ਨਵੀ ਦਿੱਲੀ: ਅੱਗਰਵਾਲ ਸਮਾਜ ਦੇ ਲੋਕਾਂ ਦਾ ਵੋਟਰਾਂ ਲਿਸਟ ਤੋਂ ਨਾਮ ਹਟਾਉਣ ਦੇ ਅਰੋਪਾਂ 'ਚ ਅਪਾਰਿਧਕ ਮਾਨਹਾਨੀ ਦਾ ਮੁਕੱਦਮੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਵਨਿਊ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਪਟੀਸ਼ਨ 'ਚ ਕੇਜਰੀਵਾਲ ਤੋਂ ਇਲਾਵਾ ਅਤਿਸ਼ੀ ਮਾਰਲੇਨਾ, ਮਨੋਜ ਕੁਮਾਰ,ਅਤੇ ਸੁਸ਼ੀਲ ਕੁਮਾਰ ਗੁਪਤਾ ਨੂੰ ਅਰੋਪੀ ਬਣਾਇਆ ਸੀ।
ਐਵਨਿਊ ਕੋਰਟ ਨੇ ਭਾਰਤੀ ਜਨਤਾ ਪਾਰਟੀ ਤੇ ਦਿੱਲੀ 'ਚ ਵੋਟਰ ਸੂਚੀ ਚੋ ਅਗਰਵਾਲ ਵੋਟਰਾਂ ਦਾ ਨਾਮ ਕਟਵਾਉਣ ਦੇ ਅਰੋਪ ਦੇ ਖ਼ਿਲਾਫ ਦਾਇਰ ਅਪਾਰਧਿਕ ਮਾਨਹਾਨੀ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੀ ਹੈ।
ਪਿਛਲੀ 7 ਜੂਨ ਨੂੰ ਕੋਰਟ ਨੇ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤਾ ਸੀ ਪਰ 7 ਜੂਨ ਨੂੰ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾਂ ਆਤਿਸ਼ੀ ਮਾਰਲੇਨਾ,ਮਨੋਜ ਕੁਮਾਰ,ਅਤੇ ਸੁਸ਼ੀਲ ਕੁਮਾਰ ਗੁਪਤਾ ਨੂੰ ਜ਼ਮਾਨਤ ਦਿੱਤੀ ਸੀ.
ਸੀਐਮ ਨੇ ਲਗਾਏ ਸੀ ਵੋਟ ਕੱਟਣ ਦੇ ਆਰੋਪ
ਦੱਸ ਦੇਈਏ ਕਿ ਅਗਰਵਾਲ ਸਮਾਜ ਦੇ ਲੋਕਾਂ ਦੇ ਵੋਟਰ ਸੂਚੀ ਤੋਂ ਨਾਮ ਹਟਾਉਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਕ ਦੂਜੇ ਤੇ ਦੋਸ਼ ਲਗਾਏ ਸੀ ਕੇਜਰੀਵਾਲ ਨੇ ਬੀਜੀਪੀ ਤੇ ਦੋਸ਼ ਲਾਇਆ ਕਿ ਬੀਜੀਪੀ ਨੇ ਦਿੱਲੀ ਦੇ ਕੁੱਲ 8 ਲੱਖ ਬਣੇ ਵੋਟਰਾਂ ਚੋ 4 ਲੱਖ ਦੇ ਨਾਂਅ ਹਟਾ ਦਿੱਤੇ ਹਨ।