ਨਵੀਂ ਦਿੱਲੀ: ਦਿੱਲੀ ਸਕੱਤਰੇਤ ਵਿੱਚ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਆਪਣਾ ਕਾਜਰਭਾਰ ਸਾਂਭ ਲਿਆ ਹੈ। ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ।
-
Arvind Kejriwal takes charge as the Chief Minister of Delhi, at Delhi Secretariat. pic.twitter.com/GQTFmjk3oH
— ANI (@ANI) February 17, 2020 " class="align-text-top noRightClick twitterSection" data="
">Arvind Kejriwal takes charge as the Chief Minister of Delhi, at Delhi Secretariat. pic.twitter.com/GQTFmjk3oH
— ANI (@ANI) February 17, 2020Arvind Kejriwal takes charge as the Chief Minister of Delhi, at Delhi Secretariat. pic.twitter.com/GQTFmjk3oH
— ANI (@ANI) February 17, 2020
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਆਪਣਾ ਅਹੁਦਾ ਸਾਂਭ ਲਿਆ ਹੈ। ਹੁਣ ਤੋਂ ਥੋੜਾ ਵੇਲਾ ਬਾਅਦ ਹੀ ਕੇਜਰੀਵਾਲ 3.0 ਸਰਕਾਰ ਦੀ ਪਹਿਲੀ ਕੈਬਿਨੇਟ ਮੀਟਿੰਗ ਹੋਣ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਦਿੱਲੀ ਦੀਆਂ ਚੋਣਾਂ ਵਿੱਚ 62 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਤੀਜੀ ਵਾਰ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਲੰਘੇ ਕੱਲ੍ਹ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਕਈ ਮੰਤਰੀਆਂ ਨੇ ਆਪਣੇ ਅਹੁਦੇ ਦਾ ਹਲਫ਼ ਲਿਆ ਹੈ।