ਨਵੀਂ ਦਿੱਲੀ : ਸ਼ਹੀਦੀ ਦਿਵਸ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਟਵੀਟ ਰਾਹੀਂਸ਼ਰਧਾਜਲੀ ਦਿੱਤੀ ।
ਪਾਰਟੀ ਨੇ ਆਪਣੇ ਟਵੀਟ ਵਿੱਚ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਭਗਤ ਸਿੰਘ ਦੀ ਇੱਕ ਲਾਈਨ ਲਿੱਖੀ ਹੈ ," ਮਰ ਕੇ ਭੀ ਨਾ ਨਿਕਲੇਗੀ ਦਿਲ ਸੇ ਵਤਨ ਕੀ ਉਲਫ਼ਤ , ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ। "
23 ਮਾਰਚ ਨੂੰ ਦਿੱਤੀ ਗਈ ਸੀ ਫ਼ਾਸੀ ਦੀ ਸਜ਼ਾ
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ 23 ਮਾਰਚ ਸਾਲ 1931 'ਚ ਲੱਖਪਤ ਜੇਲ੍ਹ ਜੋ ਕਿ ਮੌਜੂਦਾ ਸਮੇਂ ਲਾਹੌਰ ( ਪਾਕਿਸਤਾਨ) ਵਿੱਚ ਹੈ ਉਥੇ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਉੱਤੇ ਬਰਤਾਨੀਆ ਸਰਕਾਰ ਦਾ ਵਿਰੋਧ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ 23 ਸਾਲ ਸੀ। ਸ਼ਹੀਦ ਭਗਤ ਸਿੰਘ ਦਾ ਮੰਨਣਾ ਸੀ ਕਿ ਆਜ਼ਾਦੀ ਮੰਗਣ ਨਾਲੋਂ ਚੰਗਾ ਹੈ ਕਿ ਇਸ ਨੂੰ ਹਥਿਆਰਬੰਦ ਸੰਘਰਸ਼ ਦੀ ਤਾਕਤ ਨਾਲ ਖ਼ੋਹ ਲਿਆ ਜਾਵੇ।