ETV Bharat / bharat

ਬੰਗਲੁਰੂ ਵਿੱਚ 3 ਤੋਂ 5 ਫ਼ਰਵਰੀ ਦੇ ਦਰਮਿਆਨ ਕਰਵਾਇਆ ਜਾਵੇਗਾ ਏਅਰੋ ਇੰਡੀਆ ਸ਼ੋਅ

ਸੂਤਰਾਂ ਨੇ ਦੱਸਿਆ ਕਿ ਏਅਰੋ ਇੰਡੀਆ ਵਿੱਚ ਦੁਨੀਆ ਦੇ ਰੱਖਿਆ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਅਤੇ ਪ੍ਰਮੁੱਖ ਨਿਵੇਸ਼ਕ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਕਈ ਦੇਸ਼ਾਂ ਦੇ ਅਧਿਕਾਰਿਤ ਨੁਮਾਇੰਦਿਆਂ ਦੇ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

ਤਸਵੀਰ
ਤਸਵੀਰ
author img

By

Published : Aug 28, 2020, 9:22 PM IST

ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਬਾਵਜੂਦ ਅਗਲੇ ਸਾਲ 3 ਤੋਂ 5 ਫ਼ਰਵਰੀ ਦੇ ਵਿਚਕਾਰ ਬੰਗਲੁਰੂ (ਕਰਨਾਟਕ) ਵਿੱਚ ਏਅਰੋ ਇੰਡੀਆ ਸ਼ੋਅ ਦਾ ਅਗਲਾ ਸੈਸ਼ਨ ਕਰਵਾਉਣ ਦਾ ਸਿਧਾਂਤਕ ਫ਼ੈਸਲਾ ਕੀਤਾ ਹੈ।

ਸੂਤਰਾਂ ਦੇ ਮੁਤਾਬਕ, ਮੰਤਰਾਲੇ ਨੇ ਘਰੇਲੂ ਰੱਖਿਆ ਉਦਯੋਗ ਅਤੇ ਪ੍ਰਮੁੱਖ ਗਲੋਬਲ ਏਅਰੋਸਪੇਸ ਜਗਤ ਨਾਲ ਵਿਚਾਰ ਵਟਾਂਦਰੇ ਦੇ ਬਾਅਦ, ਸਮਾਂ ਸੂਚੀ ਅਨੁਸਾਰ ਬੰਗਲੁਰੂ ਵਿੱਚ ਹੋਣ ਵਾਲੇ ਇਸ ਦੋ-ਸਾਲਾ ਪ੍ਰੋਗਰਾਮ ਨੂੰ ਰਵਾਇਤੀ ਢੰਗ ਨਾਲ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਏਅਰੋ ਇੰਡੀਆ ਏਸ਼ੀਆ ਦੀ ਸਭ ਤੋਂ ਵੱਡੀ ਏਅਰਸਪੇਸ ਪ੍ਰਦਰਸ਼ਨੀ ਹੈ।

ਸੂਤਰ ਦਾ ਕਹਿਣਾ ਹੈ ਹਨ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਮਾਗਮ ਦੇ ਸਬੰਧ ਵਿੱਚ ਕਈ ਅੰਦਰੂਨੀ ਬੈਠਕਾਂ ਵੀ ਕੀਤੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਸਾਰੇ ਉਪਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਸਾਰੀਆਂ ਸਾਵਧਾਨੀ ਵਰਤਦਿਆਂ ਏਅਰੋ ਇੰਡੀਆ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਏਅਰੋ ਇੰਡੀਆ ਪ੍ਰਦਰਸ਼ਨੀ 1996 ਵਿੱਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਬੰਗਲੁਰੂ ਵਿੱਚ ਕਰਵਾਈ ਜਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਏਅਰੋ ਇੰਡੀਆ ਵਿੱਚ ਦੁਨੀਆ ਦੇ ਰੱਖਿਆ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਅਤੇ ਪ੍ਰਮੁੱਖ ਨਿਵੇਸ਼ਕ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਕਈ ਦੇਸ਼ਾਂ ਦੇ ਅਧਿਕਾਰਤ ਨੁਮਾਇੰਦੇ ਵੀ ਇਸ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਰੱਖਿਆ ਮੰਤਰਾਲੇ ਦੀ ਯੋਜਨਾ ਇਸ ਸਮਾਗਮ ਦੇ ਜ਼ਰੀਏ ਵਿਸ਼ਵ ਨੂੰ ਭਾਰਤ ਦੀ ਰੱਖਿਆ ਉਤਪਾਦਨ ਪਹਿਲਕਦਮੀ ਤੋਂ ਜਾਣੂ ਕਰਵਾਉਣਾ ਹੈ।

ਘਰੇਲੂ ਰੱਖਿਆ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਨੀਤੀਗਤ ਪਹਿਲਕਦਮੀਆਂ ਕੀਤੀਆਂ ਹਨ।

9 ਅਗਸਤ ਨੂੰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਘਰੇਲੂ ਰੱਖਿਆ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਇੱਕ ਮਹੱਤਵਪੂਰਣ ਪਹਿਲਕਦਮੀ ਕਰਦਿਆਂ, 2024 ਤੱਕ 101 ਹਥਿਆਰਾਂ ਤੇ ਸੈਨਿਕ ਉਪਕਰਣਾਂ ਦੀ ਦਰਾਮਦ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ।

ਇਨ੍ਹਾਂ ਯੰਤਰਾਂ ਵਿੱਚ ਹਲਕੇ ਲੜਾਈ ਦੇ ਹੈਲੀਕਾਪਟਰ, ਮਾਲ ਜਹਾਜ਼, ਰਵਾਇਤੀ ਪਣਡੁੱਬੀ ਤੇ ਕਰੂਜ਼ ਮਿਜ਼ਾਈਲਾਂ ਸ਼ਾਮਿਲ ਹਨ। ਇਸ ਦਾ ਮਨੋਰਥ ਘਰੇਲੂ ਰੱਖਿਆ ਉਦਯੋਗ ਨੂੰ ਹੁਲਾਰਾ ਦੇਣਾ ਹੈ।

ਅਜਿਹੇ ਹੀ ਇੱਕ ਹੋਰ ਵਿਕਾਸ ਵਿੱਚ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਸੋਮਵਾਰ ਨੂੰ ਘਰੇਲੂ ਉਦਯੋਗ ਦੇ ਡਿਜ਼ਾਈਨ, ਵਿਕਾਸ ਤੇ ਨਿਰਮਾਣ ਲਈ ਜਿਵੇਂ ਕਿ ਨੈਵੀਗੇਸ਼ਨ ਰਾਡਾਰ, ਟੈਂਕ ਟਰਾਂਸਪੋਰਟਰਾਂ ਵਰਗੀਆਂ 108 ਮਿਲਟਰੀ ਪ੍ਰਣਾਲੀਆਂ ਤੇ ਉਪ-ਪ੍ਰਣਾਲੀਆਂ ਦੀ ਪਛਾਣ ਕੀਤੀ।

ਡੀਆਰਡੀਓ ਨੇ ਕਿਹਾ ਕਿ ਉਹ ਲੋੜ ਦੇ ਅਧਾਰ ਉੱਤੇ ਇਨ੍ਹਾਂ ਪ੍ਰਣਾਲੀਆਂ ਦੇ ਡਿਜ਼ਾਈਨ, ਵਿਕਾਸ ਅਤੇ ਜਾਂਚ ਲਈ ਉਦਯੋਗਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।

ਚੋਟੀ ਦੀਆਂ ਵਿਸ਼ਵੀ ਰੱਖਿਆ ਕੰਪਨੀਆਂ ਲਈ ਭਾਰਤ ਇੱਕ ਸਭ ਤੋਂ ਆਕਰਸ਼ਕ ਬਾਜ਼ਾਰਾਂ ਵਿੱਚੋਂ ਇੱਕ ਹੈ। ਭਾਰਤ ਪਿਛਲੇ ਅੱਠ ਸਾਲਾਂ ਤੋਂ ਫ਼ੌਜੀ ਉਪਕਰਣਾਂ ਦੇ ਚੋਟੀ ਦੇ ਤਿੰਨ ਆਯਾਤ ਕਰਨ ਵਾਲਿਆਂ ਵਿੱਚ ਸ਼ਾਮਿਲ ਹੈ। ਅਨੁਮਾਨਾਂ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਭਾਰਤੀ ਹਥਿਆਰਬੰਦ ਸੈਨਾ 130 ਅਰਬ ਡਾਲਰ ਦੀ ਖ਼ਰੀਦ ਕਰਨ ਜਾ ਰਹੀ ਹੈ।

ਮੰਤਰਾਲੇ ਨੇ ਅਗਲੇ 5 ਸਾਲਾਂ ਵਿੱਚ ਰੱਖਿਆ ਨਿਰਮਾਣ ਖੇਤਰ ਵਿੱਚ 25 ਬਿਲੀਅਨ ਡਾਲਰ (1.75 ਲੱਖ ਕਰੋੜ ਰੁਪਏ) ਦਾ ਟੀਚਾ ਮਿੱਥਿਆ ਹੈ। ਇਸ ਵਿੱਚ ਪੰਜ ਅਰਬ ਡਾਲਰ (35,000 ਕਰੋੜ ਰੁਪਏ) ਦੇ ਫ਼ੌਜੀ ਉਪਕਰਣਾਂ ਦੀ ਬਰਾਮਦ ਸ਼ਾਮਿਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.