ETV Bharat / bharat

ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਇਆ ਹੋਰ ਡੂੰਘਾ, ਸਾਰੇ ਮੰਤਰੀਆਂ ਨੇ ਦਿੱਤੇ ਅਸਤੀਫ਼ੇ

ਮੱਧ ਪ੍ਰਦੇਸ਼ ਕੈਬਿਨੇਟ ਦੇ ਸਾਰੇ ਮੰਤਰੀਆਂ ਨੇ ਅਸਤੀਫ਼ੇ ਦਿੱਤੇ। ਦੇਰ ਰਾਤ 10.30 ਵਜੇ ਹੋਈ ਬੈਠਕ 'ਚ ਦਿੱਤੇ ਅਸਤੀਫ਼ੇ। ਅਸਤੀਫ਼ੇ ਹੋਏ ਮਨਜ਼ੂਰ।

ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਇਆ ਹੋਰ ਡੂੰਘਾ

author img

By

Published : Mar 9, 2020, 11:48 PM IST

ਭੋਪਾਲ: ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਦੇਰ ਰਾਤ 10.30 ਵਜੇ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਕਮਲ ਨਾਥ ਨੇ ਸਾਰੇ ਮੰਤਰੀਆਂ ਤੋਂ ਅਸਤੀਫ਼ਾ ਲੈ ਲਿਆ ਹੈ।

  • All the 16 cabinet ministers of #MadhyaPradesh who were present at the meeting with CM Kamal Nath, have tendered their resignations to him which have been accepted. Only 16 cabinet ministers were present at the meeting. https://t.co/VwZWY58T4Z

    — ANI (@ANI) March 9, 2020 " class="align-text-top noRightClick twitterSection" data=" ">

ਬੈਠਕਾਂ ਦਾ ਦੌਰ ਜਾਰੀ

ਇਸ ਸਿਆਸੀ ਸੰਕਟ ਨੂੰ ਲੈ ਕੇ ਅੱਜ ਦਿਨ ਭਰ ਭੋਪਾਲ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚੀ ਰਹੀ। ਭੋਪਾਲ 'ਚ ਦਿਗਵਿਜੈ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਕਮਲ ਨਾਥ ਨੇ ਕੈਬਿਨੇਟ ਦੀ ਬੈਠਕ ਬੁਲਾਈ ਸੀ। ਉੱਥੇ ਹੀ ਦਿੱਲੀ ਵਿੱਚ ਵੀ ਬੈਠਕਾਂ ਦਾ ਦੌਰ ਤੇਜ਼ ਰਿਹਾ। ਨਾਰਾਜ਼ ਜਯੋਤਿਰਾਦਿੱਤਿਆ ਸਿੰਧੀਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਨ 10 ਜਨਪਥ ਪਹੁੰਚੇ। ਉੱਥੇ ਹੀ ਸ਼ਿਵਰਾਜ ਸਿੰਘ ਚੌਹਾਨ, ਅਮਿਤ ਸ਼ਾਹ ਅਤੇ ਨਰਿੰਦਰ ਸਿੰਘ ਤੋਮਰ ਨੇ ਵੀ ਬੈਠਕ ਕੀਤੀ।

ਭਾਜਪਾ ਵਿਧਾਇਕ ਦਲ ਦੀ ਬੈਠਕ

ਸਿਆਸੀ ਹਲਚਲ ਦੌਰਾਨ ਭਾਜਪਾ ਵੱਲੋਂ ਮੰਗਲਵਾਰ ਨੂੰ ਵਿਧਾਇਕ ਦਲ ਦੀ ਬੈਠਕ ਸੱਦੀ ਗਈ ਹੈ। ਇਸ ਬੈਠਕ ਵਿੱਚ ਸ਼ਿਵਰਾਜ ਸਿੰਘ ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਕਾਂਗਰਸੀ ਵਿਧਾਇਕ ਪਹੁੰਚੇ ਬੈਂਗਲੁਰੂ

ਕਾਂਗਰਸ ਦੇ 17 ਵਿਧਾਇਕਾਂ ਦੇ ਗਾਇਬ ਹੋਣ ਦੀ ਖ਼ਬਰਾਂ ਮਗਰੋਂ ਕੁੱਝ ਆਗੂ ਤੇ ਮੰਤਰੀ ਬੈਂਗਲੁਰੂ ਪਹੁੰਚ ਗਏ ਹਨ। ਇਹ ਸਾਰੇ ਸਿੰਧੀਆ ਦੇ ਸਮਰਥਕ ਦੱਸੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.