ETV Bharat / bharat

ਅਸਾਮ: ਬਾਰਕ ਨਦੀ 'ਚ ਵਧਿਆ ਪਾਣੀ ਦਾ ਪੱਧਰ, ਮੀਂਹ ਪੈਣ ਕਾਰਨ ਬਣੇ ਹੜ੍ਹ ਵਰਗੇ ਹਾਲਾਤ

author img

By

Published : Jul 20, 2020, 12:03 PM IST

ਅਸਾਮ ਵਿੱਚ ਕਚਰ ਜ਼ਿਲ੍ਹੇ ਵਿੱਚੋਂ ਲੰਘ ਰਹੀ ਬਾਰਕ ਨਦੀ ਦੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ ਅਤੇ ਹੋਰ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਹੋ ਸਕਦੀ ਹੈ। ਸੂਬੇ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ।

ਬਾਰਾਕ ਨਦੀ 'ਚ ਵਧਿਆ ਪਾਣੀ ਦਾ ਪੱਧਰ, ਮੀਂਹ ਪੈਣ ਕਾਰਨ ਬਣੇ ਹੜ੍ਹ ਵਰਗੇ ਹਾਲਾਤ

ਗੁਹਾਟੀ: ਆਸਾਮ ਵਿੱਚ ਜਿੱਥੇ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਉਥੇ ਹੀ ਬ੍ਰਹਮਪੁੱਤਰ ਸਣੇ ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ, ਪਰ ਕਾਚਰ ਜ਼ਿਲ੍ਹੇ ਵਿਚੋਂ ਲੰਘਦੀ ਬਾਰਕ ਨਦੀ ਦੇ ਪਾਣੀ ਦਾ ਪੱਧਰ ਹਾਲ ਹੀ ਦੇ ਦਿਨਾਂ ਵਿਚ ਵੱਧ ਰਿਹਾ ਹੈ। ਬ੍ਰਹਮਪੁੱਤਰ ਨਦੀ ਦੇ ਓਵਰਫਲੋਅ ਹੋ ਜਾਣ ਨਾਲ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ ਜਿਸ ਕਾਰਨ ਚਿੱਕੜ-ਚਿੱਕੜ ਹੋ ਗਿਆ ਹੈ ਅਤੇ ਲੱਖਾਂ ਲੋਕਾਂ ਦਾ ਉਜਾੜਾ ਹੋ ਗਿਆ ਹੈ।

ਬਾਰਕ ਨਦੀ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੇ ਸੂਬੇ ਅਤੇ ਕੇਂਦਰੀ ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ 'ਚ ਹੈ ਅਤੇ ਅੱਗੇ ਬਾਰਿਸ਼ ਹੋਣ ਨਾਲ ਖੇਤਰ ਵਿੱਚ ਹੜ੍ਹ ਵਰਗੀ ਸਥਿਤੀ ਹੋ ਸਕਦੀ ਹੈ।

ਇਸ ਦੌਰਾਨ ਸੂਬੇ ਦੇ ਜਲ ਸਰੋਤ ਵਿਭਾਗ ਦੇ ਇੱਕ ਕਰਮਚਾਰੀ ਨੇ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਜਦੋਂ ਕਿ ਜ਼ਿਲ੍ਹੇ ਵਿੱਚ ਦਰਿਆ ਦੇ ਪਾਣੀ ਕਾਰਨ ਹੜ੍ਹਾਂ ਦੀ ਕੋਈ ਖ਼ਬਰ ਨਹੀਂ ਆਈ ਹੈ, ਜੇਕਰ ਬਾਰਿਸ਼ ਦਾ ਪਾਣੀ ਬਾਰਕ ਨਦੀ ਵਿੱਚ ਦਾਖ਼ਲ ਹੋ ਜਾਂਦਾ ਹੈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਅਸੀਂ ਕੇਂਦਰੀ ਜਲ ਕਮਿਸ਼ਨ ਨਾਲ ਕੰਮ ਕਰ ਰਹੇ ਹਾਂ। ਕੋਵਿਡ -19 ਦੌਰਾਨ ਵੀ ਅਸੀਂ ਆਪਣੀ ਡਿਊਟੀ ਨਿਭਾਉਣ ਲਈ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਅੰਨਪੂਰਣਾ ਘਾਟ ਦੇ ਪਾਣੀ ਦਾ ਪੱਧਰ ਦੋ-ਤਿੰਨ ਦਿਨ ਪਹਿਲਾਂ ਖ਼ਤਰੇ ਦੇ ਪੱਧਰ ਤੋਂ ਲਗਭਗ 30 ਸੈਟੀਮੀਟਰ ਵੱਧ ਗਿਆ ਸੀ, ਪਰ ਹੁਣ ਇਹ ਘੱਟ ਗਿਆ ਹੈ ਅਤੇ ਖ਼ਤਰੇ ਦੇ ਪੱਧਰ ਤੋਂ ਹੇਠਾਂ ਹੈ। ਬਾਰਾਕ ਨਦੀ ਦਾ ਪਾਣੀ ਇਸ ਸਮੇਂ ਖ਼ਤਰੇ ਦੇ ਪੱਧਰ ਤੋਂ ਲਗਭਗ ਇਕ ਮੀਟਰ ਹੇਠਾਂ ਹੈ। ਉਨ੍ਹਾਂ ਕਿਹਾ ਕਿ ਨਦੀ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਜਿਹੜੀਆਂ ਚੁਣੌਤੀਆਂ ਹੋ ਸਕਦੀਆਂ ਹਨ, ਉਨ੍ਹਾਂ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।

ਸੂਬੇ ਦੇ ਆਪਦਾ ਪ੍ਰਬੰਧਨ ਅਥਾਰਟੀ (ASDMA) ਨੇ ਐਤਵਾਰ ਨੂੰ ਕਿਹਾ ਕਿ ਆਸਾਮ ਵਿੱਚ ਘੱਟ ਹੜ੍ਹਾਂ ਕਾਰਨ ਘੱਟੋ ਘੱਟ 84 ਲੋਕਾਂ ਦੀਆਂ ਜਾਨਾਂ ਗਈਆਂ ਹਨ। ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਮੰਤਰੀਆਂ, ਕੇਸ਼ਬ ਮਹੰਤਾ ਅਤੇ ਪਿਯੂਸ਼ ਹਜ਼ਾਰੀਕਾ ਨਾਲ ਐਤਵਾਰ ਨੂੰ ਮੋਰੀਗਾਓਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਸੋਨੋਵਾਲ ਨੇ ਹੜ੍ਹ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਹੜ੍ਹ ਪੀੜਤਾਂ ਦੇ ਹਰ ਇੱਕ ਰਿਸ਼ਤੇਦਾਰ ਨੂੰ ਮੁੱਖ ਮੰਤਰੀ ਨੇ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ (ASDMA) ਵੱਲੋਂ ਜਾਰੀ ਇੱਕ ਹੜ੍ਹਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਹਮਪੁੱਤਰਾ ਨਦੀ ਸੂਬੇ 'ਚ ਕਈ ਥਾਵਾਂ 'ਤੇ ਖ਼ਤਰੇ ਦੇ ਪੱਧਰ ਤੋਂ ਉੱਪਰ ਵਹਿ ਰਹੀ ਹੈ ਅਤੇ ਹੁਣ ਤੱਕ ਕੁੱਲ 24 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਮਾਲ ਸਰਕਲਾਂ ਦੀ ਕੁੱਲ ਗਿਣਤੀ 70 ਹੈ ਅਤੇ 2,400 ਤੋਂ ਵੱਧ ਪਿੰਡ ਹੜ ਨਾਲ ਤਬਾਹ ਹੋਏ ਹਨ।

ਰਿਪੋਰਟ ਮੁਤਾਬਕ, ਹੜ੍ਹ ਨਾਲ ਕੁੱਲ 25,29,312 ਲੋਕ ਅਤੇ 1,12,138.99 ਹੈਕਟੇਅਰ ਫਸਲ ਖੇਤਰ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਹੁਣ ਤੱਕ 521 ਰਾਹਤ ਕੈਂਪ ਖੋਲ੍ਹੇ ਹਨ ਜੋ ਇਸ ਵੇਲੇ 50,559 ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ। ਆਸਾਮ ਵਿੱਚ ਐਤਵਾਰ ਤੱਕ ਆਏ ਭਾਰੀ ਹੜ੍ਹਾਂ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਖੇ 9 ਗੈਂਡਿਆਂ ਸਮੇਤ 108 ਦੇ ਕਰੀਬ ਜਾਨਵਰਾਂ ਦੀ ਮੌਤ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.