ਨਵੀਂ ਦਿੱਲੀ: ਸਤੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਅਗਾਮੀ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀਆਂ ਬੈਠਕਾਂ ਬਦਲਵੇਂ ਦਿਨਾਂ ਉੱਤੇ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸੰਸਦ ਮੈਂਬਰ ਅਤੇ ਹੋਰ ਅਧਿਕਾਰੀ ਦੋਵੇਂ ਸਦਨਾਂ ਵਿੱਚ ਸਰੀਰਕ ਤੌਰ 'ਤੇ ਮੌਜੂਦ ਰਹਿਣਗੇ।
ਸੂਤਰਾਂ ਨੇ ਕਿਹਾ, 'ਲੋਕ ਸਭਾ ਦੀ ਕਾਰਵਾਈ ਲੋਕ ਸਭਾ ਹਾਲ, ਰਾਜ ਸਭਾ ਹਾਲ ਅਤੇ ਕੇਂਦਰੀ ਹਾਲ ਤੋਂ ਚੱਲਣ ਦੀ ਸੰਭਾਵਨਾ ਹੈ। ਜਦੋਂਕਿ ਰਾਜ ਸਭਾ ਦੀ ਕਾਰਵਾਈ ਰਾਜ ਸਭਾ ਅਤੇ ਲਾਬੀ ਸਮੇਤ ਲੋਕ ਸਭਾ ਹਾਲਾਂ ਤੋਂ ਹੋਵੇਗੀ। ਹਾਲਾਂਕਿ, ਬੈਠਣ ਦੀ ਵਿਵਸਥਾ ਬਾਰੇ ਅੰਤਮ ਫ਼ੈਸਲਾ ਲੈਣਾ ਅਜੇ ਬਾਕੀ ਹੈ।'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਸਤੰਬਰ ਤੋਂ ਮਾਨਸੂਨ ਸੈਸ਼ਨ ਦੇ ਸ਼ੁਰੂ ਕਰਵਾਏ ਜਾਣ ਦੀ ਖ਼ਬਰ ਸੀ। ਦਰਅਸਲ, ਆਖ਼ਰੀ ਬਜਟ ਸੈਸ਼ਨ 23 ਮਾਰਚ ਨੂੰ ਖ਼ਤਮ ਹੋਇਆ ਸੀ, ਅਤੇ ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੇ ਆਦੇਸ਼ ਅਨੁਸਾਰ, ਦੋਵਾਂ ਸੈਸ਼ਨਾਂ ਵਿਚਾਲੇ ਵੱਧ ਤੋਂ ਵੱਧ ਛੇ-ਮਹੀਨੇ ਦਾ ਸਮਾਂ 22 ਸਤੰਬਰ ਨੂੰ ਖ਼ਤਮ ਹੁੰਦਾ ਹੈ।
ਸੰਸਦ ਵਿੱਚ ਤਾਇਨਾਤ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ (ਸੀਸੀਪੀਏ) ਮਾਨਸੂਨ ਸੈਸ਼ਨ ਦੀ ਤਰੀਕ ਤੈਅ ਕਰਨ ਲਈ ਇਸ ਹਫ਼ਤੇ ਬੈਠਕ ਕਰੇਗੀ।
ਸਰਕਾਰ ਸੀਸੀਪੀਏ ਦੀ ਬੈਠਕ ਵਿੱਚ ਆਪਣੇ ਕੰਮਕਾਜ ਦੇ ਵੇਰਵੇ ਵੀ ਸਾਂਝੇ ਕਰੇਗੀ, ਜੋ ਕਿ ਪਿਛਲੇ ਹਫ਼ਤੇ ਹੋਣੀ ਸੀ, ਪਰ ਕੁੱਝ ਕਾਰਨਾਂ ਅਤੇ ਹੋਰ ਅਧਿਕਾਰੀਆਂ ਦੀਆਂ ਰੁਝੇਵਿਆਂ ਕਾਰਨ ਨਹੀਂ ਹੋ ਸਕੀ।
ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਸੰਸਦ ਦਾ ਸੈਸ਼ਨ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਕੋਈ 'ਲਿਖਤੀ ਜਾਣਕਾਰੀ' ਪ੍ਰਾਪਤ ਨਹੀਂ ਹੋਈ ਹੈ।
ਲੋਕ ਸਭਾ ਸਕੱਤਰੇਤ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ‘ਇਹ ਪਤਾ ਹੈ ਕਿ ਮਾਨਸੂਨ ਸੈਸ਼ਨ 23 ਸਤੰਬਰ ਤੋਂ ਪਹਿਲਾਂ ਕਿਸੇ ਵੀ ਸਮੇਂ ਸ਼ੁਰੂ ਹੋਵੇਗਾ। ਕਿਉਂਕਿ ਬੈਠਣ ਦੀ ਵਿਵਸਥਾ ਨੂੰ ਲੈ ਕੇ ਲੋਕ ਸਭਾ ਵਿੱਚ ਤਿਆਰੀਆਂ ਅਜੇ ਵੀ ਵਿਚਾਰ ਅਧੀਨ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਸਤੰਬਰ ਦੇ ਦੂਜੇ ਹਫ਼ਤੇ ਮਾਨਸੂਨ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਸਕਦੀ ਹੈ।
ਸੰਸਦ ਦੇ ਕਈ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਮਿਲੀ ਹੈ ਕਿ ਸੈਸ਼ਨ ਸਤੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ।
ਸੰਸਦ ਦੇ ਸੈਸ਼ਨ ਦਾ ਐਲਾਨ ਅਤੇ ਅਰੰਭਤਾ ਵਿਚਕਾਰ ਆਮ ਤੌਰ ਉੱਤੇ 14 ਦਿਨਾਂ ਦਾ ਫ਼ਰਕ ਹੁੰਦਾ ਹੈ।
ਸੰਸਦ ਮੈਂਬਰ ਹਾਲਾਂਕਿ ਅਜੇ ਇਹ ਗੱਲ ਤੋਂ ਸਪੱਸ਼ਟ ਨਹੀਂ ਹਨ ਕਿ ਦੋਵਾਂ ਸਦਨਾਂ ਦੀ ਕਾਰਵਾਈ ਰੋਜ਼ਾਨਾ ਹੋਵੇਗੀ ਜਾਂ ਨਹੀਂ।
ਵੱਖ-ਵੱਖ ਚੈਂਬਰਾਂ ਵਿਚ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨ ਦੀ ਵਿਵਸਥਾ ਸਪੀਕਰ ਓਮ ਬਿਰਲਾ ਅਤੇ ਲੋਕ ਸਭਾ ਸਕੱਤਰੇਤ ਦੇ ਵਿਚਾਰ ਅਧੀਨ ਹੈ ਅਤੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਮਾਨਸੂਨ ਸੈਸ਼ਨ ਲਈ ਅਗਸਤ ਦੇ ਤੀਜੇ ਹਫ਼ਤੇ ਤੱਕ ਪੂਰੀ ਤਿਆਰੀ ਲਈ ਨਿਰਦੇਸ਼ ਦਿੱਤੇ ਹਨ ਅਤੇ ਅਗਲੇ ਹਫ਼ਤੇ ਤੱਕ ਲੋਕ ਸਭਾ ਵਿੱਚ ਇਸ ਤਰ੍ਹਾਂ ਦੇ ਐਲਾਣ ਕੀਤੇ ਜਾਣ ਦੀ ਉਮੀਦ ਹੈ।
ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰਾਂ ਨੂੰ ਕਈ ਬੈਠਕਾਂ ਤੋਂ ਬਾਅਦ ਜਿਹੜੀ ਸਹਿਮਤੀ ਬਣੀ ਹੈ, ਉਸ ਅਨੁਸਾਰ ਰਾਜ ਸਭਾ ਚੈਂਬਰ ਅਤੇ ਗੈਲਰੀਆਂ ਅਤੇ ਲੋਕ ਸਭਾ ਚੈਂਬਰ ਉਪਰਲੇ ਸਦਨ ਦੇ ਮੈਂਬਰਾਂ ਦੀ ਸੀਟ ਲਈ ਵਰਤੇ ਜਾਣਗੇ।
ਸਾਰੇ ਮੰਤਰੀਆਂ ਸਮੇਤ 60 ਮੈਂਬਰ ਰਾਜ ਸਭਾ ਚੈਂਬਰਾਂ ਵਿੱਚ, 51 ਗੈਲਰੀਆਂ ਵਿੱਚ (ਪਹਿਲੀ ਕਤਾਰ ਨੂੰ ਛੱਡ ਕੇ) ਅਤੇ ਬਾਕੀ 132 ਨੂੰ ਲੋਕ ਸਭਾ ਚੈਂਬਰ ਵਿੱਚ ਬਿਠਾਇਆ ਜਾਵੇਗਾ।
ਲੋਕ ਸਭਾ ਅਧਿਕਾਰੀ ਆਪਣੇ 542 ਮੈਂਬਰਾਂ ਦੇ ਬੈਠਣ ਲਈ ਸੰਸਦ ਭਵਨ ਵਿੱਚ ਸੈਂਟਰਲ ਹਾਲ ਅਤੇ ਬਾਲਯੋਗੀ ਆਡੀਟੋਰੀਅਮ ਦੀ ਵਰਤੋਂ ਕਰ ਸਕਦੇ ਹਨ। ਰਾਜ ਸਭਾ ਮੈਂਬਰ 241 ਹੈ।
ਕੇਂਦਰੀ ਹਾਲ ਦੀ ਵਰਤੋਂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਲਈ ਕੀਤੀ ਜਾਂਦੀ ਹੈ ਅਤੇ ਸੰਸਦ ਮੈਂਬਰ ਆਪੋ-ਆਪਣੇ ਸਦਨਾਂ ਵਿੱਚ ਬਰੇਕ ਦੌਰਾਨ ਉੱਥੇ ਬੈਠਦੇ ਹਨ।
ਲਗਭਗ 800 ਵਿਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਹਾਲ ਸਰੀਰਕ ਦੂਰੀ ਦੇ ਮਾਪਦੰਡ ਨੂੰ ਯਕੀਨੀ ਬਣਾ ਕੇ ਲੋਕ ਸਭਾ ਦੇ ਮੈਂਬਰਾਂ ਲਈ ਕਾਫ਼ੀ ਹੈ।