ਨਵੀਂ ਦਿੱਲੀ: ਵਕੀਲਾਂ ਦੇ ਪਰਿਵਾਰ ਵਿੱਚ ਜੰਮੇਂ ਭਾਜਪਾ ਆਗੂ ਅਰੁਣ ਜੇਟਲੀ ਨੂੰ ਬਚਪਨ ਤੋਂ ਹੀ ਕਾਨੂੰਨ ਅਤੇ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ। ਜੇਟਲੀ ਨੇ 1974 'ਚ ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਪ੍ਰਧਾਨ ਵਜੋਂ ਜਿੱਤ ਹਾਸਲ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਆਪਣੇ ਰਾਜਨੀਤੀਕ ਜੀਵਨ ਦੀ ਸ਼ੁਰੂਆਤ ਕਰ ਲਈ ਸੀ।
ਜਨਤਾ ਪਾਰਟੀ ਦੀ ਲਹਿਰ 'ਚ ਵੀ ਰਹੇ ਸੀ ਸ਼ਾਮਲ
ਇਸ ਦੌਰਾਨ ਉਹ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਲਹਿਰ ਵਿੱਚ ਸ਼ਾਮਲ ਹੋ ਗਏ। ਇਸ ਮੁਹਿੰਮ ਵਿੱਚ ਜਨਤਾ ਪਾਰਟੀ ਨੇ ਉੱਚ ਅਧਿਕਾਰੀਆਂ ਦੁਆਰਾ ਕੀਤਾ ਜਾ ਰਿਹਾ ਬੁਰਾ ਵਤੀਰਾ ਅਤੇ ਭ੍ਰਿਸ਼ਟਾਚਾਰ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ। ਜੇਟਲੀ ਨੂੰ ਭਾਜਪਾ ਨੇ ਵਿਦਿਆਰਥੀ ਸੰਗਠਨ ਦੀ ਤਾਲਮੇਲ ਕਮੇਟੀ ਦਾ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਅਰੁਣ ਜੇਟਲੀ ਦਾ ਵਿਆਹ ਸੰਗੀਤਾ ਜੇਟਲੀ ਨਾਲ ਹੋਇਆ ਸੀ ਜੋ ਕਿ ਗਿਰੀਧਰ ਲਾਲ ਡੋਗਰਾ ਤੇ ਸ਼ਕੁੰਤਲਾ ਡੋਗਰਾ ਦੀ ਧੀ ਹੈ। ਜੇਟਲੀ ਦੇ ਦੋ ਬੱਚੇ ਹਨ ਸੋਨਾਲੀ ਜੇਟਲੀ ਅਤੇ ਰੋਹਨ ਜੇਟਲੀ ਤੇ ਦੋਵੇਂ ਵਕੀਲ ਹਨ।