ਚਿਤੂਰ : ਇੱਥੋਂ ਦੇ ਕਾਮਤਾਮੁਰੂ ਪਿੰਡ ਵਿੱਚ ਰਵਾਇਤੀ ਬਲਦਾਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ 'ਚ ਲੋਕ ਆਪਣੇ ਪਾਲਤੂ ਬਲਦਾਂ ਨੂੰ ਰੰਗੀਨ ਕਪੜੇ ਅਤੇ ਗਹਿਣਿਆਂ ਨਾਲ ਸਜਾ ਕੇ ਪਿੰਡ ਦੀ ਸੈਰ 'ਤੇ ਲਿਜਾਂਦੇ ਹਨ।
ਇਸ ਤਿਉਹਾਰ ਨੂੰ ਮਨਾਏ ਜਾਣ ਦੇ ਦੌਰਾਨ ਗੁੱਸੇ ਹੋਏ ਬਲਦਾਂ 'ਤੇ ਕਾਬੂ ਪਾਉਣ ਲਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ। ਬਲਦਾਂ ਨੂੰ ਇੱਕ ਲੰਮੀ ਚੇਨ ਨਾਲ ਬੰਨਿਆ ਹੈ ਤਾਂ ਜੋ ਬਲਦਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਇਸ ਚੇਨ ਨਾਲ ਬੰਨੇ ਗਏ ਬਲਦਾਂ ਨੂੰ ਕਾਬੂ ਕਰਨ ਲਈ ਭਾਰੀ ਗਿਣਤੀ ਵਿੱਚ ਸਰੀਰਕ ਸਮਰਥਾ ਦੀ ਲੋੜ ਹੁੰਦੀ ਹੈ ਇਸ ਲਈ ਬਹੁਤ ਸਾਰੇ ਨੌਜਵਾਨ ਇਸ ਚੇਨ ਨੂੰ ਫੜ ਕੇ ਬਲਦਾਂ ਦੇ ਨਾਲ-ਨਾਲ ਚੱਲਦੇ ਹਨ।
ਇਸ ਤਿਉਹਾਰ ਲਈ ਚਿਤੂਰ ਦੇ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਬਲਦਾਂ ਦੇ ਇਸ ਤਿਉਹਾਰ ਨੂੰ ਵੇਖਣ ਲਈ ਨੇੜਲੇ ਪਿੰਡਾਂ ਤੋਂ ਲੋਕ ਭਾਰੀ ਗਿਣਤੀ ਵਿੱਚ ਇਥੇ ਪੁਜੇ।