ETV Bharat / bharat

ਜਾਸੂਸੀ ਦੇ ਦੋਸ਼ਾਂ 'ਚ ਸਿੱਖ ਰੈਜੀਮੈਂਟ ਦਾ ਸਿਪਾਹੀ ਦਸਤਾਵੇਜ਼ ਸਣੇ ਗ੍ਰਿਫ਼ਤਾਰ - india

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਭਾਰਤੀ ਫ਼ੌਜ ਦੇ ਇੱਕ ਸਿਪਾਹੀ ਨੂੰ ਜਾਸੂਸੀ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਪੁਲਿਸ ਨੇ ਸਿਪਾਹੀ ਨੂੰ ਗ੍ਰਿਫ਼ਤਾਰ ਕਰਕੇ ਸੁਰੱਖਿਆ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।

ਗ੍ਰਿਫਤਾਰ ਭਾਰਤੀ ਫ਼ੌਜ ਦਾ ਸਿਪਾਹੀ
author img

By

Published : May 9, 2019, 9:39 PM IST

ਅੰਮ੍ਰਿਤਸਰ: ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਫ਼ੌਜ ਵਿੱਚ ਤਾਇਨਾਤ ਇੱਕ ਸਿਪਾਹੀ ਨੂੰ ਜਾਸੂਸੀ ਕਰਨ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਸਿਪਾਹੀ 3 ਸਿੱਖ ਰੈਜੀਮੈਂਟ ਬਟਾਲੀਅਨ ਦਾ ਹੈ ਅਤੇ ਸ਼੍ਰੀਨਗਰ ਵਿੱਚ ਤਾਇਨਾਤੀ 'ਤੇ ਸੀ। ਮੁਲਜ਼ਮ ਦਾ ਨਾਂਅ ਮਲਕੀਤ ਸਿੰਘ ਦੱਸਿਆ ਜਾ ਰਿਹਾ ਹੈ। ਮਲਕੀਤ ਸਿੰਘ ਕਰਿੰਡਾ ਥਾਣਾ ਖੇਤਰ ਦੇ ਮੋਹਾਵਾ ਪਿੰਡ ਦਾ ਰਹਿਣ ਵਾਲਾ ਹੈ। ਮਲਕੀਤ ਸਿੰਘ ਤੋਂ ਪੁਲਿਸ ਨੇ ਟਰੇਨਿੰਗ ਮੈਨੂਅਲ, 3 ਮੋਬਾਈਲ, ਕੁੱਝ ਫ਼ੋਟੋਆਂ ਅਤੇ ਸੁਰੱਖਿਆ ਸਬੰਧੀ ਕਾਗਜ਼ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮਲਕੀਤ ਸਿੰਘ ਤੋਂ ਨਕਸ਼ਾ ਵੀ ਬਰਾਮਦ ਹੋਇਆ ਹੈ।

ਜਾਸੂਸੀ ਕਰਨ ਦੇ ਦੋਸ਼ 'ਚ ਸਿੱਖ ਰੈਜੀਮੈਂਟ ਦਾ ਸਿਪਾਹੀ ਗ੍ਰਿਫਤਾਰ

ਪੁਲਿਸ ਦਾ ਕਹਿਣਾ ਹੈ ਕਿ ਮਲਕੀਤ ਸਿੰਘ ਦਾ ਸਬੰਧ ਕਿਸ ਨਾਲ ਹੈ ਅਤੇ ਉਹ ਕਿਸ ਲਈ ਜਸੂਸੀ ਕਰ ਰਿਹਾ ਸੀ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ। ਮਲਕੀਤ ਸਿੰਘ ਦੀ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ਼ ਹੋ ਸਕੇਗਾ।

Intro:Body:

jkhjk

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.