ਕਰਨਾਟਕ: ਹਰ ਦਿਨ ਜਦੋਂ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਦੇ ਪਿੰਡ ਅੰਚਤਗੇਰੀ ਵਿੱਚ ਸਕੂਲ ਦੇ ਗੇਟ ਖੁੱਲ੍ਹਦੇ ਹਨ, ਤਾਂ ਇਕ ਵਿਅਕਤੀ ਬੈਗ ਫੜ੍ਹ ਕੇ ਬੱਚਿਆਂ ਦੇ ਆਉਣ ਦੀ ਉਡੀਕ ਵਿਚ ਦੇਖਿਆ ਜਾ ਸਕਦਾ ਹੈ। ਉਹ ਬੱਚਿਆਂ ਤੋਂ ਪਲਾਸਟਿਕ ਦੀਆਂ ਬੋਤਲਾਂ ਤੇ ਬੈਗ ਇਕੱਠਾ ਕਰਦਾ ਹੈ, ਤੇ ਬਦਲੇ ਵਿੱਚ ਉਨ੍ਹਾਂ ਨੂੰ 2 ਰੁਪਏ ਦਿੰਦਾ ਹੈ।
ਪਿੰਡ ਅੰਚਤਗੇਰੀ ਦੀ ਗ੍ਰਾਮ ਪੰਚਾਇਤ ਸ਼ਾਇਦ ਕਰਨਾਟਕ ਦੇ ਪਹਿਲੇ ਕੁਝ ਪਿੰਡਾਂ ਵਿੱਚੋਂ ਇੱਕ ਹੈ, ਜਿਸਨੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਲੜਾਈ ਲੜੀ ਹੈ। ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਸੁਪਨਾ ਵੇਖਣ ਵਾਲੇ ਅੰਚਤਗੇਰੀ ਗ੍ਰਾਮ ਪੰਚਾਇਤ ਦੇ ਪ੍ਰਧਾਨ ਬਸਵਰਾਜ ਬਿਡਨਾਲ ਨੇ ਹੁਣ ਤੱਕ ਸਕੂਲੀ ਬੱਚਿਆਂ ਤੋਂ 16,000 ਪਲਾਸਟਿਕ ਦੀਆਂ ਬੋਤਲਾਂ ਇਕੱਤਰ ਕੀਤੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਮੌਕੇ ਆਯੋਜਿਤ ਸਮਾਰੋਹ' ਚ ਬਸਵਰਾਜ ਨੂੰ ਸਨਮਾਨਿਤ ਕੀਤਾ।
ਬਸਵਰਾਜ, ਜੋ ਕੂੜੇ-ਕਰਕਟ ਦੀ ਵੰਡ ਤੋਂ ਮਾਲੀਆ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ, ਨੇ ਕਿਹਾ ਕਿ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਸ ਕੋਲ ਆ ਕੇ ਪਿੰਡ ਵਿੱਚ ਪਲਾਸਟਿਕ-ਬੈਂਕ ਖੋਲ੍ਹਣ ਦਾ ਸੁਝਾਅ ਦਿੱਤਾ ਹੈ, ਤਾਂ ਕਿ ਪਲਾਸਟਿਕ ਦਾ ਨਿਪਟਾਰਾ ਵਧੇਰੇ ਅਸਾਨੀ ਨਾਲ ਹੋ ਸਕੇ।
ਅਖ਼ੀਰ ਵਿੱਚ, ਪਲਾਸਟਿਕ ਦੀ ਖਪਤ ਨੂੰ ਰੋਕਣ ਲਈ, ਇੱਖੇ ਦੇ ਵਸਨੀਕਾਂ ਨੇ ਵੀ ਬਸਵਰਾਜ ਦਾ ਸਮਰਥਨ ਕੀਤਾ ਤਾਂ ਕਿ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਪਿੰਡ ਵਿੱਚ ਕੋਈ ਪਲਾਸਟਿਕ ਦੀ ਰਹਿੰਦ ਖੂੰਹਦ ਨਹੀਂ ਹੈ।