ਅਲਵਰ : ਗੈਂਗਰੇਪ ਮਾਮਲੇ ਵਿੱਚ ਮੁੱਖ ਮੰਤਰੀ ਵੱਲੋਂ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਗੱਲ ਕਹੀ।
ਪੱਤਰਕਾਰਾਂ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਦੱਸਿਆ ਕਿ ਇਹ ਇੱਕ ਗੰਭੀਰ ਮੁੱਦਾ ਹੈ। ਮੈਂ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹਾਂ, ਸੂਬੇ ਦੇ ਡੀ.ਜੀ.ਪੀ ਖ਼ੁਦ ਇਸ ਮਾਮਲੇ ਜਾਂਚ ਦੀ ਕਮਾਨ ਸੰਭਾਲ ਰਹੇ ਹਨ। ਜਲਦ ਤੋਂ ਜਲਦ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
-
Rajasthan Chief Minister Ashok Gehlot on alleged gang-rape in Alwar: I'm taking this case seriously, state DGP himself is monitoring the case & culprits will be punished. pic.twitter.com/qifcf3twpR
— ANI (@ANI) May 7, 2019 " class="align-text-top noRightClick twitterSection" data="
">Rajasthan Chief Minister Ashok Gehlot on alleged gang-rape in Alwar: I'm taking this case seriously, state DGP himself is monitoring the case & culprits will be punished. pic.twitter.com/qifcf3twpR
— ANI (@ANI) May 7, 2019Rajasthan Chief Minister Ashok Gehlot on alleged gang-rape in Alwar: I'm taking this case seriously, state DGP himself is monitoring the case & culprits will be punished. pic.twitter.com/qifcf3twpR
— ANI (@ANI) May 7, 2019
ਕੀ ਹੈ ਮਾਮਲਾ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਇੱਕ ਦਲਿਤ ਔਰਤ ਨਾਲ 5 ਵਿਅਕਤੀਆਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਆਰੋਪੀਆਂ ਨੇ ਨਾ ਸਿਰਫ ਔਰਤ ਨਾਲ ਗੈਂਗਰੇਪ ਕੀਤਾ ਬਲਕਿ ਉਨ੍ਹਾਂ ਨੇ ਵੀਡੀਓ ਵੀ ਬਣਾਇਆ। ਇਸ ਵੀਡੀਓ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ।