ETV Bharat / bharat

ਏਅਰ ਇੰਡੀਆ ਨੇ ਕਰਮਚਾਰੀਆਂ ਨੂੰ ਬਿਨਾਂ ਤਨਖ਼ਾਹ ਤੋਂ ਛੁੱਟੀ 'ਤੇ ਭੇਜਣ ਲਈ ਕਮੇਟੀ ਦਾ ਕੀਤਾ ਗਠਨ

ਏਅਰ ਇੰਡੀਆ ਨੇ 5 ਸਾਲ ਤੱਕ ਬਿਨਾਂ ਤਨਖ਼ਾਹ ਤੋਂ ਛੁੱਟੀ ਉੱਤੇ ਭੇਜਣ ਦੇ ਲਈ ਆਪਣੇ ਕਰਮਚਾਰੀਆਂ ਦੀ ਪਛਾਣ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

ਏਅਰ ਇੰਡੀਆ ਨੇ ਕਰਮਚਾਰੀਆਂ ਬਿਨਾਂ ਤਨਖ਼ਾਹ ਤੋਂ ਛੁੱਟੀ ਉੱਤੇ ਭੇਜਣ ਲਈ ਕਮੇਟੀ ਦਾ ਕੀਤਾ ਗਠਨ
ਤਸਵੀਰ
author img

By

Published : Jul 23, 2020, 6:54 PM IST

ਨਵੀਂ ਦਿੱਲੀ: ਏਅਰ ਇੰਡੀਆ ਨੇ ਉਨ੍ਹਾਂ ਕਰਮਚਾਰੀਆਂ ਦੀ ਪਛਾਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਬਿਨਾਂ ਤਨਖ਼ਾਹ ਤੋਂ ਛੁੱਟੀ (ਐਲਡਬਲਯੂਪੀ) ਉੱਤੇ ਭੇਜੇ ਜਾ ਸਕਦੇ ਹਨ।

ਇੱਕ ਸਰਕੂਲਰ ਦੇ ਅਨੁਸਾਰ, ਇਸ ਚਾਰ ਮੈਂਬਰੀ ਕਮੇਟੀ ਵਿੱਚ ਜਨਰਲ ਮੈਨੇਜਰ, ਪਰਸਨਲ ਕਨਵੀਨਰ, ਜਨਰਲ ਮੈਨੇਜਰ ਵਿੱਤ, ਮੈਂਬਰ ਵਿਭਾਗ ਮੁਖੀ ਤੇ ਖੇਤਰੀ ਡਾਇਰੈਕਟਰ ਦਫ਼ਤਰ (ਆਰਡੀ) ਦਾ ਇੱਕ ਪ੍ਰਤੀਨਿਧੀ ਸ਼ਾਮਿਲ ਹੈ।

ਨਵੀਂ ਦੱਲੀ ਵਿੱਚ ਏਅਰਲਾਈਨ ਦੇ ਦਫ਼ਤਰ ਨੂੰ ਜਾਇਜ਼ਾ ਤੇ ਅੱਗੇ ਦੀਆਂ ਸ਼ਿਫਾਰਿਸ਼ਾਂ ਦੇ ਲਈ ਕਰਮਚਾਰੀਆਂ ਦੀ ਸੂਚੀ 11 ਅਗਸਤ 2020 ਤੱਕ ਖੇਤਰੀ ਨਿਰਦੇਸ਼ਕ ਵਿਭਾਗ ਵਿੱਚ ਪੇਸ਼ ਕਰਨੀਆਂ ਹਨ। ਸੂਤਰਾਂ ਦੇ ਅਨੁਸਾਰ ਏਅਰ ਇੰਡੀਆ ਵਿੱਚ ਲੱਗਭਗ 10 ਹਜ਼ਾਰ ਕਰਮਚਾਰੀ ਹਨ।

ਦੱਸ ਦਈਏ ਕਿ ਸੋਮਵਾਰ ਨੂੰ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਭੱਤੇ ਵਿੱਚ 20 ਫ਼ੀਸਦੀ ਤੋਂ 50 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਸੀ। ਕੰਪਨੀ ਦੇ ਅਨੁਸਾਰ ਸੋਧਿਆ ਹੋਇਆ ਭੱਤਾ 1 ਅਪ੍ਰੈਲ ਤੋਂ ਲਾਗੁ ਰਹੇਗਾ ਤੇ ਏਅਰ ਲਾਈਨ ਬੋਰਡ ਦੁਆਰਾ ਅਗਲੀ ਸਮੀਖਿਆ ਹੋਦ ਤੱਕ ਲਾਗੂ ਰਹੇਗਾ।

ਏਅਰ ਇੰਡੀਆ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਬਿਨਾਂ ਤਨਖ਼ਾਹ ਦੇ ਛੁੱਟੀ (ਐਲਡਬਲਯੂਪੀ) ਦੀ ਯੋਜਨਾ ਸ਼ੂਰੂ ਕੀਤੀ ਹੈ ਜਿਸ ਦਾ ਸਮਾਂ 6 ਮਹੀਨੇ ਤੋਂ 5 ਸਾਲ ਤੱਕ ਹੈ।

ਭਾਰਤੀ ਵਪਾਰਕ ਪਾਇਲਟ ਐਸੋਸੀਏਸ਼ਨ ਤੇ ਪੰਜ ਹੋਰ ਯੂਨੀਅਨਾਂ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਏਅਰ ਇੰਡੀਆ ਨਾਲ ਤਨਖ਼ਾਹ ਸਮਝੋਤੇ ਉੱਤੇ ਸਹਿਮਤ ਹੋਣ ਨਾਲ ਕੋਈ ਵੀ ਇਕਪਾਸੜ ਤਬਦੀਲੀ ਗ਼ੈਰ ਕਾਨੂੰਨੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.