ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਚੋਣ ਮੈਦਾਨ ਵਿੱਚ ਹਿੱਸਾ ਲੈਣ ਲਈ ਜੋੜੀਦਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਕਰਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਗਠਜੋੜ ਕੀਤੇ ਜਾਣ ਬਾਰੇ ਕਿਹਾ ਹੈ।
ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦੇਸ਼ ਦੇ ਲੋਕ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ ‘ਚ ਜੇਜੇਪੀ, ਆਪ ਅਤੇ ਕਾਂਗਰਸ ਇੱਕਠੇ ਚੋਣ ਲੜਦੇ ਹਨ ਤਾਂ ਹਰਿਆਣਾ ਦੀ ਦੱਸ ਸੀਟਾਂ ਤੇ ਭਾਜਪਾ ਹਾਰੇਗੀ। ਰਾਹੁਲ ਗਾਂਧੀ ਜੀ ਇਸ ‘ਤੇ ਵਿਚਾਰ ਕਰਨ।
ਕੇਜਰੀਵਾਲ ਦੇ ਇਸ ਟਵੀਟ ਤੋਂ ਹਰਿਆਣਾ ਵਿੱਚ ਨਵੀਂ ਰਾਜਨੀਤਕ ਤਸਵੀਰ ਬਣਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਹਲਾਂਕਿ ਰਾਜਨੀਤਕ ਮਾਹਿਰਾਂ ਨੇ ਅਜਿਹਾ ਹੋਣ ਤੋਂ ਇਨਕਾਰ ਕੀਤਾ ਹੈ।
ਇਸ ਟਵੀਟ ਦੇ ਕੁਝ ਸਮੇਂ ਮਗਰੋਂ ਹੀ ਕਾਂਗਰਸ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ। ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਅਸੀਂ ਕਿਸੇ ਨਾਲ ਵੀ ਗਠਜੋੜ ਕਰਕੇ ਚੋਣ ਨਹੀਂ ਲੜਾਂਗੇ ਅਤੇ ਜੇਜੇਪੀ ਨਾਲ ਤਾਂ ਕਦੇ ਵੀ ਨਹੀਂ। ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਇਕੱਲੇ ਹੀ ਲੋਕਸਭਾ ਚੋਣਾਂ ਦੀਆਂ ਦੱਸ ਸੀਟਾਂ ਉੱਤੇ ਜਿੱਤ ਹਾਸਲ ਕਰੇਗੀ।
ਹਰਿਆਣਾ ਦੇ ਮੁੱਖ ਮੱਤਰੀ ਮਨੋਹਰ ਲਾਲ ਖੱਟਰ ਨੇ ਵੀ ਕੇਜਰੀਵਾਲ ਦੇ ਟਵੀਟ 'ਤੇ ਤੰਜ਼ ਕੱਸਿਆ। ਗ਼ਾਲਿਬ ਦਾ ਸ਼ੇਅਰ ਪੜਦੇ ਹੋਏ ਕਿਹਾ ਕਿ ਗ਼ਾਲਿਬ ਖ਼ਿਆਲ ਚੰਗਾ ਹੈ, ਪਰ ਉਹ ਖ਼ਿਆਲੀ ਪੁਲਾਵ ਪਕਾ ਰਹੇ ਹਨ।