੍ਰਾਚੀਨ ਜੈਨ ਮੰਦਿਰ, ਧਨੀਪੁਰ ਦੇ 15 ਵੇਂ ਜੈਨ ਮੰਦਿਰ, ਸ੍ਰੀ ਜੈਨ ਸ਼ਵੇਤਾਬਰ ਮੰਦਰ, ਰੁਨਹੀ ਰਤਨਪੁਰੀ ਦਾ ਵੀ ਦੌਰਾ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.