ਨਵੀਂ ਦਿੱਲੀ: ਕੋਰੋਨਾ ਮਾਮਲਿਆਂ ਦਾ ਅੰਕੜਾ ਦਿਨ-ਬ-ਦਿਨ ਦਿੱਲੀ ਵਿੱਚ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਟੈਸਟਿੰਗ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕੁਝ ਲੋਕ ਅਜਿਹੇ ਹਨ ਜੋ ਪੌਜ਼ੀਟਿਵ ਹੁੰਦੇ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ। ਇਸ ਲਈ ਦਿੱਲੀ ਸਰਕਾਰ ਨੇ ਸੀਰੋ ਸਰਵੇ ਦੀ ਸ਼ੁਰੂਆਤ ਕੀਤੀ ਹੈ ਹੁਣ ਇਸ ਸੀਰੋ ਸਰਵੇ ਦਾ ਤੀਜਾ ਪੜਾਅ ਚਲ ਰਿਹਾ ਹੈ। ਇਸ ਸੀਰੋ ਸਰਵੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਅਜਿਹੇ ਲੋਕ ਹਨ ਜਿਨ੍ਹਾਂ ਦੇ ਸਰੀਰ ਵਿੱਚ ਕੋਰੋਨਾ ਐਂਟੀਬਾਡੀਜ਼ ਬਣ ਗਈ ਹੈ।
ਸੀਰੋ ਸਰਵੇ ਦੇ ਤਹਿਤ ਆਰਐਸਐਲ ਹਸਪਤਾਲ ਵਿੱਚ ਕੰਮ ਕਰ ਰਹੇ ਡਾਕਟਰਾਂ, ਹੈਲਥ ਕੇਅਰ ਵਰਕਰਾਂ ਦਾ ਟੈਸਟ ਕੀਤਾ ਗਿਆ ਜਿਸ ਵਿੱਚੋਂ ਕੁਝ ਡਾਕਟਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਜਦਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ ਸੀ।
ਸਪਤਾਲ ਦੇ ਡਾਕਟਰ ਸਕਸ਼ਮ ਮਿੱਤਲ ਨੇ ਕਿਹਾ ਕਿ ਦਿੱਲੀ ਦੇ ਤੀਜੇ ਸੀਰੋ ਸਰਵੇ ਵਿੱਚ ਰਾਜਧਾਨੀ ਦੇ ਸਾਰੇ 11 ਜ਼ਿਲ੍ਹਿਆਂ ਤੋਂ 17 ਹਜ਼ਾਰ ਤੋਂ ਵੱਧ ਨਮੂਨੇ ਲਏ ਗਏ ਹਨ। ਦੂਜੇ ਸਰਵੇਖਣ ਤੋਂ ਪਹਿਲਾਂ, ਐਂਟੀਬਾਡੀਜ਼ 29.1 ਪ੍ਰਤੀਸ਼ਤ ਲੋਕਾਂ ਵਿੱਚ ਵਿਕਸਤ ਪਾਏ ਗਏ ਸਨ। ਵਧੇਰੇ ਲੋਕਾਂ ਵਿੱਚ ਐਂਟੀਬਾਡੀਜ਼ ਦੀ ਖੋਜ ਦਾ ਅਰਥ ਹੈ ਹਰਡ ਇਮਿਊਨਿਟੀ ਵੱਲ ਵਧਣ ਦਾ ਇਸ਼ਾਰਾ।
ਉਨ੍ਹਾਂ ਕਿਹਾ ਕਿ ਸੀਰੋ ਸਰਵੇ ਦੇ ਜਰੀਏ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਕਿੰਨੀ ਆਬਾਦੀ ਇਸ ਮਹਾਂਮਾਰੀ ਦੀ ਚਪੇਟ ਵਿੱਚ ਹੈ ਅਤੇ ਮਹਾਂਮਾਰੀ ਦੇ ਕਿੰਨੇ ਐਂਟੀਬਾਡੀਜ਼ ਵਿਕਸਤ ਹੋਏ ਹਨ। ਜੇਕਰ ਜ਼ਿਆਦਾਤਰ ਆਬਾਦੀ ਵਿੱਚ ਐਂਟੀਬਾਡੀਜ਼ ਪਾਈ ਜਾਂਦੀ ਹੈ ਤਾਂ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਹਰਡ ਇਮਿਊਨਿਟੀ ਆ ਗਈ ਹੈ।
ਅਜਿਹੀ ਸਥਿਤੀ ਵਿੱਚ ਅਸੀਂ ਇਹ ਅੰਦਾਜਾ ਲਗਾਉਂਦੇ ਹਾਂ ਕਿ ਮਹਾਂਮਾਰੀ ਸਾਡੇ ਕੰਟਰੋਲ ਵਿੱਚ ਹੈ ਪਰ ਦਿੱਲੀ ਵਿੱਚ ਸਿਰਫ਼ 29.1 ਫੀਸਦ ਮਰੀਜ਼ਾਂ ਵਿੱਚ ਐਂਟੀਬਾਡੀਜ਼ ਪਾਈ ਗਈ ਹੈ।