ਹੈਦਰਾਬਾਦ: ਜਦੋਂ ਤੋਂ ਦੁਨੀਆ ਵਿੱਚ ਕੋਰੋਨਾਵਾਇਰਸ ਨੇ ਨਵੇਂ ਨਿਯਮ ਥੋਪੇ ਹਨ, ਉਦੋਂ ਤੋਂ ਕਿਸੇ ਵਿਅਕਤੀ ਦੀ ਮੌਤ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਤੇ ਰਿਵਾਜ ਸਿਰਫ਼ ਫਿੱਕੇ ਹੀ ਨਹੀਂ ਪਏ, ਸਗੋਂ ਸੋਗ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਸੀਮਤ ਹੋ ਗਈ ਹੈ। ਇਹ ਮਹਾਂਮਾਰੀ ਦੀ ਭਿਆਨਕਤਾ ਅਤੇ ਇਸ ਪ੍ਰਤੀ ਸਮਾਜ ਦੀ ਸਮੂਹਿਕ ਲੜਨ ਸ਼ਕਤੀ ਭਾਵ ਪ੍ਰਤੀਰੋਧਕ ਸਮਰੱਥਾ ਹਾਸਲ ਕਰਨ ਤੋਂ ਪਹਿਲਾਂ ਕਿੰਨੇ ਲੋਕ ਮੌਤ ਦੇ ਮੂੰਹ ਜਾ ਪੈਣਗੇ, ਦਾ ਸਹੀ ਅੰਦਾਜ਼ਾ ਲਾਉਣ ਦਾ ਆਧਾਰ ਬਣ ਜਾਣਗੇ।
ਇਸ ਲਈ ਬਹੁਤ ਸਾਰੇ ਲੋਕ ਕੋਵਿਡ-19 ਕਾਰਨ ਆਈਸਲੈਂਡ ਜਾਂ ਚੀਨ ਵਰਗੇ ਕੁਝ ਮੁਲਕਾਂ ਵਿੱਚ ਘੱਟ ਮੌਤ ਦਰ ਤੋਂ ਸਕੂਨ ਹਾਸਲ ਕਰਦੇ ਹਨ ਜਿੱਥੇ ਇਹ 1 ਫੀਸਦੀ ਤੋਂ ਵੀ ਘੱਟ ਹੈ ਅਤੇ ਉਹ ਸੋਚਦੇ ਹਨ ਕਿ ਉਹ ਖੁਦ ਮੌਤ ਤੋਂ ਬਚਣਗੇ ਜਾਂ ਨਹੀਂ। ਜੇ ਇਹ 3 ਫੀਸਦੀ ਹੋਵੇ ਤਾਂ ਕੀ ਹੋਵੇਗਾ?
ਇਹ ਅੰਕੜੇ ਨਾ ਸਿਰਫ਼ ਲੋਕਾਂ ਦੇ ਮਰਨ ਦੀ ਗਿਣਤੀ ਛੁਪਾਉਂਦੇ ਹਨ, ਬਲਕਿ ਉਨ੍ਹਾਂ ਦੇ ਨਾਂਅ ਅਤੇ ਰਹਿਣ ਦੇ ਸਥਾਨ ਬਾਰੇ ਵੀ ਸਭ ਕੁਝ ਛੁਪਾਉਂਦੇ ਹਨ। ਇਟਲੀ ਵਿੱਚ ਮਰਨ ਵਾਲਿਆਂ ਦੀ ਔਸਤ ਉਮਰ 78 ਤੋਂ ਵੱਧ ਹੈ ਅਤੇ ਅਮਰੀਕਾ ਵਿੱਚ ਇਹ ਨਾ ਸਿਰਫ਼ ਸਮਾਨ ਹੈ, ਬਲਕਿ ਇਸ ਨੇ ਵੱਡੇ ਪੱਧਰ ’ਤੇ ਕਾਲੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇੱਥੇ ਮੁਰਦਿਆਂ ਨੂੰ ਦਫਨਾਉਣਾ ਇਕੱਲੀ ਗਤੀਵਿਧੀ ਬਣ ਗਈ ਹੈ। ਅਲੱਗ-ਥਲੱਗ ਪਏ ਲੋਕ ਆਪਣੇ ਮਰਨ ਵਾਲਿਆਂ ਦੀਆਂ ਅੰਤਿਮ ਰਸਮਾਂ ਵੀ ਨਹੀਂ ਨਿਭਾ ਪਾ ਰਹੇ ਹਨ।
ਇੱਕ ਭਾਰਤੀ ਸ਼ਹਿਰ ਵਿੱਚ ਇੱਕ 65 ਸਾਲਾ ਮਰੀਜ਼ ਨੂੰ ਨੰਬਰ 252 ਕਹਿ ਕੇ ਬੁਲਾਇਆ ਗਿਆ ਸੀ ਅਤੇ ਉੱਥੇ ਉਸ ਦਾ ਇੱਕ ਵੀ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਕਾ ਸਬੰਧੀ ਮੌਜੂਦ ਨਹੀਂ ਸੀ, ਫਿਰ ਚੁੱਪਚਾਪ ਅਧਿਕਾਰੀਆਂ ਨੇ ਉਸਦੇ ਸਰੀਰ ਦਾ ਨਿਪਟਾਰਾ ਕਰ ਦਿੱਤਾ, ਤਾਂ ਕਿ ਉਨ੍ਹਾਂ ਲੋਕਾਂ ਨੂੰ ਗੁੱਸਾ ਨਾ ਦਿਵਾਇਆ ਜਾਵੇ ਜੋ ਨਹੀਂ ਚਾਹੁੰਦੇ ਕਿ ਮਹਾਂਮਾਰੀ ਦੇ ਸ਼ਿਕਾਰ ਲੋਕਾਂ ਦਾ ਕਬਰਾਂ ਜਾਂ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਰਸਮਾਂ ਕਰਕੇ ਇਨ੍ਹਾਂ ਨੂੰ ਸੰਕਰਮਿਤ ਕੀਤਾ ਜਾਵੇ।
ਮੌਤ ਇੱਕ ਬੇਹੱਦ ਨਿੱਜੀ ਮਾਮਲਾ ਹੁੰਦਾ ਹੈ ਜਿੱਥੇ ਪਰਿਵਾਰ ਅਤੇ ਦੋਸਤ ਦੁੱਖ ਵਿੱਚ ਸ਼ਰੀਕ ਹੁੰਦੇ ਹਨ ਅਤੇ ਮ੍ਰਿਤਕਾਂ ਦੇ ਜੀਵਨ ਨੂੰ ਯਾਦ ਕਰਦੇ ਹਨ। ਉਹ ਹੁਣ ਵੀ ਅਜਿਹਾ ਕਰ ਸਕਦੇ ਹਨ ਪਰ ਹੁਣ ਸੰਕਰਮਿਤ ਵਿਅਕਤੀ ਦਾ ਗੁੱਪ-ਚੁੱਪ ਤਰੀਕੇ ਨਾਲ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ, ਸ਼ਾਇਦ ਅਜਿਹਾ ਡਰ ਕਾਰਨ ਹੈ।
ਜੀਵਨ ਅਤੇ ਮੌਤ ਬਾਰੇ ਪ੍ਰਸ਼ਨ ਭਾਰਤੀ ਸਮਾਜ ਨੂੰ ਹੋਰ ਸਮਾਜਾਂ ਦੀ ਤਰ੍ਹਾਂ ਹੀ ਝੰਜੋੜ ਰਹੇ ਹਨ ਕਿਉਂਕਿ ਇਸ ਮਹਾਂਮਾਰੀ ਨੂੰ ਸਮਝਣਾ ਮੁਸ਼ਕਲ ਹੈ। ਸਾਡੇ ਦੇਸ਼ ਵਿੱਚ ਕੀ ਹੋਵੇਗਾ? ਕੀ ਮਹਾਂਮਾਰੀ ਵਧ ਰਹੀ ਹੈ ਜਾਂ ਸਾਨੂੰ ਝੰਜੋੜ ਰਹੀ ਹੈ-ਅਸਲ ਵਿੱਚ ਕਿੰਨੇ ਲੋਕ ਮਰ ਰਹੇ ਹਨ? ਇਨ੍ਹਾਂ ਵਿੱਚੋਂ ਕਈ ਪ੍ਰਸ਼ਨ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲੋਂ ਵੱਖ ਕਰਦੇ ਹਨ। ਇਸ ਲਈ ਕਈਆਂ ਮਹਾਂਮਾਰੀ ਵਿਗਿਆਨੀਆਂ ਤੇ ਗਣਿਤ ਮਾਹਿਰਾਂ ਨੇ ਮਸਨੂਈ ਬੌਧਿਕਤਾ ਦਾ ਉਪਯੋਗ ਕੀਤਾ ਹੈ, ਇੰਜਨੀਅਰਾਂ ਅਤੇ ਹੋਰਾਂ ਨੇ ਇਸ ਮੁੱਦੇ ’ਤੇ ਆਪਣੀ ਬੁੱਧੀ ਅਤੇ ਗਿਆਨ ਨੂੰ ਮਹੱਤਵ ਦਿੱਤਾ ਹੈ, ਪਰ ਇਸ ਨੇ ਕਿਸੇ ਨੂੰ ਵੀ ਅਸਲ ਵਿੱਚ ਸਮਝਦਾਰ ਨਹੀਂ ਬਣਾਇਆ ਹੈ।
ਕੀ ਕੋਰੋਨਾਵਾਇਰਸ ਸਮਾਜ ਦਾ ਸਭ ਤੋਂ ਵੱਡਾ ਕਾਤਲ ਹੈ? ਉਨ੍ਹਾਂ ਹੋਰ ਕਾਰਨਾਂ ਬਾਰੇ ਸੋਚੋ ਜੋ ਸਾਡੀ ਮੌਤ ਦੀ ਦਰ ਨੂੰ ਵਧਾ ਰਹੇ ਹਨ-ਕੈਂਸਰ, ਸੜਕ ਦੁਰਘਟਨਾਵਾਂ, ਹਾਈ ਬਲੱਡ ਪ੍ਰੈਸ਼ਰ ਵਰਗੇ ਸਹਿ ਰੋਗ ਅਤੇ ਹੋਰ, ਇਹ ਸਭ ਕੀ ਹਨ? ਕੀ ਇਹ ਓਨੇ ਹੀ ਵਿਅਕਤੀਆਂ ਨੂੰ ਮਾਰ ਰਹੇ ਹਨ ਜਿੰਨੇ ਉਦੋਂ ਸਨ ਜਦੋਂ ਦੁਨੀਆ ਵਿੱਚ ਕੋਈ ਕੋਰੋਨਾਵਾਇਰਸ ਨਹੀਂ ਸੀ? ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਜਦੋਂ ਸਾਡੇ ਆਸਮਾਨ ਵਿੱਚ ਹਨੇਰਾ ਸੀ, ਹਵਾ ਪ੍ਰਦੂਸ਼ਿਤ ਸੀ ਅਤੇ ਆਵਾਜਾਈ ਦੀ ਭਰਮਾਰ ਸੀ ਅਤੇ ਜਦੋਂ ਲੋਕਾਂ ਦਾ ‘ਸੜਕ ’ਤੇ ਇੱਕ ਲੇਨ’ ਅਪਣਾਉਣ ਦਾ ਮਨ ਨਹੀਂ ਕਰਦਾ ਹੁੰਦਾ ਸੀ।
ਇਸ ਦੇ ਪ੍ਰਭਾਵ ਸਬੰਧੀ ਪਤਾ ਕਰਨ ਬਾਰੇ ਸਾਡੇ ਕੋਲ ਸਿਵਾਏ ਗੱਲਾਂ ਬਾਤਾਂ ਦੇ ਕੋਈ ਅੰਕੜੇ ਨਹੀਂ ਹਨ। ਹੁਣ ਕਿਉਂਕਿ ਲੋਕ ਸੜਕਾਂ ’ਤੇ ਨਹੀਂ ਜਾ ਸਕਦੇ, ਇਸ ਲਈ ਲੌਕਡਾਊਨ ਅਤੇ ਪੁਲਿਸ ਦੇ ਪ੍ਰਕੋਪ ਤੋਂ ਬਚਣ ਦੌਰਾਨ ਸੜਕ ’ਤੇ ਮਰਨ ਵਾਲੇ ਕੁਝ ਪਰਵਾਸੀਆਂ ਨੂੰ ਛੱਡ ਕੇ ਕੋਈ ਦੁਰਘਟਨਾ ਨਹੀਂ ਹੁੰਦੀ। ਪੰਜਾਬ ਤੋਂ ਇੱਕ ਰਿਪੋਰਟ ਆਈ ਸੀ ਕਿ ਇੱਕ ਪੁਲਿਸ ਮੁਲਾਜ਼ਮ ਦੀ ਦੁਰਘਟਨਾ ਵਿੱਚ ਉਦੋਂ ਜਾਨ ਚਲੇ ਗਈ ਜਦੋਂ ਇੱਕ ਤੇਜ਼ ਰਫ਼ਤਾਰ ‘ਸਨਕੀ’ ਵਾਹਨ ਚਾਲਕ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਤਰ੍ਹਾਂ ਦੀਆਂ ਵਚਿੱਤਰ ਘਟਨਾਵਾਂ ਨੂੰ ਛੱਡ ਕੇ ਬਾਕੀ ਹਾਦਸੇ ਹੁਣ ਬਿਲਕੁਲ ਠੱਪ ਹੋ ਗਏ।
ਸੰਜੇ ਕਪੂਰ